PreetNama
ਰਾਜਨੀਤੀ/Politics

ਕੇਂਦਰ ‘ਚ ਹਰਸਿਮਰਤ ਬਾਦਲ ਦੀ ਕੁਰਸੀ ਡਗਮਗਾਈ! ਸਿਰਫ ਦੋ ਸੀਟਾਂ ਬਣ ਸਕਦੀਆਂ ਅੜਿੱਕਾ

ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਵਿੱਚ ਬੀਜੇਪੀ ਨੂੰ ਬੰਪਰ ਜਿੱਤ ਹਾਸਲ ਹੋਈ ਹੈ। ਦੇਸ਼ ਭਰ ਵਿੱਚ ਜਿਸ ਤਰ੍ਹਾਂ ਬੀਜੇਪੀ ਨੇ ਸਫਾਇਆ ਕੀਤਾ ਹੈ, ਉਸ ਹਿਸਾਬ ਨਾਲ ਕੇਂਦਰ ਵਿੱਚ ਬਣਨ ਵਾਲੇ ਮੰਤਰੀ ਮੰਡਲ ‘ਚ ਪੰਜਾਬ ਨੂੰ ਸਿਰਫ ਇੱਕ ਸੀਟ ਵੀ ਮਿਲ ਜਾਏ ਤਾਂ ਬਹੁਤ ਵੱਡੀ ਗੱਲ ਹੋਏਗੀ। ਦਰਅਸਲ ਪੰਜਾਬ ਵਿੱਚ ਐਨਡੀਏ ਨੂੰ ਸਿਰਫ ਚਾਰ ਸੀਟਾਂ ਮਿਲੀਆਂ ਹਨ ਜਿਸ ਵਿੱਚੋਂ ਦੋ ਬੀਜੇਪੀ ਦੀਆਂ ਤੇ ਦੋ ਅਕਾਲੀ ਦਲ ਦੀਆਂ ਹਨ। ਪਿਛਲੀ ਵਾਰ 2014 ‘ਚ ਐਨਡੀਏ ਦੇ ਖ਼ਾਤੇ ਵਿੱਚ 6 ਸੀਟਾਂ ਆਈਆਂ ਸਨ ਜਿਨ੍ਹਾਂ ਵਿੱਚੋਂ ਦੋ ਬੀਜੇਪੀ ਤੇ 4 ਅਕਾਲੀ ਦਲ ਦੀਆਂ ਸੀਟਾਂ ਸ਼ਾਮਲ ਸਨ।

ਹੁਣ ਵੇਖਿਆ ਜਾਏ ਤਾਂ ਮਹਿਜ਼ ਦੋ ਸੀਟਾਂ ਵਾਲੀ ਪਾਰਟੀ ਵਿੱਚੋਂ ਇੱਕ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣਾ ਪੀਐਮ ਲਈ ਆਸਾਨ ਨਹੀਂ ਹੋਏਗਾ। ਇਹ ਸਿਰਫ ਉਸ ਸਥਿਤੀ ਵਿੱਚ ਹੀ ਸੰਭਵ ਹੋਏਗਾ ਜਦੋਂ ਪੀਐਮ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀ ਦੋਸਤੀ ਅੱਗੇ ਸੀਟਾਂ ਦੀ ਗਿਣਤੀ ਦਾ ਅੜਿੱਕਾ ਨਹੀਂ ਆਉਣ ਦੇਣਗੇ।

ਪਿਛਲੀ ਵਾਰ ਹੁਸ਼ਿਆਰਪੁਰ ਤੋਂ ਜਿੱਤੇ ਵਿਜੇ ਸਾਂਪਲਾ ਨੂੰ ਪੀਐਮ ਮੋਦੀ ਨੇ ਰਾਜ ਮੰਤਰੀ ਬਣਾਇਆ ਸੀ। ਇਸ ਵਾਰ ਉਨ੍ਹਾਂ ਦੀ ਥਾਂ ਹੁਸ਼ਿਆਰਪੁਰ ਤੋਂ ਨੂੰ ਉਮੀਦਵਾਰ ਉਤਾਰਿਆ ਗਿਆ ਸੀ। ਉਹ ਦੋ ਵਾਰ ਵਿਧਾਇਕ ਚੱਲੇ ਆ ਰਹੇ ਹਨ ਤੇ ਸਾਬਕਾ ਆਈਏਐਸ ਵੀ ਹਨ। ਇਸ ਤੋਂ ਇਲਾਵਾ ਸੋਮ ਪ੍ਰਕਾਸ਼ ਪੰਜਾਬ ਵਿੱਚ ਅਕਾਲੀ-ਬੀਜੇਪੀ ਸਰਕਾਰ ਵੇਲੇ ਮੁੱਖ ਸੰਸਦੀ ਸਕੱਤਰ ਵੀ ਰਹਿ ਚੁੱਕੇ ਹਨ। ਪੰਜਾਬ ਵਿੱਚ ਦਲਿਤ ਆਬਾਦੀ ਬੇਹੱਦ ਜ਼ਿਆਦਾ ਹੈ। ਇਸ ਲਈ ਉਨ੍ਹਾਂ ਨੂੰ ਮੰਤਰੀ ਬਣਾ ਕੇ ਬੀਜੇਪੀ ਦਲਿਤ ਕੋਟਾ ਪੂਰਾ ਕਰ ਸਕਦੀ ਹੈ।

ਉੱਧਰ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਪੂਰੀ ਉਮੀਦ ਹੈ ਕਿ ਹਰਸਿਮਰਤ ਬਾਦਲ ਫਿਰ ਤੋਂ ਕੈਬਨਿਟ ਮੰਤਰੀ ਬਣਨਗੇ। ਉਨ੍ਹਾਂ ਕਿਹਾ ਹੈ ਕਿ ਉਹ ਪਾਰਟੀ ਵੱਲ ਹੀ ਧਿਆਨ ਦੇਣਗੇ। ਬਤੌਰ ਕੈਬਨਿਟ ਮੰਤਰੀ ਹਰਸਿਮਰਤ ਨੇ ਆਪਣੇ ਪਿਛਲੇ ਕਾਰਜਕਾਲ ਵਿੱਚ ਪੰਜਾਬ ਲਈ ਫੂਡ ਪ੍ਰੋਸੈਸਿੰਗ ਦੇ ਕਈ ਅਹਿਮ ਪ੍ਰੋਜੈਕਟ ਲਿਆ ਕੇ ਦਿੱਤੇ। ਇਨ੍ਹਾਂ ਦੀ ਪੰਜਾਬ ਨੂੰ ਹੋਰ ਲੋੜ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਖੇਤੀ ਆਧਾਰਿਤ ਪ੍ਰੋਜੈਕਟ ਲਾ ਕੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ।

Related posts

ਯੂਪੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕੀ ਲੜਨਗੇ ਚੋਣਾਂ ?

On Punjab

ਭਾਰਤੀ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ

On Punjab

ਦਿੱਲੀ ਦੇ ਕੈਬਿਨੇਟ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫਾ

On Punjab