ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਿਲ੍ਹਾ ਸਕੱਤਰ ਸੁਖਵੰਤ ਸਿੰਘ ਲੋਹੂਕਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਬਸਤੀ ਪਾਲ ਸਿੰਘ ( ਦਾਖਲੀ ਮਾਨੋਚਾਹਲ ) ਦੇ ਕਰਜਾਈ ਕਿਸਾਨ ਕਸ਼ਮੀਰ ਸਿੰਘ ਨੇ ਆੜਤੀਏ ਨੇ ਪਿੰਡ ਬਸਤੀ ਖੁਸ਼ਹਾਲ ਸਿੰਘ ਸੰਧੂ ਐਂਡ ਕੰਪਨੀ ) ਮੰਡੀ ਭਾਗੋਕੇ ਵਲੋਂ ਲਗਾਤਾਰ ਧਮਕੀਆਂ ਦੇਣ ਤੇ ਪਰੇਸ਼ਾਨ ਕਰਨ ਕਰਕੇ ਗੁਰਦਿੱਤੀ ਵਾਲ ਹੈਂਡ ਉਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਅਤੇ ਅਜੇ ਤੱਕ ਉਸਦੀ ਲਾਸ਼ ਨਹੀਂ ਮਿਲ ਸਕੀ ਹੈ । ਕਿਸਾਨ ਕਸ਼ਮੀਰ ਸਿੰਘ ਨੇ ਆੜਤੀਏ ਗੁਰਾ ਸਿੰਘ ਦੇ 22 ਲੱਖ ਰੁਪਏ ਦੇਣੇ ਸਨ , ਉਸ ਦੇ ਪਾਸ 5 – 6 ਏਕੜ ਦੇ ਕਰੀਬ ਜਮੀਨ ਸੀ । ਮ੍ਰਿਤਕ ਕਿਸਾਨ ਦੀ ਉਮਰ 65 ਸਾਲ ਦੇ ਕਰੀਬ ਸੀ । ਉਸ ਦੀਆਂ ਤਿੰਨ ਧੀਆਂ ਤੇ 2 ਪੁੱਤਰ ਸਨ । ਵੱਡਾ ਪੁੱਤਰ ਕੈਂਸਰ ਦਾ ਮਰੀਜ ਹੈ । ਮ੍ਰਿਤਕ ਕਿਸਾਨ ਨੇ ਖੁਦਕੁਸ਼ੀ ਨੋਟ ਲਿਖ ਕੇ ਆਪਣੀ ਜਾਨ ਗਵਾਈ ਹੈ । ਖੁਦਕੁਸ਼ੀ ਨੋਟ ਵਿਚ ਮੌਤ ਦੇ ਜੁੰਮੇਵਾਰ ਵਿਅਕਤੀ ਗੁਰਾ ਸਿੰਘ ਤੇ ਉਸਦੇ 2 ਮੁਨੀਮਾਂ ਉਤੇ ਭਾਵੇਂ ਪਰਚਾ ਦਰਜ ਕੀਤਾ ਹੈ । ਪਰ ਏ . ਐਸ . ਆਈ . ਲਾਲ ਸਿੰਘ ਤਾਇਨਾਤ ਥਾਣਾ ਸਿਟੀ ਜੀਰਾ ਉਤੇ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਹੈ , ਉਸ ਉਤੇ ਵੀ ਪਰਚਾ ਦਰਜ ਕੀਤਾ ਜਾਵੇ ਤੇ ਗ੍ਰਿਫਤਾਰ ਕੀਤਾ ਜਾਵੇ । ਮ੍ਰਿਤਕ ਦੀ ਲਾਸ਼ ਨੂੰ ਤਿੰਨ ਦਿਨ ਹੋ ਗਏ , ਨੂੰ ਫੌਜ਼ ਦੀ ਸਹਾਇਤਾ ਨਾਲ ਨਹਿਰ ਵਿਚੋਂ ਟੋਭਿਆ ( ਗੋਤਾਖੋਰ ) ਰਾਹੀਂ ਲੱਭਿਆ ਜਾਵੇ ਤੇ ਪਰਿਵਾਰ ਨੂੰ ਦਿੱਤਾ ਜਾਵੇ । ਖੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ , ਇਕ ਜੀਅ ਨੂੰ ਸਰਕਾਰੀ ਨੌਕਰੀ ਤੇ ਉਸਦਾ ਆੜਤੀਆ ਵੱਲ 22 + 6 = 28 ਲੱਖ ਦਾ ਕਰਜਾ ਤੇ ਬੈਂਕ ਵਿਚ 3 ਲੱਖ ਦੀ ਲਿਮਟ ਦਾ ਕਰਜਾ ਪੰਜਾਬ ਸਰਕਾਰ ਖਤਮ ਕਰੇ , ਖੁਦਕੁਸ਼ੀ ਨੋਟ ਵਿਚ ਜੋ ਵੀ ਦੋਸ਼ੀ ਲਿਖਤ ਵਿਚ ਆਏ ਹਨ , ਸਾਰਿਆਂ ਉਤੇ ਪਰਚਾ ਦਰਜ ਕੀਤਾ ਜਾਵੇ ਤੇ ਗ੍ਰਿਫਤਾਰ ਕੀਤਾ ਜਾਵੇ । ‘ ਮ੍ਰਿਤਕ ਦਾ ਵੱਡਾ ਲੜਕਾ ਜੋ ਕੈਂਸਰ ਦਾ ਮਰੀਜ਼ ਦਾ ਇਲਾਜ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇ , ਕਿਸਾਨ ਆਗੂਆਂ ਨੇ ਆੜਤੀਏ ਤੇ ਬੈਂਕਾਂ ਵਲੋਂ ਕਰਜਾਈ ਕਿਸਾਨਾਂ ਉਤੇ ਦਬਾਅ ਬਣਾਕੇ ਹਰ ਰੋਜ਼ ਔਸਤ ਪੰਜ ਕਿਸਾਨਾਂ ਨੂੰ ਮੌਤ ਦੇ ਮੂੰਹ ਵਿਚ ਧੱਕਣ ਲਈ ਕੈਪਟਨ ਸਰਕਾਰ ਨੂੰ ਦੋਸ਼ੀ ਗਰਦਾਨਿਆ ਹੈ ਤੇ ਜੇਕਰ ਪੰਜਾਬ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਢਿੱਲ ਮੱਠ ਦਿਖਾਈ ਗਈ ਤਾਂ ਪੀੜਤ ਪਰਿਵਾਰ ਨੂੰ ਲੈ ਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਅਮਨਦੀਪ ਸਿੰਘ ਕੱਚਰਭੰਨ , ਮਹਿਤਾਬ ਸਿੰਘ ਕੱਚਰਭੰਨ , ਨਿਸ਼ਾਨ ਸਿੰਘ ਵਰਪਾਲ , ਗੁਰਮੇਲ ਸਿੰਘ ਫੱਤੇਵਾਲਾ , ਗੁਰਬਚਨ ਸਿੰਘ ਬਸਤੀ ਪਾਲ ਸਿੰਘ ਬਲਵਿੰਦਰ ਸਿੰਘ ਲੋਹਕਾ ਆਦਿ ਆਗੂ ਵੀ ਹਾਜਰ ਸਨ ।