PreetNama
ਖਬਰਾਂ/News

ਕਿਸਾਨ ਜੱਥੇਬੰਦੀ ਵੱਲੋਂ 18 ਨੂੰ ਡੀਸੀ ਦਫ਼ਤਰ ਮੂਹਰੇ ਧਰਨੇ ਦਾ ਐਲਾਨ

ਬੀਕੇਯੂ ਏਕਤਾ ਡਕੌਂਦਾ ਜਿਲਾ ਫਰੀਦਕੋਟ ਦੀ ਬਲਾਕ ਪੱਧਰੀ ਮੀਟਿੰਗ ਜੈਤੋ ਨਹਿਰੂ ਪਾਰਕ ‘ਚ ਜ਼ਿਲ੍ਹਾ ਮੀਤ ਪ੫ਧਾਨ ਧਰਮਪਾਲ ਸਿੰਘ ਰੋੜੀਕਪੂਰਾ ਤੇ ਜ਼ਿਲ੍ਹਾ ਵਿੱਤ ਸਕੱਤਰ ਪਰਗਟ ਸਿੰਘ ਰੋੜੀਕਪੂਰਾ, ਬਲਾਕ ਪ੫ਧਾਨ ਟਹਿਲ ਸਿੰਘ ਚੰਦਭਾਨ ਦੀ ਅਗਵਾਈ ‘ਚ ਹੋਈ ਮੀਟਿੰਗ ‘ਚ ਯੂਨੀਅਨ ਦੀ ਨਵੀਂ ਮੈਂਬਰਸ਼ਿਪ ਲੈਣ ਸਬੰਧੀ ਮੈਂਬਰਸ਼ਿਪ ਵਾਲੀਆਂ ਕਾਪੀਆਂ ਇਕਾਈਆਂ ਨੂੰ ਵੰਡੀਆਂ ਗਈਆਂ। ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਦਬੜੀਖਾਨਾ ਵਿਖੇ 15-01-2019 ਨੂੰ ਕੀਤੀ ਜਾ ਰਹੀ ਹੈ, ਜਿਸ ‘ਚ ਵਿਸ਼ੇਸ਼ ਤੌਰ ‘ਤੇ ਸੂਬਾ ਪ੫ਧਾਨ ਬੂਟਾ ਸਿੰਘ ਬੁਰਜ ਗਿੱਲ ਪਹੁੰਚ ਰਹੇ ਹਨ ਅਤੇ ਕਿਸਾਨ ਆਗੂਆਂ ਨੇ ਦੱਸਿਆ ਕਿ 18 ਜਨਵਰੀ ਨੂੰ 7 ਕਿਸਾਨ ਜਥੇਬੰਦੀਆਂ ਵੱਲੋ ਸਾਂਝੇ ਤੌਰ ‘ਤੇ ਜ਼ਿਲ੍ਹਾ ਪੱਧਰੀ ਧਰਨਾ ਡੀਸੀ ਦਫ਼ਤਰ ਵਿਖੇ ਦਿੱਤੇ ਜਾ ਰਹੇ ਕਰਜ਼ੇ ਮਾਫੀ ਜਾਂ ਹੋਰ ਕਿਸਾਨੀ ਮੰਗ ਨੂੰ ਲੈ ਕੇ ਧਰਨੇ ਸਬੰਧੀ ਵੱਧ ਤੋ ਵੱਧ ਕਿਸਾਨਾਂ ਨੂੰ ਪੁਹੰਚਣ ਸਬੰਧੀ ਅਪੀਲ ਕੀਤੀ। ਇਸ ਮੌਕੇ ਬਲਾਕ ਮੀਤ ਪ੫ਧਾਨ ਸੁਰਜੀਤ ਸਿੰਘ ਗੁਲਾਬਗੜ, ਇਕਾਈ ਦਬੜੀਖਾਨਾ ਦੇ ਪ੫ਧਾਨ ਗੁਰਪ੫ੀਤ ਸਿੰਘ ਿਢੱਲੋ, ਲਾਭ ਸਿੰਘ ਰੋੜੀਕਪੂਰਾ,ਇਕਾਈ ਡੇਲਿਆਵਾਲੀ ਪ੫ਧਾਨ ਰਾਜਿੰਦਰ ਸਿੰਘ, ਇਕਾਈ ਰਾਮੇਆਣਾ ਦੇ ਪ੫ਧਾਨ ਬਲਜੀਤ ਸਿੰਘ, ਸਕੱਤਰ ਸੁਰਜੀਤ ਸਿੰਘ ਰਾਮੇਆਣਾ, ਕੁਲਵਿੰਦਰ ਸਿੰਘ ਚੰਦਭਾਨ ਆਦਿ ਸ਼ਾਮਲ ਹੋਏ

Related posts

Central Ordinance : ਸੁਪਰੀਮ ਕੋਰਟ ਨੇ ਆਰਡੀਨੈਂਸ ‘ਤੇ ਕੇਂਦਰ ਤੋਂ ਮੰਗਿਆ ਜਵਾਬ, LG ਨੂੰ ਧਿਰ ਬਣਨ ਦੇ ਦਿੱਤੇ

On Punjab

ਉਸਤਾਦ ਨਹੀਂ ਰਹੇ, ਪਦਮਸ਼੍ਰੀ ਸਮੇਤ ਕਈ ਸਨਮਾਨਾਂ ਨਾਲ ਸਨਮਾਨਿਤ, ਪੰਜ ਗ੍ਰੈਮੀ ਪੁਰਸਕਾਰ ਵੀ ਮਿਲੇ

On Punjab

Trump India Visit: ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਦੇ ਹੀ ਭਾਰਤ ਆਉਣਗੇ ਡੋਨਾਲਡ ਟਰੰਪ! ਯਾਤਰਾ ਦੇ ਨਾਲ ਹੀ ਆਪਣੇ ਨਾਂ ਕਰਨਗੇ ਇਹ ਰਿਕਾਰਡ

On Punjab