side effects olympics tokyo: ਜਾਨਲੇਵਾ ਕੋਰੋਨਾਵਾਇਰਸ ਕਾਰਨ ਟੋਕਿਓ ਓਲੰਪਿਕ 2020 ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਓਲੰਪਿਕ ਅਧਿਕਾਰੀ ਡਿਕ ਪੋਂਡ ਦੇ ਅਨੁਸਾਰ ਜੁਲਾਈ ਵਿੱਚ ਸ਼ੁਰੂ ਹੋਣ ਵਾਲੀਆਂ ਖੇਡਾਂ ਤੋਂ ਤਿੰਨ ਮਹੀਨੇ ਪਹਿਲਾਂ ਸਮਾਗਮ ਦਾ ਭਵਿੱਖ ਤੈਅ ਕੀਤਾ ਜਾਵੇਗਾ। ਫ਼ਿਲਹਾਲ ਇਸ ਸਮੇਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਕੋਈ ਫੈਸਲਾ ਲੈਣ ਦੀ ਸਥਿਤੀ ਵਿੱਚ ਨਹੀਂ ਹੈ। ਕਾਰਨ ਸਾਫ਼ ਹੈ 24 ਅਪ੍ਰੈਲ ਤੱਕ ਸਪਸ਼ਟ ਕੀਤਾ ਜਾਵੇਗਾ ਕਿ ਪਹਿਲੀ ਵਾਰ ਕਿਸੇ ਬਿਮਾਰੀ ਕਾਰਨ ਓਲੰਪਿਕ ਵਰਗਾ ਕੋਈ ਵੱਡਾ ਪ੍ਰੋਗਰਾਮ ਰੱਦ ਹੋਣ ਜਾ ਰਿਹਾ ਹੈ। ਕਿਉਂਕਿ ਇਹਨਾਂ ਹਾਲਤਾਂ ਵਿੱਚ ਨਾ ਤਾਂ ਓਲੰਪਿਕ ਦਾ ਸਮਾਂ ਬਦਲਿਆ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਮੁਲਤਵੀ ਕੀਤਾ ਜਾਵੇਗਾ, ਬਲਕਿ ਖੇਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ।
ਜੇਕਰ ਚੀਨ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰੀਏ ਤਾ ਇਸ ਸਮੇਂ ਸਥਿਤੀ ਕਾਫੀ ਤਣਾਅਪੂਰਨ ਹੈ। ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ, ਪਰ ਇਸ ਸਮੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਯੂਰਪ ਤੋਂ ਅਮਰੀਕਾ ਅਤੇ ਏਸ਼ੀਆ ਤੋਂ ਲੈ ਕੇ ਅਰਬ ਦੇਸ਼ਾਂ ਤੱਕ ਇਸ ਮਾਰੂ ਵਾਇਰਸ ਨੇ ਆਪਣੀ ਦਸਤਕ ਦੇ ਦਿੱਤੀ ਹੈ। ਜੇ ਸਥਿਤੀ ਨੂੰ ਨਿਯੰਤਰਿਤ ਨਹੀਂ ਕੀਤਾ ਜਾਂਦਾ ਹੈ, ਤਾਂ ਸਥਿਤੀ ਕਲਪਨਾਯੋਗ ਨਹੀਂ ਹੋਵੇਗੀ।
ਟੋਕਿਓ ਓਲੰਪਿਕ ਦੀ ਤਰ੍ਹਾਂ, 2016 ਦੇ ਰੀਓ ਓਲੰਪਿਕ ਵਿੱਚ ਜ਼ੀਕਾ ਵਾਇਰਸ ਦਾ ਖ਼ਤਰਾ ਸੀ। ਜਦੋਂ ਰੀਓ ਨੇ 2009 ਵਿੱਚ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ, ਤਾ ਬ੍ਰਾਜ਼ੀਲ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਨੂੰ ਆਰਥਿਕ ਮੰਦੀ ਦੇ ਦੌਰ ਵਿੱਚ, ਬੇਰੁਜ਼ਗਾਰੀ ਅਤੇ ਮੱਛਰ ਤੋਂ ਪੈਦਾ ਹੋਏ ਜ਼ੀਕਾ ਵਾਇਰਸ, ਰਾਜਨੀਤਿਕ ਸੰਕਟ, ਬੁਨਿਆਦੀ ਢਾਂਚੇ ਵਿੱਚ ਰੁਕਾਵਟ ਵਰਗੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਜਿਸ ਤੋਂ ਬਾਅਦ ਰਾਸ਼ਟਰਪਤੀ ਦਿਲਮਾ ਰੌਸੇਫ ਤੇ ਮਹਾਂਭਿਯੋਗ ਚਲਾ ਦਿੱਤਾ ਗਿਆ ਸੀ। ਇਸ ਸਭ ਨੇ ਰੀਓ ਦੇ 2016 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਖੁਸ਼ੀ ਨੂੰ ਖਤਮ ਕਰ ਦਿੱਤਾ ਸੀ। 1896 ਵਿੱਚ ਗ੍ਰੀਸ ਦੀ ਰਾਜਧਾਨੀ ਐਥਨਜ਼ ਤੋਂ ਸ਼ੁਰੂ ਹੋਈਆਂ ਓਲੰਪਿਕ ਖੇਡ ਹੁਣ ਤੱਕ 30 ਵਾਰ ਹੋ ਚੁੱਕੀਆਂ ਹਨ। ਹਾਲਾਂਕਿ ਤਿੰਨ ਵਾਰ ਪੂਰੀ ਤਿਆਰੀ ਹੋਣ ਦੇ ਬਾਵਯੂਦ ਵੀ ਓਲੰਪਿਕ ਨੂੰ ਰੱਦ ਕਰਨਾ ਪਿਆ ਸੀ। ਵਿਸ਼ਵ ਯੁੱਧ ਹੋਣ ਦੇ ਕਾਰਨ 1916, 1940 ਅਤੇ 1944 ਵਿੱਚ ਓਲੰਪਿਕ ਖੇਡਾਂ ਨੂੰ ਰੱਦ ਕੀਤਾ ਗਿਆ ਸੀ।