PreetNama
ਸਮਾਜ/Social

ਕੀ ਦੇਸ਼ ‘ਚ 14 ਅਪ੍ਰੈਲ ਤੋਂ ਬਾਅਦ ਖ਼ਤਮ ਹੋ ਜਾਵੇਗਾ ਲਾਕ ਡਾਊਨ ? ਜਾਣੋ ਮੋਦੀ ਸਰਕਾਰ ਦਾ ਪਲਾਨ

India coronavirus lockdown: ਨਵੀਂ ਦਿੱਲੀ: ਇੱਕ ਪਾਸੇ ਕੋਰੋਨਾ ਦੇ ਵਿਰੁੱਧ ਦੇਸ਼ ਵਿੱਚ ਲਾਗੂ ਕੀਤਾ ਗਿਆ ਲਾਕ ਡਾਊਨ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ ਅਤੇ ਦੂਜੇ ਪਾਸੇ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ । ਦੇਸ਼ ਵਿੱਚ ਕੋਰੋਨਾ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ ਤੇ ਇਸੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ । ਅਜਿਹੀ ਸਥਿਤੀ ਵਿੱਚ ਹੁਣ ਸਭ ਤੋਂ ਵੱਡੀ ਚਿੰਤਾ ਕੋਰੋਨਾ ਦੇ ਪ੍ਰਕੋਪ ਤੋਂ ਬਚਣ ਦੀ ਹੈ ਤਾਂ ਉੱਥੇ ਹੀ ਹਰ ਇਕ ਦੀ ਜ਼ੁਬਾਨ ‘ਤੇ ਬਸ ਇੱਕ ਹੀ ਸਵਾਲ ਹੈ ਕਿ 14 ਅਪ੍ਰੈਲ ਨੂੰ ਲਾਕ ਡਾਊਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਕੀ ਹੋਵੇਗਾ?

ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰ ਚੁੱਕੇ ਹਨ । ਜਿਸ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਦੇ ਅਧਾਰ ‘ਤੇ ਲਾਕ ਡਾਊਨ ‘ਤੇ ਯੋਜਨਾ ਭੇਜੀ ਜਾਵੇ । ਇਸ ਤਰ੍ਹਾਂ ਸਾਰੀਆਂ ਜਾਣਕਾਰੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਕੇਂਦਰ ਸਰਕਾਰ ਇੱਕ ਨਕਸ਼ਾ ਬਣਾਉਣ ਲਈ ਤਿਆਰ ਹੈ ਕਿ ਆਖਿਰ ਲਾਕ ਡਾਊਨ ‘ਤੇ ਅੱਗੇ ਕੀ ਕਰਨਾ ਹੈ ।

ਜ਼ਿਕਰਯੋਗ ਹੈ ਕਿ 24 ਮਾਰਚ ਦੀ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿੱਚ ਇਕੋ ਸਮੇਂ 21 ਦਿਨਾਂ ਦੇ ਲਾਕ ਡਾਊਨ ਦੀ ਘੋਸ਼ਣਾ ਕੀਤੀ ਸੀ । ਇਹ ਮਿਆਦ 14 ਅਪ੍ਰੈਲ ਨੂੰ ਖਤਮ ਹੋਣ ਜਾ ਰਹੀ ਹੈ । ਪਰ ਲਾਕ ਡਾਊਨ ਹੋਣ ਦੇ ਬਾਵਜੂਦ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ । ਦੇਸ਼ ਵਿੱਚ ਲਾਕ ਡਾਊਨ ਖਤਮ ਹੋਣ ਬਾਅਦ ਸਰਕਾਰ ਵੱਲੋਂ ਇੱਕ ਹੋਰ ਯੋਜਨਾ ਤਿਆਰ ਕੀਤੀ ਜਾ ਰਹੀ ਹੈ । ਦਰਅਸਲ, ਇਸ ਬਾਰੇ ਸਰਕਾਰ ਦੀ ਯੋਜਨਾ ਹੈ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲਾਕ ਡਾਊਨ ਜਾਰੀ ਰੱਖਿਆ ਜਾਵੇ । ਯਾਨੀ, ਦੇਸ਼ ਦੇ ਉਹ ਇਲਾਕੇ ਜਿੱਥੋਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ ਅਤੇ ਭਵਿੱਖ ਵਿੱਚ ਕੋਰੋਨਾ ਫੈਲਣ ਦੀ ਸੰਭਾਵਨਾ ਹੈ, ਸਰਕਾਰ ਅਜਿਹੇ ਖੇਤਰਾਂ ਵਿੱਚ ਲਾਕ ਡਾਊਨ ਜਾਰੀ ਰੱਖਣ ਦੀ ਯੋਜਨਾ ਬਣਾ ਰਹੀ ਹੈ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਹੋਰ ਤਰੀਕਾ ਵੀ ਤਿਆਰ ਕੀਤਾ ਗਿਆ ਹੈ । ਜਿਸ ਵਿੱਚ ਸਰਕਾਰ ਲਾਕ ਡਾਊਨ ਨੂੰ ਹਟਾਏ ਜਾਣ ਦੀ ਸਥਿਤੀ ਵਿੱਚ ਵੀ ਧਾਰਾ 144 ਨੂੰ ਲਾਗੂ ਰੱਖਣ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਭੀੜ ਦੇ ਇਕੱਠ ਨੂੰ ਰੋਕਿਆ ਜਾ ਸਕੇ ਅਤੇ ਲਾਕ ਡਾਊਨ ਤੋਂ ਬਾਅਦ ਵੀ ਕੋਰੋਨਾ ਫੈਲਣ ਦਾ ਜੋਖਮ ਨਾ ਵਧੇ । ਦੱਸ ਦੇਈਏ ਕਿ ਸਰਕਾਰ ਨੇ ਰੇਲ ਅਤੇ ਹਵਾਈ ਯਾਤਰਾ ‘ਤੇ ਵੀ ਫੈਸਲਾ ਕੀਤਾ ਹੈ । ਸੂਤਰਾਂ ਅਨੁਸਾਰ ਰੇਲ ਅਤੇ ਹਵਾਈ ਸੇਵਾਵਾਂ ‘ਤੇ ਪਾਬੰਦੀ 14 ਅਪ੍ਰੈਲ ਤੋਂ ਬਾਅਦ ਵੀ ਜਾਰੀ ਹੋ ਸਕਦੀ ਹੈ । ਜਾਣਕਾਰੀ ਅਨੁਸਾਰ ਇਹ ਦੋਵੇਂ ਸੇਵਾਵਾਂ 30 ਅਪ੍ਰੈਲ ਤੱਕ ਬੰਦ ਕੀਤੀਆਂ ਜਾ ਸਕਦੀਆਂ ਹਨ । ਇਸ ਤੋਂ ਇਲਾਵਾ ਬੱਸ ਸੇਵਾ ਬੰਦ ਕਰਨ ਦੀ ਵੀ ਯੋਜਨਾ ਹੈ । ਨਿੱਜੀ ਵਾਹਨਾਂ ‘ਤੇ ਵੀ ਪਾਬੰਦੀ ਜਾਰੀ ਰੱਖਣ ਦੀ ਯੋਜਨਾ ਹੈ ।

Related posts

ਆਲੀਆ ਭੱਟ ਦੀ ਆਗਾਮੀ ਫ਼ਿਲਮ ‘ਜਿਗਰਾ’ ਦਾ ਟੀਜ਼ਰ ਰਿਲੀਜ਼

On Punjab

ਰੱਥ ਯਾਤਰਾ ‘ਚ ਧੱਕਾ-ਮੁੱਕੀ, 50 ਤੋਂ ਵੱਧ ਲੋਕ ਜ਼ਖਮੀ, ਪੰਜ ਦੀ ਹਾਲਤ ਗੰਭੀਰ

On Punjab

ਅਯੁੱਧਿਆ ਕੇਸ: ਫੈਸਲੇ ਤੋਂ ਪਹਿਲਾਂ ਸੂਬਾ ਸਰਕਾਰਾਂ ਨੂੰ ਕੀਤਾ ਚੌਕਸ

On Punjab