PreetNama
ਖਾਸ-ਖਬਰਾਂ/Important News

ਕਿਸਾਨ ਬਿੱਲ ਨੂੰ ਲੈ ਸਪਨਾ ਚੌਧਰੀ ਵੀ ਮੈਦਾਨ ‘ਚ, ਸਰਕਾਰ ਸਣੇ ਮੀਡੀਆ ਨੂੰ ਕੀਤੀ ਇਹ ਅਪੀਲ

ਨਵੀਂ ਦਿੱਲੀ: ਸੰਸਦ ਵਿੱਚ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਇਸ ਮੁੱਦੇ ‘ਤੇ ਸਰਕਾਰ ਖਿਲਾਫ ਲਾਮਬੰਦ ਹੋਈਆਂ ਹਨ। ਕਈ ਰਾਜਾਂ ਦੇ ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਇਹ ਬਿੱਲ ਸੰਸਦ ਦੇ ਦੋਵਾਂ ਸਦਨਾਂ ਵਿੱਚ ਪਾਸ ਕੀਤੇ ਗਏ ਹਨ।

ਹੁਣ ਹਾਲ ਹੀ ਵਿੱਚ ਹਰਿਆਣਵੀਂ ਡਾਂਸਰ ਤੇ ਅਭਿਨੇਤਰੀ ਸਪਨਾ ਚੌਧਰੀ ਮੀਡੀਆ ਉੱਤੇ ਨਾਰਾਜ਼ ਹੋ ਗਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਅਦਾਕਾਰਾ ਸਪਨਾ ਚੌਧਰੀ ਕਹਿ ਰਹੀ ਹੈ, “ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਕੇਸ ਜਾਂ ਸੁਸਾਈਡ ਕੇਸ, ਅਸੀਂ ਇਸ ਵੇਲੇ ਕੁਝ ਵੀ ਨਹੀਂ ਕਹਿ ਸਕਦੇ ਹਾਂ, ਕਿਉਂਕਿ ਫਿਲਹਾਲ ਸੀਬੀਆਈ ਇਸ ਦੀ ਜਾਂਚ ਕਰ ਰਹੀ ਹੈ। ਅਸੀਂ ਇਸ ਕੇਸ ਵਿੱਚ ਏਕਤਾ ਵੇਖੀ ਹੈ। ਲੋਕਾਂ ਵਿਚੋਂ ਜੇਕਰ ਏਕਤਾ ਨਾ ਹੁੰਦੀ, ਸਾਰੇ ਲੋਕ ਸਾਂਝੇ ਤੌਰ ‘ਤੇ ਬੇਨਤੀ ਜਾਂ ਦਬਾਅ ਨਹੀਂ ਪਾਉਂਦੇ, ਤਾਂ ਸ਼ਾਇਦ ਇਹ ਮੁੱਦਾ ਸੀਬੀਆਈ ਕੋਲ ਨਾ ਗਿਆ ਹੁੰਦਾ ਤੇ ਇਸ ਦੀ ਜਾਂਚ ਨਹੀਂ ਹੋ ਸਕਦੀ ਸੀ। ਇਸ ਨੂੰ ਹੋਰ ਮੁੱਦਿਆਂ ਦੀ ਤਰ੍ਹਾਂ ਦਬਾ ਦਿੱਤਾ ਜਾਣਾ ਸੀ। ”

Related posts

ਸਿੱਖ ਦੀ ਟਰੱਕ ਸੇਵਾ ਨੇ ਜਿੱਤਿਆ ਅਮਰੀਕੀਆਂ ਦਾ ਦਿਲ

On Punjab

ਕਦੇ ਨਗੀ ਭੁਲਾਂਗਾ ਕੋਰੋਨਾ ਚੀਨ ਤੋਂ ਆਇਆ, ਟਰੰਪ ਨੇ ਕਿਹਾ ਫਿਰ ਸੱਤਾ ਮਿਲੀ ਤਾਂ ‘ਡਰੈਗਨ’ ‘ਤੇ ਨਿਰਭਰਤਾ ਕਰ ਦੇਵਾਂਗਾ ਖ਼ਤਮ

On Punjab

Emergency Imposed in Canada : ਕੈਨੇਡਾ ‘ਚ ਐਮਰਜੈਂਸੀ ਲਾਗੂ, ਜਾਣੋ ਪ੍ਰਧਾਨ ਮੰਤਰੀ ਟਰੂਡੋ ਨੇ ਕਿਉਂ ਲਿਆ ਸਖ਼ਤ ਫ਼ੈਸਲਾ

On Punjab