57.96 F
New York, US
April 24, 2025
PreetNama
ਫਿਲਮ-ਸੰਸਾਰ/Filmy

ਕਿਸਾਨਾਂ ਦੇ ਹੱਕ ‘ਚ ਡਟੇ ਦੀਪ ਸਿੱਧੂ, ਕਿਹਾ, ਪੰਜਾਬ ਲਈ ਹਮੇਸ਼ਾ ਖੜ੍ਹਾ ਰਹਾਂਗਾ

ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਭਰ ‘ਚ ਹਾਲੇ ਵੀ ਜਾਰੀ ਹੈ। ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਵਾਪਸ ਲੈਣ ਨੂੰ ਤਿਆਰ ਨਹੀਂ। ਖੇਤੀ ਕਾਨੂੰਨਾਂ ਵਿਰੁੱਧ ਇਸ ਲਹਿਰ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਇਕਜੁੱਟ ਵੀ ਕੀਤਾ ਹੈ। ਇਸ ਅੰਦੋਲਨ ਦਾ ਕੇਵਲ ਕਿਸਾਨ ਹੀ ਨਹੀਂ ਮਜ਼ਦੂਰ, ਅੜ੍ਹਤੀਏ, ਨੌਜਵਾਨ, ਪੰਜਾਬੀ ਗਾਇਕ ਤੇ ਅਦਾਕਾਰ ਵੀ ਹਿੱਸਾ ਬਣੇ ਹਨ ਜੋ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲਿਆ।

ਏਬੀਪੀ ਸਾਂਝਾ ਨਾਲ ਅਦਾਕਾਰ ਦੀਪ ਸਿੱਧੂ ਨੇ ਖਾਸ ਗੱਲਬਾਤ ਦੌਰਾਨ ਕਿਹਾ, “ਅਸੀਂ ਬਿਨਾਂ ਆਪਣੇ ਹੱਕ ਲਏ ਪਿੱਛੇ ਨਹੀਂ ਮੁੜਾਂਗੇ। ਭਾਵੇਂ ਸਾਡੀ ਲੜਾਈ ਲੰਬੀ ਹੈ, ਪਰ ਅਸੀਂ ਜਿੱਤਾਂਗੇ ਜ਼ਰੂਰ।”

ਦੱਸ ਦੇਈਏ ਕਿ ਦੀਪ ਸਿੱਧੂ ਕਾਫੀ ਦਿਨਾਂ ਤੋਂ ਸ਼ੰਭੂ ਮੋਰਚੇ ਦਾ ਹਿੱਸਾ ਬਣੇ ਹੋਏ ਹਨ। ਉਨ੍ਹਾਂ ਖੇਤੀ ਕਾਨੂੰਨਾਂ ਦੀ ਸਖ਼ਤ ਨਿੰਦਾ ਵੀ ਕੀਤਾ ਹੈ। ਉਨ੍ਹਾਂ ਕਿਹਾ, “ਪੰਜਾਬ ਲਈ ਹਮੇਸ਼ਾ ਖੜ੍ਹਾ ਰਹਾਂਗਾ। ਮੇਰੇ ਉੱਪਰ ਜਿੰਨੇ ਮਰਜ਼ੀ ਇਲਜ਼ਾਮ ਲੱਗਣ ਮੈਨੂੰ ਕੋਈ ਫਰਕ ਨਹੀਂ ਪੈਂਦਾ।”

Related posts

ਡਿਨਰ ਡੇਟ ਮਗਰੋਂ ਏਅਰਪੋਰਟ ‘ਤੇ ਮੂੰਹ ਲੁਕਾਉਂਦੇ ਨਜ਼ਰ ਆਏ ਰਣਬੀਰ ਤੇ ਆਲਿਆ

On Punjab

Sara Ali Khan ਦੇ ‘ਕੇਦਾਰਨਾਥ’ ਤੋਂ ਡੈਬਿਊ ਕਰਨ ’ਤੇ ਪਿਤਾ ਸੈਫ ਅਲੀ ਖ਼ਾਨ ਹੋ ਗਏ ਸੀ ਨਾਰਾਜ਼, ਹੁਣ ਕਹੀ ਇਹ ਗੱਲ

On Punjab

Google ਦੀ ਇਕ ਹੋਰ ਗੜਬੜੀ, ਹੁਣ Sara Tendulkar ਨੂੰ ਦੱਸਿਆ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਪਤਨੀ

On Punjab