ਨਵੀਂ ਦਿੱਲੀ : ਵਿਸ਼ਵ ਕ੍ਰਿਕਟ ਜਗਤ ਤੇ ਖ਼ਾਸ ਤੌਰ ’ਤੇ ਇੰਗਲੈਂਡ ਕ੍ਰਿਕਟ ਟੀਮ ਦੇ ਲਈ ਅੱਜ ਦਾ ਦਿਨ ਬਹੁਤ ਦੁਖਦ ਯਾਦਾਂ ਵਾਲਾ ਹੈ। ਅੱਜ ਤੋਂ ਠੀਕ 19 ਸਾਲ ਪਹਿਲਾਂ ਸਾਲ 2002 ’ਚ ਇਕ ਅਜਿਹਾ ਹਾਦਸਾ ਹੋਇਆ ਸੀ ਜਿਸ ਨੇ ਸਭ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ ਸੀ। ਇਕ ਪ੍ਰਤੀਭਾਸ਼ਾਲੀ ਨੌਜਵਾਨ ਕ੍ਰਿਕਟਰ, ਜਿਸ ਦੇ ਭਵਿੱਖ ਨੂੰ ਲੈ ਕੇ ਕਾਫੀ ਉਮੀਦਾਂ ਲਗਾਈਆਂ ਗਈਆਂ ਸੀ। ਉਹ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ। ਅਸੀਂ ਗੱਲ ਕਰ ਰਹੇ ਹਾਂ ਬੇਨ ਹੋਲੀਓਕ (Ben Hollioake) ਦੀ।
ਸਾਲ 2002 ’ਚ ਅੱਜ ਦੇ ਹੀ ਦਿਨ Wellington ’ਚ ਇੰਗਲੈਂਡ ਦੀ ਟੀਮ ਮੇਜਬਾਨ ਨਿਊਜੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡ ਰਹੀ ਸੀ। ਇੰਗਲੈਂਡ ਦੇ ਕਪਤਾਨ ਨਾਸਿਰ ਹੁਸੈਨ ਜਦੋਂ ਦੁਪਹਿਰ ਦਾ ਖਾਣਾ ਖਾਣ ਦੌਰਾਨ Dressing Room ’ਚ ਗਏ ਤਾਂ ਉਨ੍ਹਾਂ ਨੂੰ ਅਜਿਹੀ ਖ਼ਬਰ ਮਿਲੀ ਜਿਸ ਨੇ ਪੂਰੇ Dressing Room ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਕੁਝ ਹੀ ਹਫ਼ਤੇ ਪਹਿਲਾਂ ਜੋ ਨੌਜਵਾਨ ਖਿਡਾਰੀ ਉਨ੍ਹਾਂ ਨਾਲ ਵਨ ਡੇਅ ਟੀਮ ਦਾ ਹਿੱਸਾ ਸੀ, ਉਹ ਹੁਣ ਦੁਨੀਆ ’ਚ ਨਹੀਂ ਰਿਹਾ ਸੀ।
ਸੜਕ ਹਾਦਸੇ ’ਚ ਗਈ ਸੀ ਜਾਨ
Ben Hollioake 23 ਮਾਰਚ 2002 ਨੂੰ ਇਕ ਪਾਰਿਵਾਰਕ ਪ੍ਰੋਗਰਾਮ ’ਚ ਸ਼ਾਮਿਲ ਹੋਣ ਤੋਂ ਬਾਅਦ ਆਪਣੀ ਸ਼ਾਨਦਾਰ ਸਪੋਰਟਸ ਕਾਰ ਤੋਂ ਘਰ ਵਾਪਸ ਪਰਤ ਰਿਹਾ ਸੀ ਪਰ ਜਿਸ Wesley College ’ਚ ਕਦੇ ਬੇਨ ਨੇ ਪੜ੍ਹਾਈ ਕੀਤੀ ਸੀ ਉਸੇ ਦੀ ਦੀਵਾਰ ਨਾਲ ਉਨ੍ਹਾਂ ਦੀ ਗੱਡੀ ਜਾ ਟਕਰਾਈ। ਹਾਦਸਾ ਇੰਨਾਂ ਦਰਦਨਾਕ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਗੱਡੀ ਕਈ ਵਾਰ ਪਲਟੀ ਸੀ। Ben Hollioake ਨੇ ਇਸ ਘਟਨਾ ’ਚ ਆਪਣੀ ਜਾਨ ਗਵਾ ਦਿੱਤੀ ਸੀ। ਉਨ੍ਹਾਂ ਦੀ ਉਮਰ ਸਿਰਫ਼ 24 ਸਾਲ 132 ਦਿਨ ਸੀ ਤੇ ਉਹ ਜਾਨ ਗਵਾਉਣ ਵਾਲੇ ਇੰਗਲੈਂਡ ਟੈਸਟ ਕ੍ਰਿਕਟ ਇਤਿਹਾਸ ਦੇ ਸਭ ਤੋਂ ਨੌਜਵਾਨ ਖਿਡਾਰੀ ਸੀ।
ਭਰਾ ਨੇ Ben Hollioake ਦੀ ਥਾਂ ਖੇਡਿਆ ਮੈਚ
Ben Hollioake ਦੇ ਵੱਡੇ ਭਰਾ ਐਡਮ ਹੋਲੀਓਕ ਵੀ ਇਕ ਸ਼ਾਨਦਾਰ ਕ੍ਰਿਕਟਰ ਸੀ ਜਿਨ੍ਹਾਂ ਨੇ ਦੇਸ਼ ਦਾ ਪ੍ਰਤੀਨਿਧਤਾ ਕੀਤੀ ਸੀ। ਜਿੱਥੇ ਬੇਨ ਨੇ ਆਪਣੇ ਦੇਸ਼ ਲਈ 2 ਟੈਸਟ ਮੈਚ ਤੇ 20 ਵਨ ਡੇਅ ਮੈਚ ਖੇਡੇ ਸਨ। ਉੱਥੇ ਹੀ ਵੱਡੇ ਭਰਾ ਐਡਮ ਨੇ 4 ਟੈਸਟ ਤੇ 35 ਵਨ ਡੇਅ ਮੈਚ ਖੇਡੇ ਸੀ।