PreetNama
ਫਿਲਮ-ਸੰਸਾਰ/Filmy

ਕੀ ਬਣੂੰ ਆਦਿੱਤਿਆ ਪੰਚੌਲੀ ਦਾ? ਐਕਟਰਸ ਨੇ ਲਾਏ ਬਲਾਤਕਾਰ ਤੇ ਬਲੈਕਮੇਲ ਕਰਨ ਦੇ ਇਲਜ਼ਾਮ

ਮੁੰਬਈਵਿਵਾਦਾਂ ਤੇ ਆਦਿੱਤਿਆ ਪੰਚੌਲੀ ਦਾ ਰਿਸ਼ਤਾ ਦਿਨੋਂਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ‘ਤੇ ਇੱਕ ਇਲਜ਼ਾਮ ਅਜੇ ਖ਼ਤਮ ਨਹੀਂ ਹੁੰਦਾ ਕਿ ਕੋਈ ਦੂਜਾ ਸਾਹਮਣੇ ਆ ਜਾਂਦਾ ਹੈ। ਕੰਗਨਾ ਰਨੌਤ ਦੇ ਇਲਜ਼ਾਮਾਂ ਤੋਂ ਬਾਅਦ ਬਾਲੀਵੁੱਡ ਦੀ ਇੱਕ ਹੋਰ ਐਕਟਰਸ ਨੇ ਆਦਿੱਤਿਆ ‘ਤੇ ਬਲਾਕਤਾਰ ਦਾ ਮਾਮਲਾ ਦਰਜ ਕਰਵਾਇਆ ਹੈ। ਐਕਟਰਸ ਨੇ ਰੇਪਧਮਕੀ ਤੇ ਬਲੈਕਮੈਲਿੰਗ ਜਿਹੇ ਵੱਡੇ ਇਲਜ਼ਾਮ ਲਿਖਤੀ ਪੁਲਿਸ ਨੂੰ ਦਿੱਤੇ ਹਨ।

ਇਸ ਮਾਮਲੇ ‘ਚ ਅੰਗਰੇਜੀ ਅਖ਼ਬਾਰ ਨੇ ਲਿਖਿਆ, “ਸਾਲ 2004 ‘ਚ ਮੈਂ ਆਦਿੱਤਿਆ ਨਾਲ ਪਾਰਟੀ ‘ਚ ਗਈਜਿੱਥੇ ਡ੍ਰਿੰਕ ਤੋਂ ਬਾਅਦ ਮੈਨੂੰ ਚੱਕਰ ਆਉਣ ਲੱਗ ਗਏ। ਪਾਰਟੀ ਖ਼ਤਮ ਹੋਣ ਤੋਂ ਬਾਅਦ ਆਦਿੱਤਿਆ ਨੇ ਕਿਹਾ ਕਿ ਉਹ ਮੈਨੂੰ ਘਰ ਛੱਡ ਦੇਣਗੇ। ਮੈਂ ਉਨ੍ਹਾਂ ਦੀ ਰੇਂਜ ਰੋਵਰ ‘ਚ ਗਈ। ਉਨ੍ਹਾਂ ਨੇ ਛਾਰੀ ਰੋਡ ‘ਤੇ ਕਾਰ ਰੋਕ ਦਿੱਤੀ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੇਰੀਆਂ ਕੁਝ ਤਸਵੀਰਾਂ ਵੀ ਕਲਿੱਕ ਕੀਤੀਆਂ।”

ਉਨ੍ਹਾਂ ਅੱਗੇ ਕਿਹਾ, “ਜਦੋਂ ਅਗਲੇ ਦਿਨ ਮੈਂ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਕਿਹਾ ਕਿ ਹੁਣ ਸਾਡੇ ਦੋਨਾਂ ‘ਚ ਪਤੀ ਪਤਨੀ ਵਾਲਾ ਰਿਸਤਾ ਕਾਇਮ ਹੋ ਗਿਆ ਹੈ ਤੇ ਅਸੀਂ ਉਸੇ ਤਰ੍ਹਾਂ ਰਹਾਂਗੇ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੇਰੇ ਪਿਤਾ ਦੀ ਉਮਰ ਦੇ ਹਨ ਤੇ ਮੈਂ ਆਪਣੀ ਉਮਰ ਦੇ ਕਿਸੇ ਸ਼ਖਸ ਨਾਲ ਇਹ ਰਿਸ਼ਤਾ ਚਾਹੁੰਦੀ ਹਾਂ ਤਾਂ ਉਨ੍ਹਾਂ ਨੇ ਮੈਨੂੰ ਤਸਵੀਰਾਂ ਦਿਖਾਈਆਂ।”

ਆਪਣੇ ਬਿਆਨਾਂ ਚ ਐਕਟਰਸ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਆਦਿੱਤਿਆ ਨੇ ਉਸ ਦੀ ਡ੍ਰਿੰਕ ‘ਚ ਕੁਝ ਮਿਲਾ ਦਿੱਤਾ ਸੀ ਤੇ ਨਸ਼ੇ ਦੀ ਹਾਲਤ ‘ਚ ਉਸ ਦੀਆਂ ਅਸਲੀਲ ਤਸਵੀਰਾਂ ਕਲਿੱਕ ਕੀਤੀਆਂ ਸੀ। ਇਸ ਦੇ ਨਾਲ ਹੀ ਐਕਟਸਰ ਦਾ ਦਾਅਵਾ ਹੈ ਕਿ ਜਦੋਂ ਉਸ ਨੇ ਇਸ ਬਾਰੇ ਆਦਿੱਤਿਆ ਦੀ ਪਤਨੀ ਜਰੀਨਾ ਨੂੰ ਦੱਸਿਆ ਤਾਂ ਉਸ ਨੂੰ ਇਸ ‘ਚ ਕੋਈ ਪ੍ਰੇਸ਼ਾਨੀ ਨਹੀਂ ਸੀ। ਇਸ ਦੇ ਨਾਲ ਹੀ ਹੋਰ ਖੁਲਾਸਾ ਕਰਦੇ ਐਕਟਰਸ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਆਦਿੱਤਿਆ ਨੇ ਆਪਣੇ ਘਰ ਕੰਮ ਕਰਨ ਵਾਲੀ 14 ਸਾਲਾ ਨਾਬਾਲਗ ਕੁੜੀ ਦਾ ਵੀ ਰੇਪ ਕੀਤਾ ਹੈ।

ਐਕਟਰਸ ਨੇ ਆਪਣੇ ਬਿਆਨਾਂ ‘ਚ ਅੱਗੇ ਕਿਹਾ ਕਿ ਆਦਿੱਤਿਆ ਨੇ ਉਸ ਦੀ ਭੈਣ ਨਾਲ ਵੀ ਕੁੱਟਮਾਰ ਕੀਤੀ ਹੈ। ਉਸ ਨੇ ਕਿਹਾ, “ਮੈਂ ਜਦੋਂ ਕੰਮ ‘ਤੇ ਸੀ ਤਾਂ ਆਦਿੱਤਿਆ ਨੇ ਮੇਰੀ ਭੈਣ ਨਾਲ ਕੁੱਟਮਾਰ ਕੀਤੀ। ਸ਼ਾਮ ਨੂੰ ਜਦੋਂ ਮੈਂ ਘਰ ਆਈ ਤਾਂ ਇਸ ਬਾਰੇ ਮੇਰੀ ਭੈਣ ਨੇ ਮੈਨੂੰ ਡਰਦੇ ਹੋਏ ਦੱਸਿਆ। ਫੇਰ ਜਦੋਂ ਮੈਂ ਆਦਿੱਤਿਆ ਨੂੰ ਫੋਨ ਕੀਤਾ ਕਿ ਉਹ ਸਾਨੂੰ ਪ੍ਰੇਸ਼ਾਨ ਕਿਉਂ ਕਰ ਰਿਹਾ ਹੈ ਤਾਂ ਉਸ ਨੇ ਮੈਨੂੰ ਕਿਹਾ ਕਿ ਮੈਂ ਉਸ ਨੂੰ ਉਹ ਪੈਸੇ ਵਾਪਸ ਕਰਾਂ ਜੋ ਉਸ ਨੇ ਮੇਰੇ ‘ਤੇ ਖ਼ਰਚ ਕੀਤੇ ਹਨ। ਉਸ ਨੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ। ਮੈਂ 50 ਲੱਖ ਰੁਪਏ ਤਾਂ ਵਾਪਸ ਕਰ ਚੁੱਕੀ ਹਾਂ ਜਿਸ ਤੋਂ ਬਾਅਦ ਉਸ ਨੇ ਸਾਨੂੰ ਕੁਝ ਸਮੇਂ ਲਈ ਤੰਗ ਕਰਨਾ ਬੰਦ ਕੀਤਾ।”

Related posts

ਮਿਥੁਨ ਚੱਕਰਵਰਤੀ ਦੀ ਨੂੰਹ ਮਦਾਲਸਾ ਸ਼ਰਮਾ ਨੇ ਨਹੀਂ ਦੇਖੀ ਸਹੁਰੇ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’, ਹੁਣ ਦੱਸੀ ਇਹ ਵਜ੍ਹਾ

On Punjab

Happy Birthday Ayesha Takia: ਬਚਪਨ ’ਚ ਸ਼ਾਹਿਦ ਕਪੂਰ ਦੇ ਨਾਲ ਕੀਤੀ ਸੀ ਐਡ, ਹੋਈ ਸੀ ਖੂਬ ਵਾਇਰਲ

On Punjab

ਜਾਣੋ ਸੋਸ਼ਲ ਮੀਡੀਆ ’ਤੇ ਕਿਉਂ ਟ੍ਰੈਂਡ ਹੋ ਰਿਹੈ #BoycottShahRukhKhan, ਇਸ ਫੋਟੋ ਨੂੰ ਦੇਖ ਭੜਕੇ ਲੋਕ

On Punjab