62.22 F
New York, US
April 19, 2025
PreetNama
ਰਾਜਨੀਤੀ/Politics

ਕੇਂਦਰ ਦਾ ਪੰਜਾਬ ਨੂੰ ਠੋਕਵਾਂ ਜਵਾਬ, ਹੁਣ ਗੱਲ ਕਰਨ ਲਈ ਵੀ ਨਹੀਂ ਤਿਆਰ

ਖੇਤੀ ਕਾਨੂੰਨਾਂ ਖਿਲਾਫ ਡਟੇ ਪੰਜਾਬ ਤੋਂ ਕੇਂਦਰ ਸਰਕਾਰ ਕਾਫੀ ਖਫਾ ਹੈ। ਇਸ ਲਈ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੋਈ ਵੀ ਮੰਤਰੀ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਤਿਆਰ ਨਹੀਂ। ਦਿੱਲੀ ਡੇਰਾ ਲਾਈ ਬੈਠੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀਆਂ ਤੋਂ ਮਿਲਣ ਦਾ ਸਮਾਂ ਮੰਗਿਆ ਪਰ ਕਿਸੇ ਨੇ ਹਾਮੀ ਨਹੀਂ ਭਰੀ। ਇਸ ਤੋਂ ਸਪਸ਼ਟ ਸੰਕੇਤ ਹੈ ਕਿ ਕੇਂਦਰ ਹਾਲ ਦੀ ਘੜੀ ਪੰਜਾਬ ਦੀ ਕੋਈ ਗੱਲ਼ ਮੰਨਣ ਦੇ ਰੌਂਅ ਵਿੱਚ ਨਹੀਂ ਹੈ।

ਕੇਂਦਰ ਸਰਕਾਰ ਦੇ ਇਸ ਰਵੱਈਏ ਮਗਰੋਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਛੋਟੀ ਸੋਚ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਾਖੜ ਮੁਤਾਬਕ ਕੇਂਦਰ ਦਾ ਇਹ ਅੜੀਅਲ ਰਵੱਈਆ ਲੋਕ ਰਾਜ ਵਿੱਚ ਸ਼ੋਭਾ ਨਹੀਂ ਦਿੰਦਾ ਤੇ ਇਹ ਮਾਰੂ ਸਾਬਤ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਗੱਲ਼ਬਾਤ ਰਾਹੀਂ ਮਸਲਾ ਨਾ ਸੁਲਝਾਇਆ ਗਿਆ ਤਾਂ ਪੰਜਾਬ ਦੇ ਹਾਲਾਤ ਵਿਗੜੇ ਸਕਦੇ ਹਨ।
ਉਧਰ, ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਨਾਲ ਆਢਾ ਲਾਉਣ ਲਈ ਦਿੱਲ਼ੀ ਵੱਲ ਕੂਚ ਕਰਨ ਦੀ ਤਿਆਰੀ ਵਿੱਚ ਹੈ। ਕੈਪਟਨ ਦੇ ਆਦੇਸ਼ ਉੱਪਰ ਪਹਿਲਾਂ ਹੀ ਕਾਂਗਰਸੀ ਸੰਸਦ ਮੈਂਬਰ ਦਿੱਲੀ ਡੇਰੇ ਲਾਈ ਬੈਠੇ ਹਨ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਵੀ ਵਿਧਾਇਕਾਂ ਨਾਲ ਦਿੱਲੀ ਕੂਚ ਕਰ ਸਕਦੇ ਹਨ। ਕਾਂਗਰਸ ਚਾਹੁੰਦੀ ਹੈ ਕਿ ਦਿੱਲ਼ੀ ਵਿੱਚ ਸਰਗਰਮੀ ਵਧਾ ਕਿ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਏ। ਅਜਿਹੇ ਵਿੱਚ ਜੇਕਰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਨਹੀਂ ਸੁਣੀ ਜਾਂਦੀ ਤਾਂ ਇਸ ਦਾ ਇਹ ਪ੍ਰਭਾਵ ਜਾਏਗਾ ਕਿ ਕੇਂਦਰ ਸਰਕਾਰ ਸ਼ਰੇਆਮ ਪੰਜਾਬ ਨਾਲ ਧੱਕਾ ਕਰ ਕਰ ਰਹੀ ਹੈ।

Related posts

ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗਰੋਹ ਦੇ ਦੋ ਮੈਂਬਰ ਕਾਬੂ

On Punjab

Nawaz Sharif: ਚਾਰ ਸਾਲ ਬਾਅਦ ਲੰਡਨ ਤੋਂ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਜਾਣੋ ਸ਼ਾਹਬਾਜ਼ ਸ਼ਰੀਫ ਕੀ ਕਿਹਾ ?

On Punjab

ਗੁਈਲੇਨ-ਬੈਰੇ ਸਿੰਡਰੋਮ ਨਾਲ ਮੁੰਬਈ ਵਿਚ ਪਹਿਲੀ ਮੌਤ ਦਰਜ

On Punjab