PreetNama
ਫਿਲਮ-ਸੰਸਾਰ/Filmy

ਕਿ੍ਰਕਟ ਤੋਂ ਬਾਅਦ ਹੁਣ ਸਾਊਥ ਫਿਲਮ ਇੰਡਸਟਰੀ ’ਚ ਧੋਨੀ ਦੀ Entry, ਕਰਨਗੇ ਫੈਮਿਲੀ ਡਰਾਮਾ ਫਿਲਮ ਦਾ ਨਿਰਮਾਣ

ਭਾਰਤੀ ਕਿ੍ਰਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਮਦਾਰ ਬੱਲੇਬਾਜ਼ ਐੱਮਐੱਸ ਧੋਨੀ ਨੇ ਕਿ੍ਰਕਟ ਦੀ ਦੁਨੀਆ ’ਚ ਖ਼ਾਸ ਜਗ੍ਹਾ ਹਾਸਿਲ ਕਰਨ ਤੋਂ ਬਾਅਦ ਹੁਣ ਫਿਲਮੀ ਦੁਨੀਆ ’ਚ ਐਂਟਰੀ ਕਰ ਲਈ ਹੈ। ਜਾਣਕਾਰੀ ਆ ਰਹੀ ਹੈ ਕਿ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦਾ ਪ੍ਰੋਡਕਸ਼ਨ ਹਾਊਸ ਧੋਨੀ ਇੰਟਰਟੇਨਮੈਂਟ ਇਕ ਤਾਮਿਲ ਫੀਚਰ ਫਿਲਮ ਬਣਾਉਣ ਜਾ ਰਿਹਾ ਹੈ ਅਤੇ ਇਹ ਫਿਲਮ ਜਲਦੀ ਹੀ ਫਲੋਰ ’ਤੇ ਆਉਣ ਵਾਲੀ ਹੈ।

ਐੱਮਐੱਸ ਧੋਨੀ ਦੇ ਪ੍ਰੋਡਕਸ਼ਨ ਹਾਊਸ ਨੇ ਦੀਵਾਲੀ ਦੇ ਮੌਕੇ ’ਤੇ ਇਕ ਪ੍ਰੈੱਸ ਨੋਟ ਸਾਂਝਾ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਧੋਨੀ ਪ੍ਰੋਡਕਸ਼ਨ ਤਾਮਿਲ ਵਿਚ ਆਪਣੀ ਪਹਿਲੀ ਪਰਿਵਾਰਕ ਡਰਾਮਾ ਫੀਚਰ ਫਿਲਮ ਬਣਾਉਣ ਜਾ ਰਿਹਾ ਹੈ। ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਜਲਦੀ ਹੀ ਨਿਰਮਾਤਾਵਾਂ ਵੱਲੋਂ ਇਸ ਫੈਮਿਲੀ ਡਰਾਮਾ ਫਿਲਮ ਦੀ ਕਾਸਟ ਅਤੇ ਕਰੂ ਦਾ ਐਲਾਨ ਕੀਤਾ ਜਾਵੇਗਾ। ਇਸ ਪਰਿਵਾਰਕ ਡਰਾਮਾ ਫਿਲਮ ਦਾ ਨਿਰਦੇਸ਼ਨ ਰਮੇਸ ਥਮਿਲਮਨੀ ਵੱਲੋਂ ਕੀਤਾ ਜਾਵੇਗਾ, ਜਿਸ ਨੇ ਅਥਰਵ – ਦਿ ਓਰਿਜ਼ਿਨ ਨਾਂ ਦਾ ਇਕ ਗ੍ਰਾਫਿਕ ਨਾਵਲ ਵੀ ਲਿਖਿਆ ਹੈ।

ਨਵਾਂ ਹੈ ਕੰਸੈਪਟ

ਫਿਲਮ ਬਾਰੇ ਗੱਲ ਕਰਦਿਆਂ ਰਮੇਸ਼ ਥਮਿਲਮਨੀ ਨੇ ਕਿਹਾ, ‘ਜਦੋਂ ਮੈਂ ਧੋਨੀ ਦੇ ਇਸ ਕੰਸੈਪਟ ਨੂੰ ਪੜ੍ਹਿਆ ਤਾਂ ਮੈਨੂੰ ਇਹ ਬਿਲਕੁਲ ਨਵਾਂ ਅਤੇ ਖ਼ਾਸ ਲੱਗਿਆ। ਇਸ ਸੰਕਲਪ ਵਿਚ ਫੈਮਿਲੀ ਡਰਾਮੇ ਦੀਆਂ ਬਹੁਤ ਉਮੀਦਾਂ ਹਨ। ਇਹ ਬਿਲਕੁਲ ਨਵਾਂ ਆਈਡੀਆ ਹੈ। ਉੱਥੇ ਹੀ ਇਸ ਤਾਮਿਲ ਫਿਲਮ ਤੋਂ ਇਲਾਵਾ ਧੋਨੀ ਦਾ ਪ੍ਰੋਡਕਸ਼ਨ ਹਾਊਸ ਸਾਇੰਸ ਫਿਕਸ਼ਨ, ਕਾਮੇਡੀ, ਕ੍ਰਾਈਮ, ਸਸਪੈਂਸ ਥਿ੍ਰਲਰ ਸਮੇਤ ਕਈ ਹੋਰ ਰੋਮਾਂਚਕ ਸਮੱਗਰੀ ਵਾਲੀਆਂ ਫਿਲਮਾਂ ’ਤੇ ਕਈ ਫਿਲਮ ਨਿਰਮਾਤਾਵਾਂ ਅਤੇ ਸਕਿ੍ਰਪਟ ਲੇਖਕਾਂ ਨਾਲ ਗੱਲਬਾਤ ਕਰ ਰਿਹਾ ਹੈ।

ਇਨ੍ਹਾਂ ਫਿਲਮਾਂ ਦਾ ਕਰ ਚੁੱਕੇ ਹਨ ਨਿਰਮਾਣ

ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਨੇ 25 ਜਨਵਰੀ 2019 ਨੂੰ ਆਪਣੀ ਇੰਟਰਟੇਨਮੈਂਟ ਕੰਪਨੀ ਬਣਾਈ ਸੀ। ਉਸ ਦੇ ਪ੍ਰੋਡਕਸ਼ਨ ਹਾਊਸ ਨੇ ਹੁਣ ਤਕ ਤਿੰਨ ਲਘੂ ਫਿਲਮਾਂ ਬਣਾਈਆਂ ਹਨ, ਜਿਸ ਵਿਚ ਰੋਰ ਆਫ ਦਿ ਲਾਈਨ, ਬਿਲੇਜ ਟੂ ਗਲੋਰੀ ਅਤੇ ਦਿ ਹਿਡਨ ਹਿੰਦੂ ਵਰਗੀਆਂ ਫਿਲਮਾਂ ਸ਼ਾਮਿਲ ਹਨ।

Related posts

ਕੋਰੋਨਾ ਨੂੰ ਮਾਤ ਦੇ ਐਸ਼ਵਰਿਆ ਤੇ ਆਰਾਧਿਆ ਪਹੁੰਚੀਆਂ ਘਰ

On Punjab

Chehre: ਇਸ ਸਾਲ ਵੱਡੇ ਪਰਦੇ ’ਤੇ ਦਿਖ ਸਕਦੇ ਹਨ ਅਮਿਤਾਭ ਬੱਚਨ, ਰਿਆ ਚੱਕਰਵਰਤੀ ਤੇ ਇਮਰਾਨ ਹਾਸ਼ਮੀ ਦੇ ‘ਚੇਹਰੇ’

On Punjab

ਜਦੋਂ ਸਲਮਾਨ ਨੇ ਜਲਾ ਦਿੱਤੀ ਸੀ ਆਪਣੇ ਪਾਪਾ ਦੀ ਸੈਲਰੀ, ਸਲੀਮ ਨੇ ਇੰਝ ਕੀਤਾ ਸੀ ਰਿਐਕਟ

On Punjab