ਮਹਿਲਾ ਟੈਨਿਸ ਸੰਘ (ਡਬਲਯੂਟੀਏ) ਨੇ ਮੈਲਬੌਰਨ ਵਿਚ ਉਨ੍ਹਾਂ ਖਿਡਾਰਨਾਂ ਲਈ ਨਵੇਂ ਟੂਰਨਾਮੈਂਟ ਦਾ ਐਲਾਨ ਕੀਤਾ ਹੈ ਜੋ 14 ਦਿਨ ਦੇ ਕੁਆਰੰਟਾਈਨ ਵਿਚ ਰਹਿ ਰਹੀਆਂ ਹਨ ਤੇ ਜਿਨ੍ਹਾਂ ਨੂੰ ਅੱਠ ਫਰਵਰੀ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਅਭਿਆਸ ਕਰਨ ਦਾ ਮੌਕਾ ਨਹੀਂ ਮਿਲ ਪਾ ਰਿਹਾ ਹੈ। ਇਹ ਟੂਰਨਾਮੈਂਟ ਤਿੰਨ ਤੋਂ ਸੱਤ ਫਰਵਰੀ ਤਕ ਕਰਵਾਇਆ ਜਾਵੇਗਾ।
ਡਾਇਨਾ ਯਾਸਤ੍ਰੇਮਸਕਾ ਤੋਂ ਨਹੀਂ ਹਟੇਗੀ ਪਾਬੰਦੀ : ਆਈਟੀਐੱਫ
ਲੰਡਨ : ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈਟੀਐੱਫ) ਨੇ ਵਿਸ਼ਵ ਵਿਚ 29ਵੀਂ ਰੈਂਕਿੰਗ ਦੀ ਡਾਇਨਾ ਯਾਸਤ੍ਰੇਮਸਕਾ ‘ਤੇ ਡੋਪਿੰਗ ਜਾਂਚ ਵਿਚ ਨਾਕਾਮ ਰਹਿਣ ਕਾਰਨ ਲਾਈ ਪਾਬੰਦੀ ਕਾਇਮ ਰੱਖੀ ਹੈ। ਯੂਕਰੇਨ ਦੀ ਇਹ 20 ਸਾਲਾ ਖਿਡਾਰਨ ਇਸ ਹੁਕਮ ਨੂੰ ਚੁਣੌਤੀ ਦੇ ਸਕਦੀ ਹੈ। ਆਈਟੀਐੱਫ ਨੇ ਯਾਸਤ੍ਰੇਮਸਕਾ ‘ਤੇ ਸੱਤ ਜਨਵਰੀ ਨੂੰ ਅਸਥਾਈ ਤੌਰ ‘ਤੇ ਪਾਬੰਦੀ ਲਾਈ ਸੀ।