32.49 F
New York, US
February 3, 2025
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਕੇਂਦਰ ਨੇ ਸੂਬਿਆਂ ਨੂੰ ਸਾਹ ਦੀਆਂ ਬਿਮਾਰੀਆਂ ’ਤੇ ਨਿਗਰਾਨੀ ਬਾਰੇ ਸਮੀਖਿਆ ਕਰਨ ਲਈ ਕਿਹਾ

ਨਵੀਂ ਦਿੱਲੀ- ਭਾਰਤ ਵਿੱਚ HMPV ਦੇ ਕੇਸਾਂ ਵਿੱਚ ਵਾਧੇ ਦੇ ਵਿਚਕਾਰ ਕੇਂਦਰ ਨੇ ਮੰਗਲਵਾਰ ਨੂੰ ਸੂਬਿਆਂ ਨੂੰ ਸਾਹ ਸੰਬੰਧੀ ਬਿਮਾਰੀਆਂ ’ਤੇ ਨਿਗਰਾਨੀ ਦੀ ਸਮੀਖਿਆ ਕਰਨ ਲਈ ਕਿਹਾ ਹੈ। ਦੇਸ਼ ਵਿੱਚ ਹੁਣ ਤੱਕ ਕਰਨਾਟਕ (2), ਗੁਜਰਾਤ (1) ਅਤੇ ਤਮਿਲਨਾਡੂ (2) ਤੋਂ HMPV ਦੇ 7 ਕੇਸ ਰਿਪੋਰਟ ਹੋ ਚੁੱਕੇ ਹਨ। ਸਾਰੇ ਕੇਸ ਨੌਜਵਾਨ ਬੱਚਿਆਂ ਵਿੱਚ ਪਾਏ ਗਏ ਹਨ, ਜਿਨ੍ਹਾਂ ਦੀ ਉਮਰ 3 ਮਹੀਨੇ ਤੋਂ 13 ਸਾਲ ਤੱਕ ਹੈ।

ਕੇਂਦਰੀ ਸਿਹਤ ਸਚਿਵ ਪੁਨਿਆ ਸਲੀਲਾ ਸ੍ਰੀਵਾਸਤਵ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਵਰਚੁਅਲ ਮੀਟਿੰਗ ਦੌਰਾਨ ਕਿਹਾ ਕਿ, “ਸੂਬਿਆਂ ਨੂੰ ਇਨਫਲੂਐਂਜ਼ਾ-ਜਿਹੀਆਂ ਬਿਮਾਰੀਆਂ (ILI) ਅਤੇ ਗੰਭੀਰ ਸਾਹ ਸੰਬੰਧੀ ਇਨਫੈਕਸ਼ਨਾਂ (SARI) ਦੀ ਨਿਗਰਾਨੀ ਨੂੰ ਮਜ਼ਬੂਤ ਅਤੇ ਸਮੀਖਿਆ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਸਰ ਸਰਦੀਆਂ ਦੇ ਮਹੀਨਿਆਂ ਵਿੱਚ ਸਾਹ ਸੰਬੰਧੀ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ। ਸ੍ਰੀਵਾਸਤਵ ਨੇ ਕਿਹਾ, “ਦੇਸ਼ ਕਿਸੇ ਵੀ ਸੰਭਾਵਿਤ ਵਾਧੇ ਲਈ ਚੰਗੀ ਤਰ੍ਹਾਂ ਤਿਆਰ ਹੈ, HMPV ਤੋਂ ਜਨਤਾ ਲਈ ਕੋਈ ਵੀ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਇਹ ਵਿਸ਼ਵ ਭਰ ਵਿੱਚ 2001 ਤੋਂ ਮੌਜੂਦ ਹੈ।

ਜ਼ਿਕਰਯੋਗ ਹੈ ਕਿ ਇਹ ਮੀਟਿੰਗ ਭਾਰਤ ਵਿੱਚ ਸਾਹ ਸੰਬੰਧੀ ਬਿਮਾਰੀਆਂ ਦੀ ਮੌਜੂਦਾ ਸਥਿਤੀ ਅਤੇ HMPV ਦੇ ਕੇਸਾਂ ਦੇ ਸੰਦਰਭ ਵਿੱਚ ਕੀਤੀ ਗਈ ਸੀ। ਚੀਨ ਵਿੱਚ HMPV ਦੇ ਕੇਸਾਂ ਵਿੱਚ ਵਾਧੇ ਦੀਆਂ ਮੀਡੀਆ ਰਿਪੋਰਟਾਂ ਦੇ ਬਾਅਦ ਦੇਸ਼ ਵਿਚ ਸਿਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ। ਸ੍ਰੀਵਾਸਤਵ ਨੇ ਇੰਟੈਗਰੇਟਿਡ ਡਿਜ਼ੀਜ਼ ਸਰਵੀਲੈਂਸ ਪ੍ਰੋਗਰਾਮ (IDSP) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ILI/SARI(ਲਾਗ ਜਾਂ ਸਾਹ ਦੀਆਂ ਬੀਮਾਰੀਆਂ) ਮਾਮਲਿਆਂ ਵਿੱਚ ਕੋਈ ਅਸਧਾਰਨ ਵਾਧਾ ਨਹੀਂ ਹੋਇਆ ਹੈ।

ਮੀਟਿੰਗ ਦੌਰਾਨ ਜਾਰੀ ਕੀਤੀ ਗਈ ਸਲਾਹ-ਸ੍ਰੀਵਾਸਤਵ ਨੇ ਸੂਬਿਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਸਾਧਾਰਨ ਉਪਾਵਾਂ ਨਾਲ ਜਾਗਰੂਕਤਾ ਵਧਾਉਣ। ਜਿਵੇਂ ਕਿ ਅਕਸਰ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਨਾਲ ਵਾਇਰਸ ਦੇ ਸੰਚਾਰ ਨੂੰ ਰੋਕਣਾ, ਬਿਨਾਂ ਧੋਤੇ ਹੋਏ ਹੱਥਾਂ ਨਾਲ ਉਨ੍ਹਾਂ ਦੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚੋ ਬਚਿਆ ਜਾਵੇ, ਉਨ੍ਹਾਂ ਲੋਕਾਂ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ ਜਿੰਨ੍ਹਾ ਵਿਚ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਹਨ, ਖੰਘਣ ਅਤੇ ਛਿੱਕਣ ਵੇਲੇ ਮੂੰਹ ਅਤੇ ਨੱਕ ਨੂੰ ਢੱਕ ਕੇ ਰੱਖੋ।

ਦੱਸਿਆ ਗਿਆ ਹੈ ਕਿ ਵਾਇਰਸ ਦੀ ਲਾਗ ਆਮ ਤੌਰ ’ਤੇ ਇੱਕ ਹਲਕੀ ਅਤੇ ਸਵੈ-ਸੀਮਤ ਸਥਿਤੀ ਹੁੰਦੀ ਹੈ ਅਤੇ ਜ਼ਿਆਦਾਤਰ ਕੇਸ ਆਪਣੇ ਆਪ ਠੀਕ ਹੋ ਜਾਂਦੇ ਹਨ। ਇਸ ਸਬੰਧੀ ਆਈਸੀਐਮਆਰ-ਵੀਆਰਡੀਐਲ ਪ੍ਰਯੋਗਸ਼ਾਲਾਵਾਂ ਕੋਲ ਲੋੜੀਂਦੀ ਜਾਂਚ ਸਹੂਲਤਾਂ ਉਪਲਬਧ ਹਨ।

Related posts

ਅਮਰੀਕਾ ’ਚ ਕੋਰੋਨਾ ਦਾ ਕਹਿਰ ਜਾਰੀ, ਮੌਤਾਂ ਦਾ ਅੰਕੜਾ 12 ਹਜ਼ਾਰ ਤੋਂ ਪਾਰ

On Punjab

Ukraine Helicopter Crash : ਯੂਕ੍ਰੇਨ ‘ਚ ਵੱਡਾ ਹੈਲੀਕਾਪਟਰ ਹਾਦਸਾ, ਗ੍ਰਹਿ ਮੰਤਰੀ ਸਮੇਤ 16 ਲੋਕਾਂ ਦੀ ਮੌਤ

On Punjab

ਕਿਰਦਾਰ ਨੂੰ ਉੱਚਾ ਕਰਦਾ ਹੈ ਮਿੱਠਾ ਬੋਲਣਾ

On Punjab