39.96 F
New York, US
December 12, 2024
PreetNama
ਫਿਲਮ-ਸੰਸਾਰ/Filmy

ਕਿਸਾਨ ਧਰਨੇ ਤੋਂ ਪਰਤਦੇ ਗਾਇਕ ਜੱਸ ਬਾਜਵਾ ਦੀ ਕਾਰ ਟਰੱਕ ਨਾਲ ਟਕਰਾਈ

ਚੰਡੀਗੜ੍ਹ: ਪੰਜਾਬੀ ਗਾਇਕ ਜੱਸ ਬਾਜਵਾ ਬੀਤੀ ਰਾਤ ਕਿਸਾਨ ਧਰਨੇ ਤੋਂ ਆਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਅੰਦਰ ਜੱਸ ਬਾਜਵਾ ਸਣੇ ਉਨ੍ਹਾਂ ਦੇ ਦੋਸਤ ਵੀ ਸਵਾਰ ਸੀ।
ਪਿਛਲੇ ਕਈ ਦਿਨਾਂ ਤੋਂ ਖੇਤੀ ਐਕਟ ਖਿਲਾਫ ਗਾਇਕ ਜੱਸ ਬਾਜਵਾ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨਾਂ ‘ਚ ਹਿੱਸਾ ਲੈ ਰਹੇ ਹਨ। ਬੀਤੇ ਦਿਨ ਵੀ ਜੱਸ ਬਾਜਵਾ ਸਿਰਸਾ (ਹਰਿਆਣਾ) ਤੋਂ ਧਰਨੇ ‘ਚ ਸ਼ਾਮਲ ਹੋ ਵਾਪਸ ਆ ਰਹੇ ਸੀ। ਜਦੋਂ ਰਸਤੇ ਵਿੱਚ ਅਵਾਰਾ ਪਸ਼ੂ ਉਨ੍ਹਾਂ ਦੀ ਗੱਡੀ ਅੱਗੇ ਆ ਗਏ। ਪਸ਼ੂਆਂ ਦਾ ਬਚਾਅ ਕਰਦੇ ਹੋਏ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ।
ਹਾਦਸੇ ‘ਚ ਉਨ੍ਹਾਂ ਦੀ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ ਹੈ। ਗੱਡੀ ਦੀ ਰਫ਼ਤਾਰ ਘੱਟ ਹੋਣ ਕਾਰਨ ਕਾਰ ‘ਚ ਮਜੂਦ ਲੋਕਾਂ ਦੀ ਜਾਨ ਬੱਚ ਗਈ। ਜੱਸ ਬਾਜਵਾ ਦੀ ਬਾਂਹ ਤੇ ਸੱਟ ਲੱਗਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਬਾਵਜੂਦ ਜੱਸ ਬਾਜਵਾ ਅੱਜ ਕਿਸਾਨ ਜਥੇਬੰਦੀਆਂ ਨਾਲ ਹੋ ਰਹੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ।

Related posts

KBC 13 : ਸ਼ੋਅ ’ਚ ਆਈ ਇਸ ਕੰਟੈਸਟੈਂਟ ਨੂੰ ਹੈ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਤੋਂ ‘ਜਲਣ’, ਕਾਰਨ ਜਾਣ ਕੇ ਬਿੱਗ ਬੀ ਨੇ ਦਿੱਤਾ ਅਜਿਹਾ ਰੀਐਕਸ਼ਨ

On Punjab

22 ਸਾਲ ਬਾਅਦ ਰੇਲ ‘ਤੇ ਚੜੀ Malaika Arora, ਵੀਡੀਓ ਖੂਬ ਵਾਇਰਲ

On Punjab

ਕੁੰਢੀਆਂ ਦੇ ਸਿੰਗ ਫਸਗੇ! ਸਿੱਧੂ ਮੂਸੇਵਾਲਾ ਨੇ ਲਿਆ ਬੱਬੂ ਮਾਨ ਨਾਲ ਪੰਗਾ

On Punjab