PreetNama
ਰਾਜਨੀਤੀ/Politics

ਕੇਜਰੀਵਾਲ ਤੇ ਸਿਸੋਦੀਆ ‘ਤੇ 2000 ਕਰੋੜ ਦੇ ਘਪਲੇ ਦੇ ਇਲਜ਼ਾਮ

ਨਵੀਂ ਦਿੱਲੀ: ਦਿੱਲੀ ਦੀ ਬੀਜੇਪੀ ਇਕਾਈ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਘਪਲਾ ਕਰਨ ਦੇ ਇਲਜ਼ਾਮ ਲਾਏ ਹਨ। ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਬੀਜੇਪੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਇਲਜ਼ਾਮ ਲਾਇਆ ਕਿ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ 2000 ਕਰੋੜ ਦਾ ਘਪਲਾ ਹੋਇਆ ਹੈ।

ਮਨੋਜ ਤਿਵਾੜੀ ਨੇ ਕਿਹਾ ਕਿ ਇੱਕ ਆਰਟੀਆਈ ਤੋਂ ਪਤਾ ਲੱਗਿਆ ਹੈ ਕਿ ਸਕੂਲਾਂ ਦੇ ਕਮਰਿਆਂ ਦੇ ਨਿਰਮਾਣ ਲਈ ਵਾਧੂ 2000 ਕਰੋੜ ਰੁਪਏ ਦਿੱਤੇ ਗਏ ਜੋ ਸਿਰਫ 892 ਕਰੋੜ ਰੁਪਏ ਵਿੱਚ ਹੀ ਬਣਾਏ ਜਾ ਸਕਦੇ ਸੀ। ਇਸ ਕੰਮ ਲਈ ਦਿੱਤੇ ਗਏ 34 ਠੇਕੇਦਾਰਾਂ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ।

ਦਿੱਲੀ ਬੀਜੇਪੀ ਦੇ ਅਧਿਕਾਰਿਕ ਟਵਿੱਟਰ ‘ਤੇ ਦਿੱਤੀ ਜਾਣਕਾਰੀ ਮੁਤਾਬਕ ਬੀਜੇਪੀ ਲੀਡਰ ਨੇ ਕਿਹਾ ਕਿ ਦਿੱਲੀ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਸਿੱਖਿਆ ਬਜਟ ਵਧਾਇਆ ਹੈ, ਕੀ ਇਹ ਇੰਨੇ ਵੱਡੇ ਘਪਲੇ ਕਰਨ ਲਈ ਵਧਾਇਆ ਗਿਆ ਤਾਂ ਕਿ ਇਹ ਪੈਸੇ ਚੋਣਾਂ ਦੌਰਾਨ ਵਰਤੇ ਜਾ ਸਕਣ? ਉਨ੍ਹਾਂ ਕਿਹਾ ਕਿ ਆਲੀਸ਼ਾਨ ਬੰਗਲੇ ਵਿੱਚ ਵੀ ਇੰਨਾ ਖ਼ਰਚ ਨਹੀਂ ਆਉਂਦਾ ਤੇ ਦਿੱਲੀ ਸਰਕਾਰ 8800 ਰੁਪਏ ਵਰਗ ਫੁੱਟ ਦਾ ਕੜੀ ਟੁਕੜੀ ਦਾ ਕਮਰਾ ਬਣਵਾ ਰਹੀ ਹੈ।

Related posts

ਬਜਟ 2025 ਕੇਂਦਰੀ ਕੈਬਨਿਟ ਵੱਲੋਂ ਬਜਟ ਨੂੰ ਮਨਜ਼ੂਰੀ

On Punjab

ਅਮਰੀਕਾ ਨੂੰ ਦਵਾਈ ਦੇਣ ਵਾਲੇ ਮਾਮਲੇ ‘ਚ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ…

On Punjab

ਤਹੱਵੁਰ ਰਾਣਾ ਤੋਂ ਰੋਜ਼ਾਨਾ 8-10 ਘੰਟੇ ਪੁੱਛ-ਪੜਤਾਲ ਕਰ ਰਹੀ ਹੈ ਐੱਨਆਈਏ

On Punjab