Surjit Khan Gallan Pyar Diyan : ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਗਾਇਕ ਸੁਰਜੀਤ ਖਾਨ ਦਾ ਗੀਤ ਗੱਲਾਂ ਪਿਆਰ ਦੀਆਂ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਗੱਲ ਕੀਤੀ ਜਾਏ ਗੀਤ ਦੀ ਤਾਂ ਇਸ ਨੂੰ ਮਿਊਜ਼ਿਕ ਦਿੱਤਾ ਹੈ ਮੁਖਤਾਰ ਸਹੋਤਾ ਨੇ ਤੇ ਇਸ ਨੂੰ ਲਿਖਿਆ ਰਾਜ ਗੁਰਮੀਤ ਨੇ ਹੈ। ਗੀਤ ਦੀ ਪ੍ਰੋਡਿਊਸਰ ਸੀਮਾ ਖਾਨ ਨੇ ਤੇ ਵੀਡੀਓ ਬਣਾਈ ਹੈ ਗੱਗੀ ਸਿੰਘ ਨੇ। ਦਸ ਦੇਈਏ ਕਿ ਸੁਰਜੀਤ ਖਾਨ ਦੁਆਰਾ ਗਾਏ ਇਸ ਗੀਤ ਨੂੰ Headliner Records Presents ਦੇ ਯੂਟਿਊਬ ਚੈਨਲ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਹੁਣ ਤੱਕ ਕਈ ਹਜਾਰਾਂ ਲੋਕ ਦੇਖ ਚੁੱਕੇ ਹਨ। ਗੀਤ ਦੀ ਵੀਡੀਓ ਇੱਕ ਰੋਮਾਂਟਿਕ ਵੀਡੀਓ ਹੈ।
ਦਸ ਦੇਈਏ ਕਿ ਸਿੰਗਰ ਤੇ ਗੀਤਕਾਰ ਸੁਰਜੀਤ ਖਾਨ ਦਾ ਗੀਤ ਟਰੱਕ ਯੂਨੀਅਨ 2017 ‘ਚ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਤੇ ਥੋੜਾ ਸਮਾਂ ਪਹਿਲਾਂ ਇਸ ਗੀਤ ਦੇ ਦੂਜੇ ਭਾਗ ਨੂੰ ਰਿਲੀਜ਼ ਕੀਤਾ ਗਿਆ ਸੀ ਜਿਸ ‘ਚ ਬਿੱਗ ਬਰਡ ਵੀ ਨਜ਼ਰ ਆਏ ਸਨ।
ਜੇਕਰ ਗੱਲ ਕੀਤੀ ਜਾਏ ਇਸ ਗੀਤ ਦੀ ਤਾਂ ਇਸ ਦੇ ਲੀਰੀਕਿਸ ਲਿਖੇ ਸਨ ਕਿੰਗ ਗਰੇਵਾਲ ਨੇ ਤੇ ਮਿਊਜ਼ਿਕ ਦਿੱਤਾ ਸੀ ਬਿੱਗ ਬਰਡ ਨੇ। ਗੀਤ ਨੂੰ ਹੈੱਡਲਾਈਨਰ ਰਿਕਾਰਡਸ ਹੇਠ ਰਿਲੀਜ਼ ਕੀਤਾ ਗਿਆ। ਸੁਰਜੀਤ ਖਾਨ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਉਹਨਾਂ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ – ਨਾਲ ਲੇਖਕ ਵੀ ਕਮਾਲ ਦੇ ਹਨ।