ਕੇਂਦਰੀ ਮੰਤਰੀ ਮੰਡਲ ਨੇ ਅੱਜ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ 28,602 ਕਰੋੜ ਰੁਪਏ ਦੇ ਅੰਦਾਜ਼ਨ ਨਿਵੇਸ਼ ਨਾਲ 10 ਰਾਜਾਂ ਵਿੱਚ 12 ਨਵੇਂ ਉਦਯੋਗਿਕ ਸ਼ਹਿਰਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਮੀਟਿੰਗ ਵਿੱਚ ਲਏ ਇਸ ਅਹਿਮ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ 28,602 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਨਾਲ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ (ਐੱਨਆਈਸੀਡੀਪੀ) ਤਹਿਤ 12 ਨਵੇਂ ਪ੍ਰਾਜੈਕਟ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਉਦਯੋਗਿਕ ਸ਼ਹਿਰ ਪੰਜਾਬ ਦੇ ਰਾਜਪੁਰਾ-ਪਟਿਆਲਾ, ਉੱਤਰਾਖੰਡ ਦੇ ਖੁਰਪੀਆ, ਮਹਾਰਾਸ਼ਟਰ ਦੇ ਦਿਘੀ, ਕੇਰਲਾ ਦੇ ਪਲੱਕੜ, ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਪ੍ਰਯਾਗਰਾਜ, ਬਿਹਾਰ ਦੇ ਗਯਾ, ਤਿਲੰਗਾਨਾ ਦੇ ਜ਼ਹੀਰਾਬਾਦ, ਆਂਧਰਾ ਪ੍ਰਦੇਸ਼ ਦੇ ਓਰਵਕਲ ਅਤੇ ਕੋਪਰਥੀ ਅਤੇ ਰਾਜਸਥਾਨ ਦੇ ਜੋਧਪੁਰ-ਪਾਲੀ ਵਿੱਚ ਸਥਿਤ ਹੋੋਣਗੇ।