82.22 F
New York, US
July 29, 2025
PreetNama
ਰਾਜਨੀਤੀ/Politics

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਵਿਸਾਖੀ ‘ਤੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਦੀ ਦਿੱਤੀ ਇਜਾਜ਼ਤ, ਫਰਵਰੀ ‘ਚ ਲਗਾ ਦਿੱਤੀ ਸੀ ਰੋਕ

ਪੰਜਾਬ ‘ਚ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਦੌਰਾਨ ਕੇਂਦਰ ਸਰਕਾਰ ਨੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੀ ਯਾਤਰਾ ਲਈ ਸਿੱਖ ਜਥੇ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਸਿੱਖ ਜਥੇ ਦਾ ਇਹ ਦੌਰਾ 12 ਤੋਂ 21 ਅਪ੍ਰੈਲ ਤਕ ਰਹੇਗਾ। ਇਸ ਤੋਂ ਪਹਿਲਾਂ ਫਰਵਰੀ ‘ਚ ਕੇਂਦਰ ਸਰਕਾਰ ਨੇ ਸਿੱਖ ਜਥੇ ਦੀ ਪਾਕਿਸਤਾਨ ਯਾਤਰਾ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਰੋਕ ਦਿੱਤੀ ਸੀ। ਉਸ ਵੇਲੇ ਪੰਜਾਬ ‘ਚ ਕੋਰੋਨਾ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਈ ਸੀ ਤੇ ਬੇਹਦ ਘੱਟ ਮਾਮਲੇ ਸਾਹਮਣੇ ਆ ਰਹੇ ਸਨ। ਪਰ ਹੁਣ ਇਕ ਵਾਰ ਫਿਰ ਕੋਰੋਨਾ ਕਾਰਨ ਮੌਤਾਂ ਤੇ ਪਾਜ਼ੇਟਿਵ ਕੇਸਾਂ ਨੇ ਰਫ਼ਤਾਰ ਫੜ ਲਈ ਹੈ।

ਇਹ ਹੋਵੇਗਾ ਪ੍ਰੋਗਰਾਮ

ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੀ ਮੁੱਖ ਸਕੱਤਰ ਨੂੰ ਫੈਕਸ ਸੰਦੇਸ਼ ਭੇਜਿਆ ਗਿਆ ਹੈ। ਇਸ ਵਿਚ ਜਥੇ ਦੇ ਪ੍ਰੋਗਰਾਮ ਦੀ ਰੂਪਰੇਖਾ ਵੀ ਤੈਅ ਕਰ ਦਿੱਤੀ ਗਈ ਹੈ। ਇਸ ਤਹਿਤ 12 ਅਪ੍ਰੈਲ ਨੂੰ ਜਥਾ ਵਾਘਾ ਬਾਰਡਰ ਰਸਤੇ ਪੈਦਲ ਹੀ ਪਾਕਿਸਤਾਨ ‘ਚ ਪ੍ਰਵੇਸ਼ ਕਰੇਗਾ ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੋਵੇਗਾ। ਜਥਾ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ‘ਚ ਰੁਕੇਗਾ ਤੇ ਉੱਥੋਂ ਵਲੀ ਕੰਧਾਰੀ ਗੁਫਾ ਜਾਵੇਗਾ। 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ‘ਚ ਵਿਸਾਖੀ ਪੁਰਬ ਦਾ ਮੁੱਖ ਸਮਾਗਮ ਹੋਵੇਗਾ ਤੇ ਉਸ ਤੋਂ ਬਾਅਦ ਸਿੱਖ ਜਥਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 15 ਅਪ੍ਰੈਲ ਨੂੰ ਸ੍ਰੀ ਨਨਕਾਣਾ ਸਾਹਿਬ ‘ਚ ਸਥਾਨਕ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ (ਫਾਰੂਖਾਬਾਦ, ਪਾਕਿਸਤਾਨ) ਦੇ ਦਰਸ਼ਨ ਕਰ ਕੇ ਵਾਪਸ ਸ੍ਰੀ ਨਨਕਾਣਾ ਸਾਹਿਬ ਪਰਤੇਗਾ। 17 ਅਪ੍ਰੈਲ ਨੂੰ ਇਹ ਜਥਾ ਸੜਕ ਮਾਰਗ ਰਹੀਂ ਸ੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜਾਵੇਗਾ। ਇੱਥੇ 18 ਅਪ੍ਰੈਲ ਤਕ ਠਹਿਰਣ ਤੋਂ ਬਾਅਦ 19 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਪੁੱਜੇਗਾ ਤੇ ਇੱਥੇ ਰਾਤ ਨੂੰ ਠਹਿਰਾਅ ਹੋਵੇਗਾ। 20 ਅਪ੍ਰੈਲ ਨੂੰ ਸ੍ਰੀ ਗੁਰਦੁਆਰਾ ਰੋੜ੍ਹੀ ਸਾਹਿਬ (ਏਮਨਾਬਾਦ) ਦੇ ਦਰਸ਼ਨ ਕਰ ਕੇ ਜਥਾ ਲਾਹੌਰ ਵਾਪਸ ਪਹੁੰਚੇਗਾ, ਜਿੱਥੇ 21 ਅਪ੍ਰੈਲ ਤਕ ਗੁਰਦੁਆਰਾ ਸ੍ਰੀ ਡੇਰਾ ਸਾਹਿਬ ‘ਚ ਠਹਿਰਣ ਤੋਂ ਬਾਅਦ 22 ਅਪ੍ਰੈਲ ਨੂੰ ਵਾਘਾ ਬਾਰਡਰ ਰਸਤੇ ਭਾਰਤ ਵਾਪਸੀ ਕਰੇਗਾ।

Related posts

Lok Sabha Poll Results Punjab 2019: ਪਟਿਆਲਾ ਤੋਂ ਪਰਨੀਤ ਕੌਰ ਜੇਤੂ

On Punjab

‘ਸਨ ਆਫ਼ ਸਰਦਾਰ 2’ ਦੇ ਟ੍ਰੇਲਰ ‘ਚ ਦਿਖਿਆ ‘ਐਕਸ਼ਨ-ਇਮੋਸ਼ਨ’ ਦਾ ਜ਼ਬਰਦਸਤ ਤਾਲਮੇਲ

On Punjab

ਪੰਛੀ ਟਕਰਾਉਣ ਕਾਰਨ ਇੰਡੀਗੋ ਦੇ ਜਾਹਜ਼ ਦੀ ਐਮਰਜੈਂਸੀ ਲੈਂਡਿੰਗ

On Punjab