36.1 F
New York, US
January 12, 2025
PreetNama
ਖਬਰਾਂ/News

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪੰਜਾਬ ਸਰਕਾਰ ਨਾਲ ਹੋਈ

(ਚੰਡੀਗੜ੍ਹ) ਅਡੀਸ਼ਨਲ ਚੀਫ ਸੈਕਟਰੀ ਵਿਸ਼ਵਜੀਤ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ, ਵਿਸ਼ੇਸ਼ ਕਰਕੇ ਸੰਦੀਪ ਸੰਧੂ ਰਾਜਨੀਤਕ ਸਲਾਹ ਕਾਰ , ਕਾਹਨ ਸਿੰਘ ਪੰਨੂੰ, ਏ ਡੀ ਜੀ ਪੀ ਲਾਅ ਐਂਡ ਆਰਡਰ ਈਸ਼ਵਰ ਸਿੰਘ, ਏ ਡੀ ਜੀ ਪੀ ਇੰਟੈਲੀਜੈਂਸ ਵਰਿੰਦਰ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਅੰਮ੍ਰਿਤਸਰ, ਫਿਰੋਜ਼ਪੁਰ ਤੇ ਤਰਨਤਾਰਨ ਦੇ ਡੀ ਸੀ, ਜਥੇਬੰਦੀ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸਰਵਨ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿਦੀ , ਰਾਣਾ ਰਣਬੀਰ ਸਿੰਘ ਠੱਠਾ ਅਤੇ ਅਮਨਦੀਪ ਸਿੰਘ ਕੱਚਰ ਭੰਨ ਦਾ ਵਫਦ ਮੌਜੂਦ ਸੀ । ਕਰੀਬ 2 ਘੰਟੇ ਚਲੀ ਮੀਟਿੰਗ ਵਿੱਚ, ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਕਿ, ਗੰਨਾ ਖੜਾ ਬਕਾਇਆ ਤੇ ਮੌਜੂਦਾ ਪੇਮੈਂਟ , ਇਕ ਮਹੀਨੇ ਵਿੱਚ ਕਰਾਂਗੇ । ਮੌਜੂਦਾ ਗੰਨੇ ਦੀ ਪੇਮੈਂਟ ਵਿੱਚੋਂ 50 ਪ੍ਰਤੀਸ਼ਤ ਨਾਲੋਂ ਨਾਲ ਦਿੱਤੇ ਜਾ ਰਹੇ ਹਨ । ਮਜ਼ਦੂਰਾਂ ਦਾ ਘਰੇਲੂ ਬਿੱਲ ਬਕਾਏ ਦਾ ਖੜਾ 137 ਕਰੋੜ ਰੁਪਇਆ ਬਿੱਲਾਂ ਵਿੱਚੋਂ ਬਾਹਰ ਕੱਢ ਕੇ ਖਤਮ ਕਰ ਦਿੱਤਾ ਜਾਵੇਗਾ । ਪਰਾਲੀ ਨੂੰ ਅੱਗ ਲਾਉਣ ਕਾਰਨ ਕਿਸਾਨਾਂ ਤੇ ਕੀਤੇ ਪਰਚੇ ਤੇ ਕੰਬਾਈਨਾਂ ਤੇ SMS ਨਾ ਲਾਉਣ ਕਾਰਨ ਕੀਤੇ ਪਰਚਿਆਂ ਦੇ ਹਲ ਲਈ, ਇਕ ਉਚ ਪੱਧਰੀ ਕਮੇਟੀ, ਸ੍ਰੀ ਮਹਿਤਾਬ ਸਿੰਘ ਰਿਟਾਇਰ ਜੱਜ ਦੀ ਅਗਵਾਈ ਚ’ ਕਮੇਟੀ ਬਣਾਈ ਗਈ ਹੈ, ਇਹ ਕਮੇਟੀ 60 ਦਿਨਾਂ ਵਿੱਚ ਸਾਰੇ ਪਰਚੇ ਰੱਦ ਕਰਨ ਦੀ ਸਿਫਾਰਸ਼ ਪੰਜਾਬ ਸਰਕਾਰ ਨੂੰ ਭੇਜੇ ਗੀ । ਤਰਨਤਾਰਨ ਜਿਲ੍ਹੇ ਵਿੱਚ ਪੱਟੀ ਵਾਲੀ ਰੋਹੀ ਦੁਆਰਾ ਕਰੀਬ 3200 ਏਕੜ ਫਸਲ ਹੜ੍ਹਾਂ ਦੌਰਾਨ ਖਰਾਬ ਹੁੰਦੀ ਹੈ , ਜਿਸ ਦੇ ਹਲ ਲਈ 21 ਏਕੜ ਜ਼ਮੀਨ ਇਕਵਾਇਰ ਕਰਕੇ, ਪਾਣੀ ਦਾ ਨਿਕਾਸ ਕਰਕੇ ਮਸਲਾ ਹਲ ਕਰ ਦਿੱਤਾ ਜਾਵੇਗਾ ।ਇਸੇ ਤਰ੍ਹਾਂ ਪਿੰਡ ਸੂਰਵਿੰਡ ਦੇ ਬਰਸਾਤੀਪਾਣੀ ਦਾ ਨਿਕਾਸ ਕੀਤਾ ਜਾਵੇਗਾ । ਪਿੰਡ ਮੰਨਣ ਜਿਲਾ ਤਰਨਤਾਰਨ ਵਿੱਚ ਲੱਗਣ ਵਾਲੇ ਟੋਲ ਪਲਾਜ਼ੇ ਕਾਰਨ, ਕਿਸਾਨਾਂ ਦੀ 14 ਏਕੜ ਇਕਵਾਇਰ ਕੀਤੀ ਜਾ ਰਹੀ ਜਮੀਨ ਦਾ ਮਸਲਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਕਰਕੇ ਹਲ ਕਢਿਆ ਜਾਵੇਗਾ । ਕਰਜੇ ਮੁਆਫੀ ਦੇ ਦੂਜੇ ਦੌਰ ਵਿੱਚ, 5 ਏਕੜ ਵਾਲੇ ਕਿਸਾਨਾਂ ਨੂੰ ਜਲਦੀ ਲਿਆਂਦਾ ਜਾਵੇਗਾ । ਰੇਲਵੇ ਵਲੋਂ ਕੀਤੇ ਪਰਚਿਆਂ ਨੂੰ ਰਦ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੁਬਾਰਾ ਲਿਖੇਗੀ । ਸਵਾਮੀ ਨਾਥਨ ਰਿਪੋਰਟ ਲਾਗੂ ਕਰਨ ਅਤੇ ਬਾਕੀ ਫਸਲਾਂ ਦੀ ਖਰੀਦ ਕਰਨ ਲਈ, ਤੇ ਖੇਤੀ ਮੰਡੀ ਨਾ ਤੋੜੀ ਜਾਵੇ ਆਦਿ ਮਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਕੋਲ ਜੋਰ ਨਾਲ ਉਠਾਉਣਗੇ । ਜਥੇਬੰਦੀ ਕਿਸਾਨਾਂ ਮਜ਼ਦੂਰਾਂ ਦੇ, ਰਹਿੰਦੇ ਮਸਲਿਆਂ ਲਈ ਜਿਵੇਂ ਫਸਲਾਂ ਦੇਮੁ ਲਾਹੇਵੰਦ ਭਾਅ, ਸਮੁੱਚੀ ਕਰਜਾ ਮੁਆਫੀ, ਬੇਰੁਜ਼ਗਾਰੀ ਦਾ ਖਾਤਮਾ, ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਮਨਰੇਗਾ ਸਾਰਾ ਸਾਲ ਅਤੇ ਦਿਹਾੜੀ ਦੁਗਣੀ ਆਦਿ ਮੰਗਾਂ ਨੂੰ ਲੈ ਕੇ ਜਥੇਬੰਦੀ 14 ਫਰਵਰੀ ਨੂੰ ਸੂਬਾ ਸੰਘਰਸ਼ ਦਾ ਐਲਾਨ ਕਰੇਗੀ ।

Related posts

ਬੰਬ ਦੀ ਧਮਕੀ ਤੋਂ ਬਾਅਦ Indigo plane ਦੀ ਐਮਰਜੈਂਸੀ ਲੈਂਡਿੰਗ, ਨਾਗਪੁਰ ਤੋਂ ਕੋਲਕਾਤਾ ਜਾ ਰਹੀ ਸੀ ਫਲਾਈਟ

On Punjab

ਨਿਹੰਗ ਸਿੰਘ ਪਿਓ ਪੁੱਤਰ ਦੇ ਕਤਲ ’ਚ ਤਿੰਨ ਮੁਲਜ਼ਮ ਕਾਬੂ, ਪੁਲਿਸ ਨੇ 6 ਘੰਟੇ ‘ਚ ਕੇਸ ਸੁਲਝਾਉਣ ਦਾ ਕੀਤਾ ਦਾਅਵਾ

On Punjab

ਦਿੱਲੀ-NCR ‘ਚ ਲਾਗੂ ਰਹਿਣਗੀਆਂ GRAP-4 ‘ਤੇ ਪਾਬੰਦੀਆਂ, ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਵੀ ਪਾਈ ਝਾੜ; ਦਿੱਤੀਆਂ ਇਹ ਹਦਾਇਤਾਂ

On Punjab