ਸੂਬਾ ਆਗੂ ਗੁਰਮੀਤ ਮਹਿਮਾ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਨੇ ਦੱਸਿਆ ਆਲ ਇੰਡੀਆ ਕਿਸਾਨ ਤਾਲਮੇਲ ਸਘਰਸ਼ ਕਮੇਟੀ ਦੇ ਸੱਦੇ ਤੇ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਸੁਖਦੇਵ ਸਿੰਘ ਮਹਿਮਾ ਕੁੱਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਹੰਸਾ ਸਿੰਘ ਤੇ ਬੁੱਧ ਸਿੰਘ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਮੰਡ ਅਤੇ ਕਾਬਲ ਸਿੰਘ ਮਖੂ ਭਾਰਤੀ ਕਿਸਾਨ ਯੂਨੀ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਮਹਿਮਾ ਜ਼ਿਲ੍ਹਾ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਕਬਰ ਵੱਛਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਅੱਠ ਤਰੀਕ ਨੂੰ ਜਨਵਰੀ ਨੂੰ ਭਾਰਤ ਬੰਦ ਦੇ ਸੱਦੇ ਲਾਗੂ ਕਰਨ ਲਈ ਵਿਚਾਰ ਚਰਚਾ ਕੀਤੀ ਕਿਸਾਨਾਂ ਰਾਸ਼ਟਰਪਤੀ ਦੇ ਨਾਂਅ ਡੀ ਸੀ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ।I
ਉਨਾਂ ਕਿਹਾ ਕਿ ਦੇਸ਼ ਦੀਆਂ ਢਾਈ ਸੌ ਤੋਂ ਉੱਪਰ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਕਿਸਾਨ ਅੰਦੋਲਨ ਸ਼ੁਰੂ ਕਰ ਰਹੀਆਂ ਹਨ ਕਿਉਂਕਿ ਪੰਜਾਬ ਅਤੇ ਦੇਸ਼ ਦੀ ਸਰਕਾਰ ਨੇ ਕਿਸਾਨਾਂ ਨੂੰ ਅਣਗੌਲੇ ਕੀਤਾ ਹੋਇਆ ਹੈ ਫਸਲਾਂ ਦੇ ਭਾਅ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਸਰਕਾਰੀ ਖਰੀਦ ਕੀਤੀ ਜਾ ਰਹੀ ਹੈ ਨਾ ਹੀ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ। ਪਰ ਕਿਸਾਨ ਕਰਜ਼ੇ ਕਾਰਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਕਿਸਾਨਾਂ ਦੀਆਂ ਫਸਲਾਂ ਰੁਲ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਐੱਫਸੀਆਈ ਤੋੜ ਦਿੱਤੀ ਗਈ ਹੈ , ਔਰ ਕਿਸਾਨ ਜਿਨਸ ਦੀ ਸਰਕਾਰੀ ਖਰੀਦ ਤੋਂ ਖ਼ਤਮ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਮਲਟੀ ਨੈਸ਼ਨਲ ਕੰਪਨੀਆਂ ਅੱਗੇ ਸੁੱਟਿਆ ਜਾ ਰਿਹਾ ਹੈ ਪਹਿਲਾਂ ਜੋ ਸਰਕਾਰੀ ਅਦਾਰੇ ਪ੍ਰਾਈਵੇਟ ਕੀਤੇ ਗਏ ਹਨ। ਪੰਜਾਬ ਵਿਚੋਂ ਖਰੀਦ ਵੀ ਪ੍ਰਾਈਵੇਟ ਕੀਤੀ ਜਾ ਰਹੀ ਹੈ ਉਹ ਸਸਤੀਆਂ ਫਸਲਾਂ ਖਰੀਦ ਕੇ ਕਿਸਾਨਾਂ ਦੀ ਵੱਡੀ ਲੁੱਟ ਕਰਨਗੇ ਔਰ ਕਿਸਾਨੀ ਜੋ ਪਹਿਲਾਂ ਹੀ ਮੰਦੇ ਹਾਲ ਹੈ ਉਹਦੀ ਹਾਲਤ ਹੋਰ ਮਾੜੀ ਹੋ ਜਾਣੀ ਹੈ ਇਸ ਲਈ ਕਿਸਾਨਾਂ ਨੂੰ ਬਚਾਉਣ ਲਈ ਦੇਸ਼ ਦੀਆਂ 260 ਜਥੇਬੰਦੀਆਂ ਇਕਜੁੱਟ ਹੋ ਕੇ ਅੰਦੋਲਨ ਕਰ ਰਿਹਿਆ ਹਨ ਜਿਸ ਵਿਚ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਸ਼ਾਮਿਲ ਹਨ ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਇਸ ਅੰਦੋਲਨ ਦੀ ਹਮਾਇਤ ਕਰ ਦਿੱਤੀ ਹੈ ਆਏ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇਣ ਲਈ ਜ਼ਿਲ੍ਹਾ ਦਫ਼ਤਰ ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਤਰ ਹੋਏ।