ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗੇ ਪੱਕੇ ਮੋਰਚ ਦੇ ਦੂਜੇ ਦਿਨ ਕਿਸਾਨਾਂ, ਮਜ਼ਦੂਰਾਂ ਵੱਲੋਂ ਭ੍ਰਿਸ਼ਟ ਤੇ ਨਿਕੰਮੀ ਪੰਜਾਬ ਸਰਕਾਰ, ਹਲਕਾ ਵਿਧਾਇਕ ਜ਼ੀਰਾ, ਪੁਲਿਸ ਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਰਣਬੀਰ ਸਿੰਘ ਰਾਣਾ, ਨਰਿੰਦਰਪਾਲ ਸਿੰਘ ਜਤਾਲਾ ਨੇ ਐਲਾਣ ਕੀਤਾ ਕਿ ਜੇਕਰ ਜ਼ਿਲ੍ਹੇ ਦੇ ਪੁਲਿਸ ਮੁਖੀ ਤੇ ਸਿਵਲ ਪ੍ਰਸ਼ਾਸਨ ਦੇ ਮੁੱਖੀ ‘ਤੇ ਪੰਜਾਬ ਸਰਕਾਰ ਨੇ ਮੰਗ ਪੱਤਰ ਵਿਚ ਦਿੱਤੇ ਹੱਕੀ ਮਸਲਿਆਂ ਦਾ ਹੱਲ ਨਾਂ ਕੀਤਾ ਤਾਂ 22 ਜਨਵਰੀ ਨੂੰ ਰੇਲਵੇ ਚੱਕਾ ਜਾਮ ਕਰਕੇ ਪੱਕਾ ਮੋਰਚਾ ਉਥੇ ਤਬਦੀਲ ਕਰ ਦਿੱਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਥਾਣਾ ਸਿਟੀ ਜ਼ੀਰਾ ਵਿਚ ਧਾਰਾ 306 ਅਧੀਨ 6 ਕਿਸਾਨ ਆਗੂਆਂ ‘ਤੇ 77 ਕਨਾਲ ਜ਼ਮੀਨ ਖੋਹਣ ਲਈ ਹਲਕਾ ਵਿਧਾਇਕ ਜ਼ੀਰਾ ਵੱਲੋਂ ਕਰਵਾਇਆ ਝੂਠਾ ਪਰਚਾ, ਮੰਨੀ ਹੋਹੀ ਮੰਗ ਮੁਤਾਬਿਕ ਰੱਦ ਕੀਤਾ ਜਾਵੇ। ਕੱਚਰਭੰਨ ਪਿੰਡ ਕਿਸਾਨਾਂ ਦੀ 77 ਕਨਾਲ ਜ਼ਮੀਨ ‘ਤੇ ਐੱਸਡੀਐੱਮ ਜ਼ੀਰਾ ਵੱਲੋਂ ਸਿਆਸੀ ਦਬਾਅ ਹੇਠ ਕੀਤੀ ਜਾ ਰਹੀ ਕਾਰਵਾਈ ਸਟੇਅ ਕਰਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਾਇਰ ਕੀਤੀ। ਅਪੀਲ ਦੇ ਅਨੁਸਾਰ ‘ਤੇ ਇਸ ਕੇਸ ਦੀ ਕਾਰਵਾਈ ਦਾ ਅਮਲ ਸ਼ੁਰੂ ਕਰੇ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਚੀਫ ਸਕੱਤਰ ਕਰਨ ਅਵਤਾਰ ਵੱਲੋਂ ਲਿਖਤੀ ਤੌਰ ਤੇ ਮੰਨੀਆਂ ਹੋਈਆਂ 14 ਮੰਗਾਂ ਤੁਰੰਤ ਲਾਗੂ ਕਰਨ। ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜਾ ਖਤਮ ਕਰਨ। ਪਿੰਡ ਨਿਆਜ਼ੀਆਂ ਵਿਚ ਆੜ੍ਹਤੀਏ ਵੱਲੋਂ ਧੋਖੇ ਨਾਲ ਕਿਸਾਨ ਦੀ 31 ਕਨਾਲ ਜ਼ਮੀਨ ਦੀ ਕਾਰਵਾਈ ਡਿਗਰੀ ਰੱਦ ਕਰਨ, ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕਰਨ। ਪਿਛਲੀ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਤੇ ਅਰਬਾਂ ਰੁਪਏ ਦੇ ਬਿਜਲੀ ਘੋਟਾਲੇ ਦੀ ਜਾਂਚ ਕਰਵਾਉਣ, ਹੜ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦੇਣ। ਇਸ ਮੌਕੇ ਗੁਰਦਿਆਲ ਸਿੰਘ ਟਿੱਬੀ ਕਲਾਂ, ਜਸਵੰਤ ਸਿੰਘ, ਕਸ਼ਮੀਰ ਸਿੰਘ, ਦਰਬਾਰਾ ਸਿੰਘ ਨਿਆਜ਼ੀਆ, ਰਾਜ ਬੁਰਜੀ, ਮੰਗਲ ਸਿੰਘ, ਅਨੂਪ ਸਿੰਘ ਸਵਾਈਕੇ, ਸੁਖਦੇਵ ਸਿੰਘ, ਕਸ਼ਮੀਰ ਸਿੰਘ ਲੱਖਾ ਸਿੰਘ ਵਾਲਾ, ਬੂਟਾ ਸਿੰਘ, ਜਗੀਰ ਸਿੰਘ, ਖਿਲਾਰਾ ਸਿੰਘ, ਰੰਗਾ ਸਿੰਘ ਸਦਰਦੀਨ ਆਦਿ ਨੇ ਵੀ ਸੰਬੋਧਨ ਕੀਤਾ।