PreetNama
ਸਮਾਜ/Social

ਕੇਂਦਰ ਸਰਕਾਰ ਨੇ 21 ਭ੍ਰਿਸ਼ਟ ਟੈਕਸ ਅਧਿਕਾਰੀਆਂ ਨੂੰ ਜ਼ਬਰੀ ਕੀਤਾ ਰਿਟਾਇਰ

21 I-T officers accused: ਨਵੀਂ ਦਿੱਲੀ: ਭ੍ਰਿਸ਼ਟਾਚਾਰ ਖਿਲਾਫ਼ ਕੇਂਦਰ ਸਰਕਾਰ ਦੀ ਕਾਰਵਾਈ ਹਾਲੇ ਵੀ ਜਾਰੀ ਹੈ । ਕੇਂਦਰ ਸਰਕਾਰ ਵੱਲੋਂ 21 ਭ੍ਰਿਸ਼ਟ ਟੈਕਸ ਅਧਿਕਾਰੀਆਂ ਨੂੰ ਜ਼ਬਰਦਸਤੀ ਰਿਟਾਇਰ ਕਰ ਦਿੱਤਾ ਗਿਆ ਹੈ । ਕੇਂਦਰ ਸਰਕਾਰ ਵੱਲੋਂ ਉਨ੍ਹਾਂ ‘ਤੇ ਗਲਤ ਤਰੀਕਿਆਂ ਨਾਲ ਪੈਸਾ ਕਮਾਉਣ ਦਾ ਦੋਸ਼ ਲਗਾਇਆ ਗਿਆ ਸੀ । ਜਿਸ ਬਾਰੇ ਵਿੱਤ ਮੰਤਰਾਲੇ ਦੇ ਸੂਤਰਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ।ਜਾਣਕਾਰੀ ਅਨੁਸਾਰ ਕੇਂਦਰੀ ਡਾਇਰੈਕਟ ਟੈਕਸ ਬੋਰਡ (CBDT) ਵੱਲੋਂ ਗਰੁੱਪ ਬੀ ਦੇ 21 ਇਨਕਮ ਟੈਕਸ ਅਧਿਕਾਰੀਆਂ ਨੂੰ ਜ਼ਬਰਦਸਤੀ ਸੇਵਾਮੁਕਤ ਕੀਤਾ ਗਿਆ ਹੈ । ਇਹ ਅਧਿਕਾਰੀ ਕੇਂਦਰੀ ਸਿਵਲ ਸੇਵਾਵਾਂ ਦੇ ਨਿਯਮ 56 (ਜੇ) ਤਹਿਤ ਜਨਹਿੱਤ ਵਿੱਚ ਸੇਵਾਮੁਕਤ ਹੋਏ ਹਨ, ਜਿਨ੍ਹਾਂ ‘ਤੇ ਭ੍ਰਿਸ਼ਟਾਚਾਰ ਤੇ ਹੋਰ ਕਿਸਮਾਂ ਦੇ ਕਈ ਗੰਭੀਰ ਸਇਲਜ਼ਾਮ ਲਗਾਏ ਗਏ ਸਨ ।

ਦੱਸ ਦੇਈਏ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਅਧਿਕਾਰੀਆਂ ਨੂੰ ਹਟਾਉਣ ਦੀ ਕਾਰਵਾਈ ਜੂਨ ਵਿੱਚ ਸ਼ੁਰੂ ਕੀਤੀ ਗਈ ਸੀ । ਉਸ ਸਮੇਂ ਤੋਂ ਲੈ ਕੇ ਹੁਣ ਤੱਕ 85 ਟੈਕਸ ਅਧਿਕਾਰੀ ਜ਼ਬਰਦਸਤੀ ਸੇਵਾ ਮੁਕਤ ਕੀਤੇ ਗਏ ਹਨ । ਜਿਨ੍ਹਾਂ ਵਿੱਚ 64 ਸੀਨੀਅਰ ਅਧਿਕਾਰੀ ਸ਼ਾਮਿਲ ਹਨ ਤੇ 15 ਅਧਿਕਾਰੀ ਸੀਬੀਆਈਸੀ ਦੇ ਸ਼ਾਮਿਲ ਹਨ ।

Related posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਮ ’ਤੇ ਲਾਈ ਆਸਥਾ ਦੀ ਡੁਬਕੀ

On Punjab

ਪੰਜਾਬ ਜਬਰ ਵਿਰੁੱਧ ਲੜਨ ਲਈ ਪ੍ਰੇਰਦੀ ਰਹੇਗੀ ਸਾਹਿਬਜ਼ਾਦਿਆਂ ਦੀ ਕੁਰਬਾਨੀ: ਮਾਨ

On Punjab

ਚਾਰ ਲੱਖ ਰੁਪਏ ‘ਚ ਵਿਕਿਆ ਇਹ ਛੋਟਾ ਜਿਹਾ ਬੂਟਾ, ਆਖਰ ਕੀ ਹੈ ਖਾਸੀਅਤ

On Punjab