52.97 F
New York, US
November 8, 2024
PreetNama
ਸਿਹਤ/Health

ਕੀ ਚਾਹ ਬਣਾਉਣ ਵੇਲੇ ਤੁਸੀਂ ਕਰਦੇ ਓ ਇਹ ਗ਼ਲਤੀਆਂ? ਜਾਣੋ ਦੁੱਧ, ਖੰਡ ਤੇ ਚਾਹਪੱਤੀ ਪਾਉਣ ਦੀ ਸਹੀ ਟਾਈਮਿੰਗ

ਹਰ ਸੂਬੇ ‘ਚ ਚਾਹ ਬਣਾਉਣ ਦਾ ਵੱਖਰੀ ਤਰੀਕਾ ਹੈ। ਕੋਈ ਲੂਣ ਦੇ ਨਾਲ ਚਾਹ ਬਣਾਉਂਦਾ ਹੈ, ਕੋਈ ਖੰਡ ਜਾਂ ਗੁੜ ਦੇ ਨਾਲ, ਕੋਈ ਦੁੱਧ ਦੇ ਨਾਲ ਬਣਾਉਂਦਾ ਬਣਾਉਂਦਾ ਹੈ ਤੇ ਕੋਈ ਬਿਨਾਂ ਦੁੱਧ ਦੇ। ਲੋਕ ਅਕਸਰ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਕਹਿੰਦੇ ਹਨ ਸਵੇਰ ਦੀ ਚਾਹ ਚੰਗੀ ਮਿਲ ਜਾਵੇ ਤਾਂ ਪੂਰਾ ਦਿਨ ਚੰਗਾ ਜਾਂਦਾ ਹੈ। ਹਰ ਕਿਸੇ ਦਾ ਆਪਣਾ ਸਵਾਦ ਹੈ ਤੇ ਸਿਰਫ ਚਾਰ ਚੀਜ਼ਾਂ ਨਾਲ ਬਣਨ ਵਾਲੀ ਇਹ ਚਾਹ ਵੱਖ-ਵੱਖ ਤਰੀਕਿਆਂ ਨਾਲ ਬਣਾਈ ਜਾਂਦੀ ਹੈ।

ਤੁਸੀਂ ਆਪਣੇ ਘਰ, ਦੋਸਤ, ਰਿਸ਼ਤੇਦਾਰਾਂ ਆਦਿ ਦੇ ਘਰਾਂ ‘ਚ ਵੀ ਕਈ ਤਰੀਕਿਆਂ ਨਾਲ ਚਾਹ ਬਣਦੀ ਦੇਖੀ ਹੋਵੇਗੀ। ਪਰ ਕਦੀ ਸੋਚਿਆ ਹੈ ਕਿ ਆਖ਼ਰ ਚਾਹ ਬਣਾਉਣ ਦਾ ਸਹੀ ਤਰੀਕਾ ਕੀ ਹੈ। ਆਓ ਜਾਣਦੇ ਹਾਂ ਕਿ ਆਖ਼ਰ ਕਿਸ ਤਰ੍ਹਾਂ ਨਾਲ ਚਾਹ ਬਣਾਉਣੀ ਚਾਹੀਦੀ ਹੈ ਤੇ ਕਿਹੜੀ ਚਾਹ ਬਣਾਉਣ ਦਾ ਤਰੀਕਾ ਵਧੀਆ ਹੁੰਦਾ ਹੈ।

 

ਕਿਵੇਂ ਬਣਾਈਏ ਵਧੀਆ ਚਾਹ

ਬ੍ਰਿਟਿਸ਼ ਸਟੈਂਡਰਡ ਇੰਸਟੀਟਿਊਸ਼ਨ (BSI) ਨੇ ਚਾਹ ਬਣਾਉਣ ਦਾ ਆਇਡਲ ਤਰੀਕਾ ਦੱਸਿਆ ਹੈ, ਜਿਸ ਨੂੰ ਸਹੀ ਤਰੀਕਾ ਮੰਨਿਆ ਜਾਂਦਾ ਹੈ। ਪੁਰਾਣੇ ਸ਼ਹਿਰਾਂ ਵਿਚ ਲੰਬੇ ਸਮੇਂ ਤੋਂ ਚਾਹ ਵੇਚ ਰਹੇ ਵੱਡੇ ਵਪਾਰੀ ਵੀ ਅਜਿਹੀ ਚਾਹ ਬਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਚੰਗੀ ਚਾਹ ਬਣਾਉਣਾ ਤੁਹਾਡੇ ਟੇਸਟ, ਚਾਹ ਦੀ ਗੁਣਵੱਤਾ ਆਦਿ ‘ਤੇ ਵੀ ਨਿਰਭਰ ਕਰਦਾ ਹੈ।
ਚਾਹ ਬਣਾਉਣ ਦਾ ਇਕ ਤਰੀਕਾ ਅਜਿਹਾ ਹੈ ਜਿਸ ਵਿਚ ਦੋ ਭਾਂਡਿਆਂ ਦੀ ਜ਼ਰੂਰਤ ਹੁੰਦੀ ਹੈ। ਇਕ ਵਿਚ ਸਿਰਫ਼ ਦੁੱਧ ਉਬਾਲਣ ਦਿਉ ਤੇ ਦੂਸਰੇ ਵਿਚ ਚਾਹ ਲਈ ਪਾਣੀ ਚੜ੍ਹਾਓ। ਪਾਣੀ ਦੀ ਮਾਤਰਾ ਦੁੱਧ ਦੇ ਬਰਾਬਰ ਹੋਣੀ ਚਾਹੀਦੀ ਹੈ ਜਾਂ ਥੋੜ੍ਹਾ ਘੱਟ ਹੋ ਸਕਦਾ ਹੈ। ਫਿਰ ਪਾਣੀ ਨੂੰ ਗਰਮ ਹੋਣ ਤੋਂ ਬਾਅਦ ਉਸ ਵਿਚ ਚਾਹਪੱਤੀ ਪਾਓ ਜੋ ਖੰਡ ਤੋਂ ਘੱਟ ਪਾਉਣੀ ਚਾਹੀਦੀ ਹੈ। ਚਾਹ ਨੂੰ ਚੰਗੀ ਤਰ੍ਹਾਂ ਉਬਲਣ ਦਿਉ ਤੇ ਸਵਾਦ ਅਨੁਸਾਰ ਖੰਡ ਪਾਓ। ਇਸ ਤੋਂ ਬਾਅਦ ਜੇਕਰ ਅਦਰਕ, ਲੌਂਗ, ਕਾਲੀ ਮਿਰਚ ਜੋ ਵੀ ਪਾਉਣੀ ਚਾਹੋ, ਪਾ ਸਕਦੇ ਹੋ, ਜਦਕਿ ਆਮ ਚਾਹ ‘ਚ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ। ਇਸ ਦੇ ਨਾਲ ਹੀ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਓ ਤੇ ਇਕ ਪਾਸੇ ਚਾਹ ਵਾਲੇ ਪਾਣੀ ਨੂੰ ਉਬਲਣ ਦਿਉ। ਚੰਗੀ ਤਰ੍ਹਾਂ ਉਬਲਣ ਤੋਂ ਬਾਅਦ ‘ਚ ਦੁੱਧ ਨੂੰ ਚਾਹ ‘ਚ ਮਿਲਾ ਦਿਉ ਤੇ ਜ਼ਿਆਦਾ ਗਰਮ ਨਾ ਕਰੋ। ਇਕ ਉਬਾਲੇ ਤੋਂ ਬਾਅਦ ਦੁੱਧ ਪੁਣ ਲਓ। ਦੁੱਧ ਪਾਣੀ ਦੇ ਹਿਸਾਬ ਨਾਲ ਹੀ ਪਾਓ। ਕਈ ਲੋਕ ਗਰਮ ਪਾਣੀ ਨੂੰ ਪਹਿਲਾਂ ਛਾਣਨ ਤੇ ਉਸ ਤੋਂ ਬਾਅਦ ਦੁੱਧ ਮਿਲਾਉਣ ਲਈ ਕਹਿੰਦੇ ਹਨ ਯਾਨੀ ਦੁੱਧ ਤੇ ਚਾਹ ਨੂੰ ਮਿਕਸ ਕਰ ਕੇ ਜ਼ਿਆਦਾ ਸਮੇਂ ਤਕ ਨਹੀਂ ਉਬਾਲਣਾ ਚਾਹੀਦਾ।

Related posts

Diabetes : ਵਧਦੀ ਸ਼ੂਗਰ ਨੂੰ ਤੁਰੰਤ ਕੰਟਰੋਲ ਕਰਨ ਲਈ ਰੋਜ਼ਾਨਾ ਸਵੇਰੇ ਪੀਓ ਪਿਆਜ਼ ਦਾ ਪਾਣੀ, ਕਈ ਬਿਮਾਰੀਆਂ ਹੋਣਗੀਆਂ ਦੂਰ

On Punjab

ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ, ਦਸੰਬਰ ਤੱਕ ਹਰ ਮਹੀਨੇ 50 ਲੱਖ ਖੁਰਾਕ ਬਣਾਉਣ ਦਾ ਟੀਚਾ

On Punjab

Mango Leaves Benefits : ਅੰਬ ਦੇ ਪੱਤੇ ਵੀ ਹੁੰਦੇ ਹਨ ਬਹੁਤ ਫਾਇਦੇਮੰਦ, ਵਰਤੋਂ ਨਾਲ ਇਹ ਰੋਗ ਹੁੰਦੇ ਹਨ ਠੀਕ

On Punjab