ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਸਹਾਇਕ ਨਿਰਦੇਸ਼ਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਡਜ਼ ਪ੍ਰਤੀ ਸੁਚੇਤ ਕਰਨ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਦੀ ਪ੍ਰਧਾਨਗੀ ਵਿੱਚ ਬੀਤੇ ਦਿਨ ਏਡਜ਼ ਦਿਵਸ ਮਨਾਇਆ ਗਿਆ ਸੀ। ਏਡਜ਼ ਦਿਵਸ ਸਬੰਧੀ ਭਾਸ਼ਣ ਮੁਕਾਬਲੇ, ਪੋਸਟਰ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ ਸੀ। ਅੱਜ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ 6ਵੀਂ, 8ਵੀਂ, 10ਵੀਂ, 12ਵੀਂ ਦੇ ਵਿਦਿਆਰਥੀਆਂ ਨੂੰ ਰੋਟਰੀ ਕਲੱਬ ਬਾਘਾ ਪੁਰਾਣਾ ਦੇ ਡਾਇਰੈਕਟਰ ਨਵਦੀਪ ਸ਼ਰਮਾ ਅਤੇ ਸਕੱਤਰ ਸੋਨੂੰ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਦਿਨ ਮੁਕਾਬਲੇ ਹੋਏ ਸੀ, ਉਸ ਦਿਨ ਜੱਜਮੈਂਟ ਦੀ ਭੂਮਿਕਾ ਸੁਮਨਦੀਪ ਕੌਰ, ਬਲਜੀਤ ਕੌਰ ਅਤੇ ਜਸਵੀਰ ਸਿੰਘ ਨੇ ਨਿਭਾਈ ਸੀ। ਆਪਣੇ ਸੰਬੋਧਨ ਵਿੱਚ ਰੋਟਰੀ ਕਲੱਬ ਬਾਘਾ ਪੁਰਾਣਾ ਦੇ ਡਾਇਰੈਕਟਰ ਨਵਦੀਪ ਸ਼ਰਮਾ ਅਤੇ ਸਕੱਤਰ ਸੋਨੂੰ ਅਰੋੜਾ ਨੇ ਕਿਹਾ ਕਿ ਏਡਜ਼ ਤੋਂ ਅਸੀਂ ਤਾਂ ਹੀ ਬਚ ਸਕਦੇ ਹਾਂ, ਜੇਕਰ ਅਸੀਂ ਕੁਝ ਸਾਵਧਾਨੀਆਂ ਵਰਤਦੇ ਹੋਈਏ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਦੇ ਨਾਲ ਹੀ ਏਡਜ਼ ਤੋਂ ਬਚ ਕੇ ਅਸੀਂ, ਹੋਰਨਾਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਸਕਦੇ ਹਾਂ।
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਏਡਜ਼ ਦੇ ਕਾਰਨਾਂ, ਪ੍ਰਭਾਵਾਂ ਅਤੇ ਇਸ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ। ਦੂਜੇ ਪਾਸੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੀ ਪ੍ਰਿੰਸੀਪਲ ਪਰਮਜੀਤ ਕੌਰ ਅਤੇ ਲੈਕਚਰਾਰ ਪੰਜਾਬੀ ਕਿਸ਼ੋਰ ਇੰਚਾਰਜ ਮੈਡਮ ਨਿਰਮਲਜੀਤ ਕੌਰ ਨੇ ਦੱਸਿਆ ਕਿ ਏਡਜ਼ ਇੱਕ ਗੰਭੀਰ ਬਿਮਾਰੀ ਹੈ। ਇਹ ਖ਼ੂਨ ਚੜ੍ਹਾਉਣ ਵੇਲੇ ਵਰਤੀ ਜਾਣ ਵਾਲੀ ਸੂਈ, ਬਲੇਡ ਅਤੇ ਲਿੰਗੀ ਸੰਪਰਕ ਆਦਿ ਨਾਲ ਹੋ ਸਕਦੀ ਹੈ। ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਹੱਥ ਮਿਲਾਉਣ, ਲਾਗੇ ਬੈਠਣ, ਜੂਠਾ ਖਾਣ ਆਦਿ ਨਾਲ ਇਹ ਬਿਮਾਰੀ ਨਹੀਂ ਹੁੰਦੀ। ਜੇਕਰ ਕੋਈ ਵਿਅਕਤੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਨਾਲ ਨਫ਼ਰਤ ਕਰਨ ਦੀ ਬਜਾਏ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਕਿਉਂਕਿ ਉਹ ਵੀ ਸਮਾਜ ਦਾ ਹੀ ਹਿੱਸਾ ਹਨ। ਇਸ ਮੌਕੇ ਹੋਰਨਾਂ ਇਲਾਵਾ ਐਨਐਸਐਸ ਯੂਨਿਟ-2 ਦੀ ਇੰਚਾਰਜ ਸੁਮਨਦੀਪ ਕੌਰ, ਮਿਸਟ੍ਰੈਸ ਬਲਜੀਤ ਕੌਰ, ਲੈਕਚਰਾਰ ਬਾਇਓ ਬਲਜੀਤ ਕੌਰ, ਹਰਮੇਸ਼ ਕੌਰ, ਰੁਪਾਲੀ, ਮਨਜਿੰਦਰ ਕੌਰ, ਸਿਮਰਜੀਤ ਕੌਰ, ਸੋਨੀਆ, ਨੀਰੂ, ਸੁਖਦੀਪ ਕੌਰ, ਪੂਜਾ, ਅਮਨਦੀਪ ਕੌਰ, ਕੇਵਲ ਸਿੰਘ, ਸੰਜੀਵ ਭੰਡਾਰੀ, ਸਵਰਨ ਸਿੰਘ, ਕਰਮਜੀਤ ਸਿੰਘ, ਹਰਦੀਪ ਸਿੰਘ, ਬਲਜਿੰਦਰ ਸਿੰਘ, ਅਕਵੰਤ ਕੌਰ, ਅਰਸ਼ਜੋਤ ਕੌਰ, ਰਮਨ ਜੋਸ਼ੀ ਅਤੇ ਸਮੂਹ ਸਟਾਫ਼ ਤੋਂ ਇਲਾਵਾ ਹੈਲਥ ਵਿਭਾਗ ਦੇ ਗੁਰਜੋਤ ਸਿੰਘ, ਏਐਨਐਮ ਆਦਿ ਹਾਜ਼ਰ ਸਨ।