90.81 F
New York, US
July 29, 2025
PreetNama
ਸਿਹਤ/Health

ਕਿਸ ਚੀਜ਼ ਨਾਲ ਤਿਆਰ ਹੁੰਦਾ ਹੈ ਕੈਪਸੂਲ ਦਾ ਬਾਹਰੀ ਹਿੱਸਾ, ਢਿੱਡ ‘ਚ ਜਾ ਕੇ ਕਿੰਨੀ ਦੇਰ ‘ਚ ਘੁਲ਼ਦੈ, ਜਾਣੋ

ਫਾਰਮਾ ਇੰਡਸਟਰੀ ‘ਚ ਖਾਣ ਵਾਲੀਆਂ ਦਵਾਈਆਂ ਨੂੰ ਕਿਸੇ ਸ਼ੈੱਲ ਜਾਂ ਕਵਰ ‘ਚ ਬੰਦ ਕਰਨ ਲਈ ਕਈ ਤਰ੍ਹਾਂ ਦੀਆਂ ਟੈਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਸ਼ੈੱਲ ਜਾਂ ਕਵਰ ਨੂੰ ਹੀ ਕੈਪਸੂਲ ਕਹਿੰਦੇ ਹਨ। ਦਵਾਈਆਂ ਨੂੰ ਜਿਸ ਪ੍ਰੋਸੈੱਸ ਨਾਲ ਕੈਪਸੂਲ ‘ਚ ਬਣਾਇਆ ਜਾਂਦਾ ਹੈ, ਉਸ ਨੂੰ ਇਨਕੈਪਸੂਲੇਸ਼ਨ ਕਹਿੰਦੇ ਹਨ। ਇਹ ਕੈਪਸੂਲ ਖਾਧੀਆਂ ਜਾਣ ਵਾਲੀਆਂ ਦਵਾਈਆਂ ਲਈ ਹੁੰਦੇ ਹਨ। ਕੈਪਸੂਲ ਇਕ ਤਰ੍ਹਾਂ ਨਾਲ ਇਨਸਾਨਾਂ ਲਈ ਦਵਾਈ ਖਾਣ ਯੋਗ ਬਣਾ ਦਿੰਦੇ ਹਨ ਜਿਸ ਵਿਚ ਉਸ ਨੂੰ ਨਿਗਲਣਾ ਆਸਾਨ ਹੋ ਜਾਂਦਾ ਹੈ। ਕੈਪਸੂਲ ਸਖ਼ਤ ਜਾਂ ਨਰਮ ਦੋਵੇਂ ਹੋ ਸਕਦੇ ਹਨ।

ਅਸੀਂ ਆਮ ਤੌਰ ‘ਤੇ ਜਿਹੜੇ ਵੀ ਕੈਪਸੂਲ ਦੇਖਦੇ ਹਾਂ, ਉਹ ਅਮੂਮਨ ਜਿਲੇਟਿਨ ਦੇ ਬਣੇ ਹਿੰਦੇ ਹਨ। ਜਿਲੇਟਨ ਨਾਲ ਇਸ ਲਈ ਕੈਪਸੂਲ ਬਣਾਇਆ ਜਾਂਦਾ ਹੈ ਕਿਉਂਕਿ ਇਹ ਦਵਾਈਆਂ ਦਾ ਮੁੱਖ ਹਿੱਸਾ ਹੁੰਦਾ ਹੈ। ਜਿਲੇਟਿਨ ਖੁਰਾਕੀ ਉਤਪਾਦਾਂ ‘ਚ ਵੀ ਪਾਇਆ ਜਾਂਦਾ ਹੈ। ਗਾਂ ਤੇ ਸੂਰ ਦੀ ਚਮੜੀ ਤੇ ਹੱਡੀਆਂ ਨੂੰ ਉਬਾਲ ਕੇ ਜਿਲੇਟਿਨ ਬਣਾਇਆ ਜਾਂਦਾ ਹੈ।

ਜਿਲੇਟਿਨ (Gelatin) ਨਾਲ ਬਣਦਾ ਹੈ ਕੈਪਸੂਲ

ਅਮਰੀਕੀ ਸੰਸਥਾ FDA ਮੁਤਾਬਕ ਭੋਜਨ ‘ਚ ਜਿਲੇਟਿਨ ਲੈਣਾ ਸੁਰੱਖਿਅਤ ਹੈ। ਹਾਲਾਂਕਿ ਜਿਲੇਟਿਨ ਦੀ ਕਿੰਨੀ ਮਾਤਰਾ ਲੈ ਸਕਦੇ ਹੋ, ਇਸ ਬਾਰੇ ਕੋਈ ਨਿਯਮ ਨਹੀਂ। ਜਿਲੇਟਿਨ ਤੋਂ ਬਣੇ ਕੈਪਸੂਲ ਦੇ ਕੁਝ ਸਾਈਡ ਇਫੈਕਟਸ ਵੀ ਦੱਸੇ ਗਏ ਹਨ। ਇਸ ਨਾਲ ਪਾਚਣ ਤੰਤਰ ‘ਚ ਗੜਬੜ ਆ ਸਕਦੀ ਹੈ ਤੇ ਗੈਸਟ੍ਰਿਕ ਦੀ ਪਰੇਸ਼ਾਨੀ ਵੀ ਹੋ ਸਕਦੀ ਹੈ। ਇਹ ਵੀ ਤੱਥ ਹੈ ਕਿ ਜਿਲੇਟਿਨ ਆਧਾਰਤ ਕੈਪਸੂਲ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਤਾਂ ਕਿਡਨੀ ਤੇ ਲਿਵਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਕਿਉਂਕਿ ਜਿਲੇਟਿਨ ਦਾ ਪ੍ਰੋਟੀਨ ਸਰੀਰ ਵੱਲੋਂ ਠੀਕ ਤਰ੍ਹਾਂ ਵਰਤੋਂ ‘ਚ ਨਹੀਂ ਆਉਂਦਾ। ਜਿਲੇਟਿਨ ਦਾ ਪ੍ਰੋਟੀਨ ਇਨਕੰਪਲੀਟ ਫਾਰਮ ‘ਚ ਹੁੰਦਾ ਹੈ ਜਿਸ ਨੂੰ ਪਚਾਉਣ ‘ਚ ਦਿੱਕਤ ਆਉਂਦੀ ਹੈ।

ਤੁਰੰਤ ਘੁਲ ਜਾਂਦਾ ਹੈ ਕੈਪਸੂਲ

ਜਿਲੇਟਿਨ ਕੈਪਸੂਲ (Gelatin capsule) ਖਾਣ ਦੇ ਤੁਰੰਤ ਬਾਅਦ ਪੇਟ ‘ਚ ਘੁਲ਼ ਜਾਂਦਾ ਹੈ। ਕੁਝ ਮਿੰਟ ਦਾ ਸਮਾਂ ਲਗਦਾ ਹੈ। ਕੈਪਸੂਲ ਦੇ ਨਾਲ ਉਸ ਵਿਚ ਢੁਕਵੀਆਂ ਦਵਾਈਆਂ ਸਰੀਰ ‘ਚ ਅਸਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਜਿਲੇਟਿਨ ਕਿਉਂਕਿ ਜਾਨਵਰਾਂ ਦੀ ਚਮੜੀ ਤੇ ਹੱਡੀਆਂ ਤੋਂ ਬਣਾਏ ਜਾਂਦੇ ਹਨ, ਇਸ ਲਈ ਫਾਰਮਾ ਇੰਡਸਟਰੀ ‘ਚ ਵੈਜੀਟੇਰੀਅਮ ਕੈਪਸੂਲ ਦਾ ਵੀ ਚਲਨ ਹੈ। ਅਜਿਹੇ ਕੈਪਸੂਲ ਜਿਲੇਟਿਨ ਤੋਂ ਨਾ ਬਣ ਕੇ ਸੈਲੂਲੋਜ਼ ਤੋਂ ਬਣੇ ਹੁੰਦੇ ਹਨ। ਇਸ ਸੈਲੂਲੋਜ਼ ਨੂੰ ਦੇਵਦਾਰ ਦੇ ਰਸ ਨਾਲ ਬਣਾਇਆ ਜਾਂਦਾ ਹੈ। ਇਸ ਵਿਚ ਜਾਨਵਰਾਂ ਦੇ ਕਿਸੇ ਹਿੱਸੇ ਦਾ ਇਸਤੇਮਾਲ ਨਹੀਂ ਹੁੰਦਾ। ਵੈਜੀਟੇਰੀਅਨ ਕੈਪਸੂਲ ਬਹੁਤ ਮਹਿੰਗੇ ਹੁੰਦੇ ਹਨ। ਇਸ ਦੇ ਬਾਵਜੂਦ ਇਸ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਵਜ੍ਹਾ ਹੈ ਕਿ ਵੈਜੀਟੇਰੀਅਨ ਕੈਪਸੂਲ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ।

ਵੈਜੀਟੇਰੀਅਨ ਕੈਪਸੂਲ

ਵੈਜੀਟੇਰੀਅਨ ਕੈਪਸੂਲ (Vegetarian Capsule) ‘ਚ ਦੋ ਤੱਤ ਹੁੰਦੇ ਹਨ ਪਿਊਰੀਫਾਈਡ ਪਾਣੀ ਤੇ ਹਾਈਡ੍ਰੋਕਸੀਪ੍ਰੋਪਾਈਲਮੈਥਾਈਲ ਸੈਲੂਲੋਜ਼ ਜਾਂ HPMC। ਇਹ ਦੋਵੇਂ ਤੱਤ ਪੂਰੀ ਤਰ੍ਹਾਂ ਨਾਲ ਕੁਦਰਤੀ ਹੁੰਦੇ ਹਨ ਜਿਨ੍ਹਾਂ ਦਾ ਸਰੀਰ ‘ਤੇ ਕੋਈ ਅਸਰ ਨਹੀਂ ਹੁੰਦਾ।

Related posts

Amazing Weight Loss Formula: ਇਸ ਇਕ ਤਰਲ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਘਟਾ ਸਕਦੇ ਹੋ ਭਾਰ, ਜਾਣੋ ਕਿਵੇਂ

On Punjab

ਨਿੰਬੂ ਦੀ ਵਰਤੋਂ ਨਾਲ ਵਧਾਓ ਸੁੰਦਰਤਾ

On Punjab

ਖ਼ਾਲੀ ਪੇਟ ਤੁਲਸੀ ਵਾਲਾ ਦੁੱਧ ਪੀਣ ਨਾਲ ਠੀਕ ਹੁੰਦਾ ਹੈ ਮਾਈਗ੍ਰੇਨ

On Punjab