ਚੰਡੀਗੜ੍ਹ: ਸਿੱਧੂ ਮੂਸੇਵਾਲਾ ਨੂੰ ਜੇਕਰ ਸਿੱਧੂ ਵਿਵਾਦ ਵਾਲਾ ਕਿਹਾ ਜਾਵੇ ਤਾਂ ਕੁਝ ਗ਼ਲਤ ਨਹੀਂ ਹੋਏਗਾ ਕਿਉਂਕਿ ਆਏ ਦਿਨ ਸਿੱਧੂ ਆਪਣੇ ਬੋਲਾਂ ਤੇ ਦਿੱਤੇ ਬਿਆਨਾਂ ਕਰਕੇ ਵਿਵਾਦਾਂ ਨਾਲ ਜੁੜਿਆ ਰਹਿੰਦਾ ਹੈ। ਇਸ ਵਾਰ ਲੱਗਦਾ ਹੈ ਕਿ ਸਿੱਧੂ ਦਾ ਪੇਚਾ ਬੱਬੂ ਮਾਨ ਨਾਲ ਪਿਆ ਹੈ।
ਬੀਤੇ ਦਿਨ ਤੋਂ ਹੀ ਸਿੱਧੂ ਮੂਸੇਵਾਲਾ ਬੱਬੂ ਮਾਨ ਦੇ ਫੈਨਜ਼ ‘ਤੇ ਖੂਬ ਭੜਕ ਰਿਹਾ ਹੈ। ਸਿੱਧੂ ਨੇ ਆਪਣੇ ਲਾਈਵ ‘ਚ ਬੱਬੂ ਮਾਨ ਤੇ ਉਨ੍ਹਾਂ ਦੇ ਫੈਨਜ਼ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਬੇਸ਼ੱਕ ਆਪਣੇ ਇਸ ਲਾਈਵ ‘ਚ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਿੱਧੂ ਦੇ ਬੋਲਾਂ ਤੇ ਗੱਲਾਂ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ ‘ਤੇ ਆਪਣਾ ਗੁੱਸਾ ਕੱਢ ਰਿਹਾ ਹੈ।
ਹਾਲ ਹੀ ਵਿਚ ਬੱਬੂ ਮਾਨ ਦਾ ਗੀਤ ‘ਅੜ੍ਹਬ ਪੰਜਾਬੀ’ ਰਿਲੀਜ਼ ਹੋਇਆ ਸੀ ਤੇ ਜਿਸ ਦੇ ਅਗਲੇ ਦਿਨ ਹੀ ਸਿੱਧੂ ਦਾ ਗੀਤ ‘my block’ ਰਿਲੀਜ਼ ਹੋਇਆ। ਯੂਟਿਊਬ ‘ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ ਜਿਸ ਦਾ screenshot ਸਿੱਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਸੀ।
ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਫੈਨਜ਼ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ। ਉਸ ਤੋਂ ਬਾਅਦ ਹੀ ਸਿੱਧੂ ਨੂੰ ਕੋਮੈਂਟਸ ਵਿੱਚ ਧਮਕੀਆਂ ਮਿਲਣ ਲੱਗ ਗਈਆਂ। ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ ‘ਚ ਕੱਢਿਆ ਤੇ ਉਸ ਨੂੰ ਫੋਨ ‘ਤੇ ਮੈਸੇਜ ‘ਚ ਧਮਕੀਆਂ ਦੇਣ ਵਾਲੇ ਬੱਬੂ ਮਾਨ ਦੇ ਫੈਨਜ਼ ਨੂੰ ਮੰਦਾ ਬੋਲਿਆ।
ਲਾਈਵ ਤੋਂ ਬਾਅਦ ਸਿੱਧੂ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਜਿਸ ‘ਚ ਉਸ ਨੇ ਲਿਖਿਆ ‘ਫੋਨ ਤੇ ਇੰਟਰਵਿਊ ‘ਚ ਭੌਂਕਣ ਵਾਲੀਆਂ ਦੁੱਕੀਆਂ ਨੂੰ ਇਕੋ ਗੱਲ ਕਹਿਣੀ ਹੈ, ਥੋਡਾ ਸੱਜਰਾ ਪ੍ਰਹੁਣਾ ਮੂਸੇ ਪਿੰਡ ਰਹਿੰਦਾ ਹੈ।’
ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਿੱਧੂ ਵੱਲੋਂ ਉਸ ਖਿਲਾਫ ਮੰਦਾ ਬੋਲਣ ਵਾਲਿਆਂ ਨੂੰ ਖੁੱਲ੍ਹਾ ਚੈਲੇਂਜ਼ ਹੈ। ਹੁਣ ਦੇਖਣਾ ਇਹ ਹੈ ਕਿ ਕੀ ਬੱਬੂ ਮਾਨ ਦੀ ਇਸ ‘ਤੇ ਕੋਈ ਪ੍ਰਤੀਕਿਰਿਆ ਆਉਂਦਾ ਹੈ ਜਾਂ ਨਹੀਂ।