someone wanted pm modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਕੋਈ ਵੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖ ਸਕਦਾ ਹੈ। ਪਰ ਇਸ ਇੱਛਾ ਨੂੰ ਪੂਰਾ ਕਰਨ ਲਈ, ਦੇਸ਼ ‘ਤੇ ਇੱਕ ਲਕੀਰ ਖਿੱਚੀ ਗਈ ਸੀ, ਦੇਸ਼ ਵੰਡਿਆ ਗਿਆ ਹੈ। ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੀ ਪੰਡਿਤ ਨਹਿਰੂ ਫਿਰਕੂ ਸਨ? ਕੀ ਉਹ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਫ਼ਰਕ ਕਰਦੇ ਸਨ? ਕੀ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਸਨ?
ਉਨ੍ਹਾਂ ਨੇ ਇਹ ਗੱਲ ਨਾਗਰਿਕਤਾ ਸੋਧ ਕਾਨੂੰਨ ਬਾਰੇ ਗੱਲ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਥਿਤੀ ਦੇ ਮੱਦੇਨਜ਼ਰ ਨਹਿਰੂ ਜੀ ਦੀਆਂ ਭਾਵਨਾਵਾਂ ਗਾਂਧੀ ਜੀ ਨਾਲ ਜੁੜੀਆਂ ਹੋਈਆਂ ਸਨ। ਸਾਰੇ ਲੋਕ ਇਸ ਤਰ੍ਹਾਂ ਦੇ ਕਾਨੂੰਨ ਬਾਰੇ ਕਹਿੰਦੇ ਰਹੇ ਹਨ। ਪੀ.ਐਮ ਮੋਦੀ ਨੇ ਕਿਹਾ, “ਇੰਨੇ ਦਹਾਕਿਆਂ ਬਾਅਦ ਵੀ ਪਾਕਿਸਤਾਨ ਦੀ ਸੋਚ ਨਹੀਂ ਬਦਲੀ, ਉੱਥੇ ਅੱਜ ਵੀ ਘੱਟ ਗਿਣਤੀਆਂ‘ ਤੇ ਅੱਤਿਆਚਾਰ ਹੋ ਰਹੇ ਹਨ। ਇਸ ਦੀ ਇਕ ਤਾਜ਼ਾ ਉਦਾਹਰਣ ਨਨਕਾਣਾ ਸਾਹਿਬ ਵਿੱਚ ਦੇਖਣ ਨੂੰ ਮਿਲੀ ਹੈ। ਅਜਿਹਾ ਸਿਰਫ ਹਿੰਦੂਆਂ ਅਤੇ ਸਿੱਖਾਂ ਨਾਲ ਹੀ ਨਹੀਂ ਹੋ ਰਿਹਾ ਬਲਕਿ ਉਥੇ ਰਹਿੰਦੇ ਹੋਰ ਘੱਟ ਗਿਣਤੀਆਂ ਵਾਲੇ ਲੋਕਾਂ ਨਾਲ ਵੀ ਹੋ ਰਿਹਾ ਹੈ, ਉਨ੍ਹਾਂ ‘ਤੇ ਵੀ ਅੱਤਿਆਚਾਰ ਹੋ ਰਿਹਾ ਹੈ।”
ਇਸ ਤੋਂ ਇਲਾਵਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ 1950 ਵਿੱਚ ਨਹਿਰੂ-ਲਿਆਕਤ ਸਮਝੌਤਾ ਹੋਇਆ ਸੀ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਰਹਿੰਦੇ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸੀ। ਇਸ ਸਮਝੌਤੇ ਵਿੱਚ ਧਾਰਮਿਕ ਘੱਟ ਗਿਣਤੀਆਂ ਦਾ ਜ਼ਿਕਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸੰਸਦ ਵਿੱਚ ਹੀ 5 ਨਵੰਬਰ 1950 ਨੂੰ ਨਹਿਰੂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਭਾਵਤ ਹੋਏ ਲੋਕ ਜੋ ਭਾਰਤ ਵਿੱਚ ਵਸਣ ਲਈ ਆਏ ਹਨ, ਉਹ ਨਾਗਰਿਕਤਾ ਦੇ ਹੱਕਦਾਰ ਹਨ ਅਤੇ ਜੇ ਕਾਨੂੰਨ ਇਸ ਦੇ ਅਨੁਕੂਲ ਨਹੀਂ ਹੈ, ਤਾ ਕਾਨੂੰਨ ਬਦਲਿਆ ਜਾਣਾ ਚਾਹੀਦਾ ਹੈ।”