PreetNama
ਫਿਲਮ-ਸੰਸਾਰ/Filmy

ਕੀ ਅੰਸ਼ੁਲਾ ਕਾਰਨ ਹੋ ਰਹੀ ਹੈ ਅਰਜੁਨ-ਮਲਾਇਕਾ ਦੇ ਵਿਆਹ ‘ਚ ਦੇਰੀ?

ਅਰਜੁਨ ਕਪੂਰ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ  ਹਨ। ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਉਹ ਅਤੇ ਮਲਾਇਕਾ ਅਰੋੜਾ ਵਿਆਹ ਕਰਵਾਉਣ ਜਾ ਰਹੇ ਹਨ। ਹੁਣ ਹਾਲ ਹੀ ਵਿੱਚ ਅਰਜੁਨ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਹਨ।

 

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਹ ਖ਼ਬਰਾਂ ਆਈਆਂ ਸਨ ਕਿ ਅਰਜੁਨ ਆਪਣੀ ਭੈਣ ਅੰਸ਼ੁਲਾ ਕਾਰਨ ਅਜੇ ਮਲਾਇਕਾ ਨਾਲ ਵਿਆਹ ਨਹੀਂ ਕਰ ਰਹੇ ਹਨ ਕਿਉਂਕਿ ਉਹ ਪਹਿਲਾਂ ਅੰਸ਼ੁਲਾ ਦਾ ਵਿਆਹ ਕਰਨਗੇ ਅਤੇ ਮੁੜ ਉਹ ਮਲਾਇਕਾ ਨਾਲ ਵਿਆਹ ਕਰਨਗੇ। ਹਾਲ ਹੀ ਵਿੱਚ ਜਦੋਂ ਅਰਜੁਨ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਕਰਦੇ।

ਅਰਜੁਨ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੁੰਦੀਆਂ ਹਨ। ਜੇਕਰ ਅੰਸ਼ੁਲਾ ਪਹਿਲਾਂ ਵਿਆਹ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਖ਼ੁਸ਼ੀ ਹੋਵਾਂਗੀ ਪਰ ਜੇ ਉਹ ਕਹਿੰਦੀ ਹੈ ਕਿ ਉਹ ਉਡੀਕ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਹੈ।

Related posts

ਹਿਮਾਂਸ਼ੀ ਨੂੰ ਦੇਖ ਫੁੱਟ ਫੁੱਟ ਕੇ ਰੋਈ ਸ਼ਹਿਨਾਜ, ਖੁਦ ਨੂੰ ਮਾਰੇ ਥੱਪੜ

On Punjab

ਲੰਬੀ ਬਿਮਾਰੀ ਮਗਰੋਂ ਕਾਦਰ ਖਾਨ ਦਾ ਦੇਹਾਂਤ, ਕੈਨੇਡਾ ਵਿਚ ਹੀ ਹੋਵੇਗਾ ਅੰਤਿਮ ਸੰਸਕਾਰ

On Punjab

‘ਲਾਲ ਸਿੰਘ ਚੱਡਾ’ ਟੀਮ ਦਾ ਚੰਡੀਗੜ੍ਹ ਵਿੱਚ ਨਾਈਟ ਸੈਲੀਬ੍ਰੇਸ਼ਨ, ਵੇਖੋ ਤਸਵੀਰਾਂ

On Punjab