ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਦੀ ਅਗਵਾਈ ਹੇਠ ਕਿਸਾਨ ਵਫਦ ਨੇ S.D.O ਮੱਖੂ ਰਾਹੀਂ ਐਕਸੀਅਨ ਜ਼ੀਰਾ ਡਿਵੀਜ਼ਨ ਅਮਰਜੀਤ ਸਿੰਘ ਨੂੰ ਮੰਗ ਪੱਤਰ ਭੇਜ ਕੇ ਕਿਸਾਨਾਂ ਮਜ਼ਦੂਰਾਂ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਜਿਵੇਂ ਕਿ ਸੜੇ ਹੋਏ ਟਰਾਂਸਫਾਰਮਰ 24 ਘੰਟੇ ਵਿੱਚ ਬਦਲਵੇਂ ਯਕੀਨੀ ਬਣਾਏ ਜਾਣ, ਟ੍ਰਾਂਸਫਾਰਮਰ ਲੈ ਕੇ ਤੇ ਆਉਣ ਜਾਣ ਦਾ ਪ੍ਰਬੰਧ ਅਤੇ ਚੈਨ ਕੁੱਪੀ ਵਗੈਰਾ ਦਾ ਪ੍ਰਬੰਧ ਤੇ ਖਰਚਾ ਮਹਿਕਮੇ ਵੱਲੋਂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ, ਓਵਰਲੋਡ ਟ੍ਰਾਂਸਫਾਰਮਰ ਤੇ ਫੀਡਰਾਂ ਨੂੰ ਤੁਰੰਤ ਡੀ(D) ਲੋਡ ਬਣਾਇਆ ਜਾਵੇ, ਟਰਾਂਸਫਾਰਮਰ ਵਿਚੋਂ ਤੇਲ ਚੋਰੀ ਹੋਣ ਤੇ ਮਹਿਕਮੇ ਵੱਲੋਂ ਕਾਨੂੰਨ ਮੁਤਾਬਕ F.I.R ਦਰਜ ਕਰਵਾਈ ਜਾਵੇ,ਕਿਸਾਨਾਂ ਮਜ਼ਦੂਰਾਂ ਦੇ ਖੇਤਾਂ ਤੇ ਘਰਾਂ ਉੱਪਰ ਦੀ ਜਾਂਦੀਆਂ ਬੇਲੋੜੀਆਂ ਲਾਈਨਾਂ ਤਰਤੀਬ ਮੁਤਾਬਕ ਬਾਹਰ ਕੀਤੀਆਂ ਜਾਣ ਤਾਂ ਜੋ ਜਾਨੀ ਮਾਲੀ ਨੁਕਸਾਨ ਨਾ ਹੋਵੇ ਹੋ ਸਕੇ, ਨਵੇਂ ਕੁਨੈਕਸ਼ਨਾ ਦੇ ਜੀਓ ਸਵਿੱਚ ਨਵੇਂ ਲਗਾਏ ਜਾਣ, ਮੀਟਰ ਰੀਡਰਾਂ ਵੱਲੋਂ ਗਲਤੀ ਨਾਲ ਗ਼ਲਤ ਰੀਡਿੰਗਾਂ ਪਾਏ ਜਾਣ ਤੇ ਪਾਏ ਜੁਰਮਾਨੇ ਤੁਰੰਤ ਖਤਮ ਕੀਤੇ ਜਾਣ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਘਰੇਲੂ ਬਿਜਲੀ 1 ਰੁਪਏ ਯੂਨਿਟ ਕੀਤੀ ਜਾਵੇ, ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਪੰਜਾਬ ਮਾਰੂ ਕੀਤੇ ਸਮਝੌਤੇ ਰੱਦ ਕੀਤੇ ਜਾਣ, ਖਪਤਕਾਰਾਂ ਨੂੰ ਪਾਏ ਜੁਰਮਾਨੇ ਤੇ ਪਰਚੇ ਤੁਰੰਤ ਰੱਦ ਕੀਤੇ ਜਾਣ,ਦਫ਼ਤਰਾਂ ਵਿੱਚ ਫੈਲਿਆ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਤੁਰੰਤ ਬੰਦ ਕੀਤਾ ਜਾਵੇ ।ਜੇਕਰ ਇਨ੍ਹਾਂ ਮੰਗਾਂ ਤੇ ਮਹਿਕਮੇ ਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਠੋਸ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਲਾ ਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਵਿਭਾਗ ਦੀ ਹੋਵੇਗੀ। ਇਸ ਮੌਕੇ ਕਿਸਾਨਾਂ ਦੇ ਵਫ਼ਦ ਵਿੱਚ ਮੀਤ ਸਕੱਤਰ ਰਣਜੀਤ ਸਿੰਘ ਰਾਣਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਲਖਵਿੰਦਰ ਸਿੰਘ ਵਸਤੀ ਨਾਮਦੇਵ ਗੁਰਭੇਜ ਸਿੰਘ ਕੁਲਦੀਪ ਸਿੰਘ ਫੇਮੀਵਾਲਾ, ਕਰਨ ਮੱਖੂ, ਸੁਰਿੰਦਰ ਸਿੰਘ ਘੁਦੂ ਵਾਲਾ ਆਦਿ ਆਗੂ ਮੌਜੂਦ ਸਨ ।