PreetNama
ਰਾਜਨੀਤੀ/Politics

ਕੇਜਰੀਵਾਲ ਦੀ ਕੁਲ ਸੰਪੱਤੀ 3.4 ਕਰੋੜ, 2015 ਤੋਂ ਬਾਅਦ 1.3 ਕਰੋੜ ਰੁਪਏ ਦਾ ਵਾਧਾ

Arvind Kejriwal Property: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁੱਲ ਜਾਇਦਾਦ 3.4 ਕਰੋੜ ਰੁਪਏ ਹੈ ਅਤੇ ਜਿਸ ਵਿੱਚ 2015 ਤੋਂ 1.3 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕੇਜਰੀਵਾਲ ਵੱਲੋਂ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਸਮੇਂ ਪੇਸ਼ ਕੀਤੇ ਹਲਫਨਾਮੇ ਅਨੁਸਾਰ 2015 ਵਿੱਚ ਉਨ੍ਹਾਂ ਦੀ ਕੁਲ ਸੰਪਤੀ 2.1 ਕਰੋੜ ਰੁਪਏ ਸੀ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਸਾਲ 2015 ਵਿਚ 15 ਲੱਖ ਰੁਪਏ ਦੀ ਨਕਦ ਅਤੇ ਜਮ੍ਹਾ ਰਾਸ਼ੀ (ਐਫ.ਡੀ) ਸੀ, ਜੋ 2020 ਵਿਚ ਵਧ ਕੇ 57 ਲੱਖ ਰੁਪਏ ਹੋ ਗਈ। ਇਕ ਪਾਰਟੀ ਅਧਿਕਾਰੀ ਨੇ ਦੱਸਿਆ ਕਿ ਸੁਨੀਤਾ ਕੇਜਰੀਵਾਲ ਨੂੰ 32 ਲੱਖ ਰੁਪਏ ਅਤੇ ਐਫ.ਡੀ ਰਿਟਾਇਰਮੈਂਟ ਲਾਭ ਦੇ ਰੂਪ ਵਿਚ ਮਿਲੇ ਹਨ।

ਮੁੱਖ ਮੰਤਰੀ ਕੋਲ 2015 ਵਿੱਚ 2.26 ਲੱਖ ਰੁਪਏ ਦੀ ਨਕਦੀ ਅਤੇ ਐਫ.ਡੀ ਸੀ, ਜੋ 2020 ਵਿੱਚ ਵੱਧ ਕੇ 9.65 ਲੱਖ ਹੋ ਗਈ ਹੈ। ਉਸਦੀ ਪਤਨੀ ਦੀ ਅਚੱਲ ਜਾਇਦਾਦ ਦੇ ਮੁੱਲ ਨਿਰਧਾਰਣ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਜਦਕਿ ਕੇਜਰੀਵਾਲ ਦੀ ਅਚੱਲ ਜਾਇਦਾਦ 92 ਲੱਖ ਰੁਪਏ ਤੋਂ ਵਧ ਕੇ 177 ਲੱਖ ਰੁਪਏ ਹੋ ਗਈ ਹੈ। ਪਾਰਟੀ ਅਧਿਕਾਰੀਆਂ ਨੇ ਕਿਹਾ ਕਿ ਇਹ ਵਾਧਾ 2015 ਵਿੱਚ ਕੇਜਰੀਵਾਲ ਦੀ ਅਚੱਲ ਜਾਇਦਾਦ ਦੀ ਕੀਮਤ ਵਿੱਚ ਹੋਏ ਵਾਧੇ ਕਾਰਨ ਹੋਇਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੇ ਲਈ ਉਨ੍ਹਾਂ ਨੂੰ ਲਗਭਗ ਛੇ ਘੰਟੇ ਇੰਤਜ਼ਾਰ ਕਰਨਾ ਪਿਆ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਿਧਾਇਕ ਸੌਰਭ ਭਾਰਦਵਾਜ ਨੇ ਟਵੀਟ ਕੀਤਾ ਕਿ ਅਰਵਿੰਦ ਕੇਜਰੀਵਾਲ ਛੇ ਘੰਟੇ ਤੋਂ ਨਾਮਜ਼ਦਗੀ ਦਾ ਇੰਤਜ਼ਾਰ ਕਰ ਰਹੇ ਹਨ। ਕੀ ਤੁਸੀਂ ਕਿਸੇ ਹੋਰ ਮੁੱਖ ਮੰਤਰੀ ਨਾਲ ਇਹ ਵੇਖਿਆ ਹੈ? ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਰੋਡ ਸ਼ੋਅ ਵਿੱਚ ਦੇਰੀ ਹੋਣ ਕਾਰਨ ਨਾਮਜ਼ਦਗੀ ਦਾਖਲ ਨਹੀਂ ਕਰ ਸਕੇ ਸੀ।

Related posts

RBI ਦੇ ਡਿਪਟੀ ਗਵਰਨਰ ਐਨ.ਐਸ.ਵਿਸ਼ਵਨਾਥਨ ਨੇ ਛੱਡਿਆ ਅਹੁਦਾ

On Punjab

ਮਹਿਲਾ ਨਿਆਂਇਕ ਅਧਿਕਾਰੀਆਂ ਦੀ ਬਰਖ਼ਾਸਤਗੀ ਦਾ ਫ਼ੈਸਲਾ ਰੱਦ

On Punjab

ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 2 ਡਰਾਈਵਰਾਂ ਦੀ ਮੌਤ, 4 ਜ਼ਖਮੀ

On Punjab