61.14 F
New York, US
March 19, 2025
PreetNama
ਖਬਰਾਂ/News

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਐੱਸ.ਡੀ.ਓ ਪਾਵਰਕਾਮ (ਬਿਜਲੀ) ਮੱਖੂ ਦੇ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਮੁਕੰਮਲ

.ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ਹਿਰ ਮੱਖੂ ਵਿਖੇ ਐੱਸ.ਡੀ.ਓ ਪਾਵਰਕਾਮ (ਬਿਜਲੀ) ਮੱਖੂ ਦੇ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਸਬੰਧੀ ਜਥੇਬੰਦੀ ਦੇ ਜ਼ੋਨ ਮੱਖੂ, ਮੱਲਾਂਵਾਲਾ ਅਤੇ ਜ਼ੀਰਾ ਤੋਂ ਕਿਸਾਨ ਆਗੂਆਂ ਨੇ ਸੈਂਕੜੇ ਪਿੰਡਾਂ ਵਿੱਚ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਵੱਡੇ ਪੱਧਰ ਤੇ ਤਿਆਰੀਆਂ ਮੁਕੰਮਲ ਕੀਤੀਆਂ ਤੇ ਲਿਖਤੀ ਪ੍ਰੈੱਸ ਰਾਹੀਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ਿਲ੍ਹਾ ਮੀਤ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਆਖਿਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ 3 ਬਿਜਲੀ ਕੰਪਨੀਆਂ ਨਾਲ ਕੀਤੇ ਪੰਜਾਬ ਮਾਰੂ ਸਮਝੋਤੇ ਤੁਰੰਤ ਰੱਦ ਕੀਤੇ ਜਾਣ, ਘਰੇਲੂ ਬਿਜਲੀ 1 ਰੁਪਏ ਯੂਨਿਟ ਕੀਤੀ ਜਾਵੇ, ਮਜ਼ਦੂਰਾਂ ਦੇ 137 ਕਰੋੜ ਦੇ ਬਿੱਲ ਬਕਾਏ ਪੰਜਾਬ ਸਰਕਾਰ ਵੱਲੋ ਮੰਨੀ ਹੋਈ ਮੰਗ ਮੁਤਾਬਕ ਬਿੱਲਾਂ ਵਿੱਚ ਲਾਉਣੇ ਬੰਦ ਕੀਤੇ ਜਾਣ, ਦਫ਼ਤਰਾਂ ਵਿੱਚ ਫੈਲਿਆ ਹੋਇਆ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਤੁਰੰਤ ਬੰਦ ਕੀਤਾ ਜਾਵੇ, ਬਿਜਲੀ ਦੀਆਂ ਨਾਕਸ ਲਾਈਨਾਂ ਤੁਰੰਤ ਠੀਕ ਕੀਤੀਆਂ ਜਾਣ, ਸੜੇ ਜਾਂ ਖਰਾਬ ਹੋਏ ਟ੍ਰਾਂਸਫਾਰਮਰ 24 ਘੰਟੇ ਵਿੱਚ ਦੇਣੇ ਯਕੀਨੀ ਬਣਾਏ ਜਾਣ, ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਤੁਰੰਤ ਬੰਦ ਕੀਤੀ ਜਾਵੇ ਤੇ ਛਾਪੇਮਾਰੀ ਦੌਰਾਨ ਪਾਏ ਜੁਰਮਾਨੇ ਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ, ਟਰਾਂਸਫਾਰਮਰ ਜਾਂ ਸਾਮਾਨ ਚੋਰੀ ਹੋਣ ਦੀ ਸੂਰਤ ਵਿੱਚ F.I.R ਮਹਿਕਮੇ ਵੱਲੋਂ ਕਰਵਾਈ ਜਾਵੇ, ਲੋਕਾਂ ਦੀ ਖੱੱਜਲ ਖੁਆਰੀ ਬੰਦ ਕੀਤੀ ਜਾਵੇ ਆਦਿ ਮਸਲਿਆਂ ਦੇ ਹੱਲ ਲਈ S.D.O ਪਾਵਰਕਾਮ ਮੱਖੂ ਰਾਹੀਂ ਮੰਗ ਪੱਤਰ ਡਵੀਜ਼ਨ ਜ਼ੀਰਾ ਦੇ ਐਕਸੀਅਨ ਨੂੰ ਕੁਝ ਦਿਨ ਪਹਿਲਾਂ ਭੇਜਿਆ ਸੀ। ਪਰ ਮਹਿਕਮੇ ਵੱਲੋਂ ਦੋ ਵਾਰ ਕਿਸਾਨ ਆਗੂਆਂ ਨੂੰ ਮੀਟਿੰਗ ਦਾ ਟਾਈਮ ਦੇ ਕੇ ਮੀਟਿੰਗ ਨਾ ਕਰਨਾ, ਇਹ ਦਰਸਾਉਂਦਾ ਹੈ ਕਿ ਮਹਿਕਮੇ ਦੇ ਅਫਸਰਾਂ ਕੋਲ ਆਮ ਜਨਤਾ ਨੂੰ ਮਿਲਨ ਤੇ ਕੰਮ ਕਰਨ ਵਿੱਚ ਕੋਈ ਵੀ ਰੁਚੀ ਨਹੀਂ ਹੈ। ਜਿਸ ਦੇ ਰੋਸ ਵਿੱਚ ਅੱਕੇ ਹੋਏ ਕਿਸਾਨਾਂ ਆਗੂਆਂ ਨੇ ਮੀਟਿੰਗਾਂ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਜਮਹੂਰੀਅਤ ਹੱਕਾਂ ਲਈ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦੀਆਂ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕੀਤਾ ਜਾਏਗਾ, ਧਰਨਾ ਲਗਾਤਾਰ ਜਾਰੀ ਰਹੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ (ਬਿਜਲੀ)ਮਹਿਕਮੇ ਦੀ ਹੋਵੇਗੀ। ਇਸ ਮੌਕੇ ਸਾਹਿਬ ਸਿੰਘ ਦੀਨੇਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਰਣਬੀਰ ਸਿੰਘ ਰਾਣਾ, ਸੁਖਵੰਤ ਸਿੰਘ ਲੋਹੁਕਾ, ਰਣਜੀਤ ਸਿੰਘ ਖੱਚਰਵਾਲਾ,ਅਮਨਦੀਪ ਸਿੰਘ ਕੱਚਰਭੰਨ, ਗੁਰਮੇਲ ਸਿੰਘ ਫੱਤੇ ਵਾਲਾ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਸਾਹਿਬ ਸਿੰਘ ਤਲਵੰਡੀ ਆਦਿ ਆਗੂ ਮੌਜੂਦ ਸਨ।

Related posts

ਪ੍ਰਜਵਲ ਰੇਵੰਨਾ ਦੀ ਜ਼ਮਾਨਤ ਪਟੀਸ਼ਨ ਖਾਰਜ

On Punjab

ISIS Module ਦੇ ਸਿਲਸਿਲੇ ‘ਚ NIA ਦੇ ਛਾਪੇ, ਲੁਧਿਆਣਾ ਤੋਂ ਨੂਰੀ ਮਸਿਜਦ ਦਾ ਮੌਲਵੀ ਗ੍ਰਿਫਤਾਰ

Pritpal Kaur

12 April 2024

On Punjab