PreetNama
ਖਾਸ-ਖਬਰਾਂ/Important News

ਕੁਲਭੂਸ਼ਣ ਜਾਧਵ ’ਤੇ ICJ ਦੇ ਫੈਸਲੇ ਮਗਰੋਂ ਪਾਕਿਸਤਾਨ ਦਾ ਆਇਆ ਇਹ ਬਿਆਨ

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕੁਲਭੂਸ਼ਣ ਮਾਮਲੇ ’ਤੇ ਆਲਮੀ ਅਦਾਲਤ ਦੇ ਫੈਸਲੇ ਮਗਰੋਂ ਕਿ ਕਿ ਆਲਮੀ ਭਾਈਚਾਰੇ ਦੇ ਇਕ ਜ਼ਿੰਮੇਦਾਰ ਮੈਂਬਰ ਵਜੋਂ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਮਾਮਲੇ ਚ ਆਪਣੀ ਵਚਨਬੱਧਤਾ ਜਾਰੀ ਰੱਖੀ ਤੇ ਬਹੁਤ ਘੱਟ ਸਮੇਂ ਦੇ ਨੋਟਿਸ ਬਾਵਜੂਦ ਸੁਣਵਾਈ ਲਈ ਅਦਾਲਤ ਚ ਪੇਸ਼ ਹੋਇਆ।

 

ਬਿਆਨ ਚ ਗਿਆ ਹੈ ਕਿ ਫੈਸਲਾ ਸੁਣਨ ਮਗਰੋਂ ਪਾਕਿਸਤਾਨ ਹੁਣ ਕਾਨੂੰਨ ਮੁਤਾਬਕ ਅੱਗੇ ਵਧੇਗਾ। ਇਸ ਤੋਂ ਇਲਾਵਾ ਬਿਆਨ ਚ ਗਿਆ ਹੈ ਕਿ ਹੈਗ ਵਿਖੇ ਆਲਮੀ ਅਦਾਲਤ ਨੇ ਆਪਣੇ ਫੈਸਲੇ ਚ ਜਾਧਵ ਨੂੰ ਬਰੀ ਜਾਂ ਰਿਹਾਅ ਕਰਨ ਦੀ ਭਾਰਤ ਦੀ ਅਰਜ਼ੀ ਨਹੀਂ ਮੰਨੀ ਹੈ।

 

ਆਲਮੀ ਅਦਾਲਤ (ਆਈਸੀਜੇ) ਦੇ ਚੀਫ ਜਸਟਿਸ ਅਬਦੁਲਕਾਵੀ ਅਹਮਿਦ ਯੂਸੁਫ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਜਾਧਵ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਸਜ਼ਾ ’ਤੇ ਮੁੜ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ।

 

ਜਾਧਵ ਨੂੰ ਪਾਕਿ ਨੇ ਭਾਰਤੀ ਜਾਸੂਸ ਦੱਸਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਪਾਕਿ ਦਾਕਹਿਣਾ ਹੈ ਕਿ ਉਹ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਸਨ। ਜਦਕਿ ਭਾਰਤ ਨੇ ਇਸ ਨੂੰਗ਼ਲਤ ਦੱਸਦੇ ਹੋਏ ਇਸ ਵਿਰੁਧ ਆਈਸੀਜੇ ਵਿੱਚ ਅਪੀਲ ਕੀਤੀ ਜਿਸ ਵਿੱਚ ਭਾਰਤ ਦੀ ਵੱਡੀਜਿੱਤ ਹਾਸਲ ਹੋਈ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਪਾਕਿ ਨੇ ਈਰਾਨ ਤੋਂ ਫੜਿਆ ਅਤੇਜਾਸੂਸ ਅਤੇ ਅੱਤਵਾਦੀ ਦੱਸ ਦਿੱਤਾ।

Related posts

ਪਟਿਆਲਾ ਰੇਂਜ ਦੇ 126 ਕਾਂਸਟੇਬਲਾਂ ਨੂੰ ਤਰੱਕੀ ਦਿੱਤੀ

On Punjab

 ਪੰਜਾਬ ਭਰ ਦੇ 1145 ਸਨਅਤਕਾਰਾਂ ਨੂੰ ਮਿਲੇਗਾ ਲਾਭ

On Punjab

DGP ਗੁਪਤਾ ਨੇ ਕਰਤਾਰਪੁਰ ਲਾਂਘੇ ਸਬੰਧੀ ਦਿੱਤੇ ਬਿਆਨ ‘ਤੇ ਦਿੱਤੀ ਸਫਾਈ

On Punjab