Ant is causing death for hundreds of animals. ਇੱਕ ਕੀੜੀ ਨਾਲੋਂ ਵੀ ਕਈ ਗੁਣਾ ਛੋਟੀ ਮੱਖੀ ਸੈਂਕੜੇ ਜਾਨਵਰਾਂ ਲਈ ਮੌਤ ਬਣ ਰਹੀ ਹੈ। ਹਰ ਸਾਲ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਇਸ ਮੱਖੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ । ਇਹ ਮੱਖੀ ਗਾਵਾਂ, ਮੱਝਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ[ ਇਸ ਮੱਖੀ ਦੇ ਡੰਕ ਮਾਰਨ ਤੋਂ ਬਾਅਦ ਜਾਨਵਰ ਦੀ ਜ਼ਬਾਨ ਨੀਲੀ ਹੋ ਜਾਂਦੀ ਹੈ ਅਤੇ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸਦੇ ਡੰਕ ਕਾਰਨ ਇਕੱਲੇ ਉੱਤਰ ਪ੍ਰਦੇਸ਼ ਵਿੱਚ ਹਰ ਸਾਲ ਤਕਰੀਬਨ ਹਰ ਸਾਲ 400 ਜਾਨਵਰ ਮਾਰੇ ਜਾਂਦੇ ਹਨ। ਇਸ ਮੱਖੀ ਨਾਲ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਜੰਮੂ ਕਸ਼ਮੀਰ, ਗੁਜਰਾਤ, ਹਰਿਆਣਾ ਅਤੇ ਮਹਾਰਾਸ਼ਟਰ ਵਰਗੇ ਸੂਬੇ ਵੀ ਪ੍ਰਭਾਵਤ ਹਨ। ਇਸ ਮੱਖੀ ਦਾ ਨਾਮ ਕੁਲਿਕੋਇਡਜ਼ ਹੈ [
ਤਾਮਿਲਨਾਡੂ ਵਿੱਚ 20 ਹਜ਼ਾਰ ਜਾਨਵਰ ਇਸ ਦੇ ਸ਼ਿਕਾਰ
ਤਾਮਿਲਨਾਡੂ ਇਸ ਮੱਖੀ ਤੋਂ ਬਾਕੀ ਸੂਬਿਆਂ ਨਾਲੋਂ ਸਭ ਤੋਂ ਵੱਧ ਪ੍ਰਭਾਵਤ ਹੈ। ਤਾਮਿਲਨਾਡੂ ਵਿੱਚ ਹਰ ਸਾਲ 20 ਹਜ਼ਾਰ ਜਾਨਵਰ ਇਸ ਦੇ ਸ਼ਿਕਾਰ ਬਣਦੇ ਹਨ। ਦੂਜੇ ਨੰਬਰ ‘ਤੇ ਆਂਧਰਾ ਪ੍ਰਦੇਸ਼ ਇਸ ਤੋਂ ਬਾਅਦ ਕਰਨਾਟਕ ਅਤੇ ਕੇਰਲਾ ਆਉਣਦਾ ਹੈ। 76% ਮੌਤਾਂ ਦੱਖਣੀ ਭਾਰਤ ਅਤੇ 24% ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਹੋ ਰਹੀਆਂ ਹਨ।ਭੇਡਾਂ ਦੀ ਕਰਾਸ-ਬ੍ਰੀਡਿੰਗ ਤੋਂ ਬਾਅਦ ਭਾਰਤ ਆਇਆ ਵਾਇਰਸ
ਆਗਰਾ ਦੇ ਸਾਇੰਸ ਕਾਲਜ ਦੇ ਡਾ. ਗਿਰੀਸ਼ ਮਹੇਸ਼ਵਰੀ ਨੂੰ ਕੁਲਿਕੋਇਡਜ਼ ਮੱਖੀ ‘ਤੇ ਰਿਸਰਚ ਕਰਨ ਲਈ ਕਿਹਾ ਗਿਆ ਸੀ। 3 ਸਾਲਾਂ ਦੀ ਰਿਸਰਚ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ‘ਚ ਸਾਹਮਣੇ ਆਇਆ ਕਿ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿਚ, ਦੱਖਣੀ ਅਫਰੀਕਾ ਅਤੇ ਆਸਟਰੇਲੀਆ ਤੋਂ ਕੁਝ ਭੇਡਾਂ ਨੂੰ ਕਰਾਸ-ਬ੍ਰੀਡ ਕਰਾ ਭਾਰਤ ਲਿਆਂਦਾ ਗਿਆ ਸੀ। ਇਨ੍ਹਾਂ ਭੇਡਾਂ ਦੇ ਨਾਲ ਹੀ ਇੱਕ ਬਲੂਟੰਗ ਨਾਮ ਦਾ ਇੱਕ ਵਾਇਰਸ ਵੀ ਆਇਆ।ਇਹ ਵਾਇਰਸ ਭੇਡਾਂ ਤੋਂ ਕੁਲਿਕੋਇਡਜ਼ ਮੱਖੀਆਂ ਤੱਕ ਪਹੁੰਚਿਆ। ਵਾਇਰਸ ਦੇ ਮੱਖੀ ਨਾਲ ਮੇਲ ਹੋਣ ਤੋਂ ਬਾਅਦ ਕੁਲਿਕੋਇਡਜ਼ ਮੱਖੀਆਂ ਨੇ ਜਿਹੜੀ ਵੀ ਗਾਂ, ਮੱਝ ਜਾਂ ਕਿਸੇ ਹੋਰ ਦਾ ਜਾਨਵਰ ਦਾ ਖੂਨ ਪੀਤਾ ਉਸ ਜਾਨਵਰ ਦੇ ਅੰਦਰ ਇਹ ਵਾਇਰਸ ਪਹੁੰਚ ਗਿਆ।ਰਿਸਰਚ ਲਈ ਫੜੀਆਂ 25,000 ਮੱਖੀਆਂ
ਕੁਲਿਕੋਇਡਜ਼ ਮੱਖੀ ‘ਤੇ ਰਿਸਰਚ ਕਰਦੇ ਸਮੇਂ ਡਾ. ਗਿਰੀਸ਼ ਮਹੇਸ਼ਵਰੀ ਨੇ 25 ਹਜ਼ਾਰ ਮੱਖੀਆਂ ਨੂੰ ਫੜਿਆ। ਉਨ੍ਹਾਂ ਵੱਲੋਂ ਵੱਲੋਂ ਮੱਖੀਆਂ ਦੇ ਡੀ.ਐਨ.ਏ ਦੀ ਜਾਂਚ ਕੀਤੀ ਗਈ ਤਾਂ ਕਿ ਪਤਾ ਲੱਗ ਸਕੇ ਮੱਖੀ ਨੇ ਕਿਸ-ਕਿਸ ਜਾਨਵਰ ਦਾ ਖੂਨ ਪੀਤਾ ਹੈ। ਇਨ੍ਹਾਂ ਮੱਖੀਆਂ ਦੀਆਂ 35 ਕਿਸਮਾਂ ਹਨ ਅਤੇ ਇਨ੍ਹਾਂ ਦੀ ਉਮਰ ਸਿਰਫ 30 ਤੋਂ 40 ਦਿਨਾਂ ਦੀ ਹੈ। ਇਸ ਮੱਖੀ ਦਾ ਪ੍ਰਭਾਵ ਜ਼ਾਦਾ ਕਰਕੇ ਮਾਰਚ ਤੋਂ ਲੇਕੇ ਅਕਤੂਬਰ ਤੱਕ ਦੇਖਣ ਨੂੰ ਮਿਲਦਾ ਹੈ। ਡਾ. ਮਹੇਸ਼ਵਰੀ ਅਨੁਸਾਰ ਉਨ੍ਹਾਂ ਨੇ ਇਸ ਰਿਸਰਚ ਦੀ ਸ਼ੁਰੂਆਤ 2016 ਵਿੱਚ ਕੀਤੀ ਸੀ ਜੋ ਹੁਣ ਜਾਕੇ ਪੂਰੀ ਹੋਈ ਹੈ।