: ਮਾਇਕਰੋਬਲਾਗਿੰਗ ਟਵਿੱਟਰ ਨੇ ਦਿੱਲੀ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਕਥਿਤ ਤੌਰ ’ਤੇ ਭਡ਼ਕਾਊ ਟਵੀਟ ਕਰਲ ਵਾਲੇ ਕੁਝ ਟਵਿੱਟਰ ਹੈਂਡਲਰ ਅਕਾਉਂਟਾਂ ’ਤੇ ਰੋਕ ਲਾ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਲਿਖੇ ਪੱਤਰ ਅਤੇ ਜਾਂਚ ਏਜੰਸੀਆਂ ਦੀ ਮੰਗ ’ਤੇ ਟਵਿੱਟਰ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ। ਇਸ ਵਿਚ ‘ਦ ਕਾਰਵਾਂ’ ਨਾਂ ਦੇ ਮੈਗਜ਼ੀਨ ਸਣੇ ਕੁਝ ਸਿਆਸੀ ਲੋਕਾਂ ਦੇ ਅਕਾਉਂਟ ਵੀ ਸ਼ਾਮਲ ਹਨ। ਟਵਿੱਟਰ ਵੱਲੋਂ ਅਸਥਾਈ ਤੌਰ ’ਤੇ ਬੰਦ ਕੀਤੇ ਗਏ ਅਕਾਊਂਟ ਵਿਚ ਕਿਸਾਨ ਏਕਤਾ ਮੋਰਚਾ ਦਾ ਅਕਾਉਂਟ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ‘ਟਵਿੱਟਰ ਟੂ ਟਰੈਕਟਰ’ ਦਾ ਅਕਾਊਂਟ ਵੀ ਸ਼ਾਮਲ ਹੈ, ਜੋ ਕਿਸਾਨੀ ਸੰਘਰਸ਼ ਵਿਚ ਬਹੁਤ ਹਰਮਨਪਿਆਰਾ ਹੋਇਆ ਸੀ। ਇਨ੍ਹਾਂ ਸਾਰਿਆਂ ਦੀ ਪ੍ਰੋਫਾਈਲ ’ਤੇ ਲਿਖ ਦਿੱਤਾ ਗਿਆ ਹੈ,‘ਇਕ ਕਾਨੂੰਨੀ ਮੰਗ ਦੇ ਜਵਾਬ ਵਿਚ ਭਾਰਤ ਵਿਚ ਇਨ੍ਹਾਂ ’ਤੇ ਰੋਕ ਲਾ ਦਿੱਤੀ ਗਈ ਹੈ।’ ਕਿਸਾਨ ਟਰੈਕਟਰ ਪਰੇਡ ਦੇ ਹਿੰਸਕ ਹੋਣ ਤੋਂ ਬਾਅਦ 27 ਜਨਵਰੀ ਨੂੰ ਟਵਿੱਟਰ ਨੇ ਕਿਹਾ ਸੀ ਕਿ ਉਸ ਨੇ 300 ਤੋਂ ਜ਼ਿਆਦਾ ਅਕਾਉਂਟ ਸਸਪੈਂਡ ਕਰ ਦਿੱਤੇ ਹਨ।
ਇਨ੍ਹਾਂ ’ਚ ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਦਾ ਅਕਾਊਂਟ ਵੀ ਸ਼ਾਮਲ ਹੈ। ਪ੍ਰਸਾਰ ਭਾਰਤੀ ਨੇ ਇਸ ਨਾਲ ਇਕ ਸ਼ਸ਼ੀ ਸ਼ੇਖਰ ਦੇ ਅਕਾਊਂਟ ਦਾ ਸਕਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ ’ਚ ਸੰਦੇਸ਼ ਆ ਰਿਹਾ ਹੈ- Account Withheld. Your account has been withheld in India in response to a legal demand. ਭਾਵ ਭਾਰਤ ’ਚ ਤੁਹਾਡਾ ਅਕਾਊਂਟ ਇਕ ਕਾਨੂੰਨੀ ਮੰਗ ਦੇ ਜਵਾਬ ’ਚ ਰੋਕ ਦਿੱਤਾ ਗਿਆ ਹੈ
ਅਦਾਕਾਰ ਸੁਸ਼ਾਂਤ ਸਿੰਘ ਦੇ ਟਵਿੱਟਰ ਅਕਾਊਂਟ ਨੂੰ ਵੀ ਟਵਿੱਟਰ ਨੇ ਵਿਦਹੈਲਡ ਕੀਤਾ ਹੈ ਭਾਵ ਰੋਕ ਲਾਈ ਹੈ। ਇਨ੍ਹਾਂ ਤੋਂ ਇਲਾਵਾ ਹੋਰ ਕੀ ਅਕਾਊਂਟਸ ਨੂੰ ਟਵਿੱਟਰ ਨੇ ਬੰਦ ਕਰ ਦਿੱਤਾ ਹੈ। ਸੁਸ਼ਾਂਤ ਦੇ ਅਕਾਊਂਟ ’ਤੇ ਰੋਕ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।