kejriwal challenges amit shah: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕੇਜਰੀਵਾਲ ਨੇ ਕਿਹਾ, “ਅਮਿਤ ਸ਼ਾਹ ਜੀ ਦਿੱਲੀ ਵਿੱਚ ਕਹਿ ਰਹੇ ਹਨ ਕਿ ਮੈਂ ਮੁੱਖ ਮੰਤਰੀ ਬਣਾਵਾਂਗਾ ਅਤੇ ਮੈਨੂੰ ਵੋਟ ਦਿਉ, ਤਾ ਇਸ ਲਈ ਮੈਂ ਅਮਿਤ ਸ਼ਾਹ ਜੀ ਨੂੰ ਬਹਿਸ ਲਈ ਸੱਦਾ ਦਿੰਦਾ ਹਾਂ।
ਕੇਜਰੀਵਾਲ ਨੇ ਕਿਹਾ “ਅਮਿਤ ਸ਼ਾਹ ਜੀ ਜਿਥੇ ਕਹਿਣਗੇ, ਜਦੋਂ ਕਹਿਣਗੇ, ਮੈਂ ਉਨ੍ਹਾਂ ਨਾਲ ਹਰ ਮੁੱਦੇ ‘ਤੇ ਬਹਿਸ ਕਰਨ ਲਈ ਤਿਆਰ ਹਾਂ।” ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ 24 ਘੰਟਿਆਂ ਦੇ ਅੰਦਰ-ਅੰਦਰ ਦਿੱਲੀ ਵਿੱਚ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਨਾਮ ਐਲਾਨ ਕਰਨ, ਜੇ ਨਹੀਂ ਤਾਂ ਮੈਂ 24 ਘੰਟਿਆਂ ਬਾਅਦ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗਾ। ਇਸ ਦੇ ਜਵਾਬ ਵਿੱਚ ਭਾਜਪਾ ਨੇ ਕਿਹਾ ਸੀ ਕੇ ਸਾਡਾ ਕੋਈ ਵੀ ਵਰਕਰ ਕੇਜਰੀਵਾਲ ਨਾਲ ਬਹਿਸ ਕਰ ਸਕਦਾ ਹੈ।
ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਕੋਲ ਦਿੱਲੀ ਲਈ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ। ਦਿੱਲੀ ਦੇ ਲੋਕ ਨਹੀਂ ਜਾਣਦੇ ਕਿ ਜੇ ਉਹ ਭਾਜਪਾ ਨੂੰ ਵੋਟ ਦਿੰਦੇ ਹਨ ਤਾਂ ਮੁੱਖ ਮੰਤਰੀ ਕੌਣ ਬਣੇਗਾ। ਭਾਜਪਾ ਨੂੰ ਦਿੱਤੀ ਗਈ ਵੋਟ ਨਾਲ ਅਮਿਤ ਸ਼ਾਹ ਕਿਸੇ ਵੀ ਅਨਪੜ੍ਹ ਨੂੰ ਮੁੱਖ ਮੰਤਰੀ ਬਣਾ ਸਕਦੇ ਹਨ, ਇਸ ਲਈ ਭਾਜਪਾ ਨੂੰ ਵੋਟ ਪਾਉਣ ਨਾਲ ਦਿੱਲੀ ਦੇ ਲੋਕਾਂ ਦੀ ਵੋਟ ਇੱਕ ਟੋਏ ਵਿੱਚ ਪੈ ਜਾਵੇਗੀ।
ਕੇਜਰੀਵਾਲ ਨੇ ਅਮਿਤ ਸ਼ਾਹ ਦੇ ਨਾਲ ਬਹਿਸ ਬਾਰੇ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਕਿਹਾ, “ਇਹ ਬਹਿਸ ਹਰ ਮੁੱਦੇ‘ ਤੇ ਹੋਵੇਗੀ, ਅਮਿਤ ਸ਼ਾਹ ਜੀ ਸਾਨੂੰ ਆ ਕੇ ਦੱਸਣ। ਦਿੱਲੀ ਦੇ ਲੋਕਾਂ ਕੋਲ ਬਹੁਤ ਸਾਰੇ ਪ੍ਰਸ਼ਨ ਹਨ। ਜੇਕਰ ਤੁਸੀ ਕਹਿੰਦੇ ਹੋ ਕਿ ਅਸੀਂ ਧਾਰਾ 370 ਨੂੰ ਖਤਮ ਕੀਤਾ, ਅਸੀਂ ਰਾਮ ਮੰਦਰ ਕੀਤਾ, ਇਸ ਲਈ ਸਾਨੂੰ ਵੋਟ ਪਾਓ ਤਾ ਇਸ ਲਈ ਤਾ ਤੁਹਾਨੂੰ ਪਹਿਲਾ ਹੀ ਵੋਟ ਦੇ ਚੁੱਕੇ ਹਨ। ਕੇਂਦਰ ਸਰਕਾਰ ਵਿੱਚ ਤੁਸੀਂ ਹੁਣ ਦਿੱਲੀ ਲਈ ਕੀ ਕੀਤਾ? ਤੁਹਾਨੂੰ ਇਹ ਦੱਸਣਾ ਚਾਹੀਦਾ ਹੈ। ਪਿਛਲੇ 5 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਦਿੱਲੀ ਲਈ ਕੀ ਕੀਤਾ? ਮੈਨੂੰ ਦੱਸੋ ਕਿ ਤੁਹਾਨੂੰ ਦਿੱਲੀ ਚੋਣਾਂ ਲਈ ਲੋਕ ਤੁਹਾਨੂੰ ਵੋਟ ਕਿਉਂ ਦੇਣ?
ਦਿੱਲੀ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਦੇ ਵਿਰੁੱਧ ਕਿਉਂ ਹੋ? ਅਤੇ ਤੁਸੀਂ ਇਨ੍ਹਾਂ ਨੂੰ ਕਿਉਂ ਬੰਦ ਕਰਨਾ ਚਾਹੁੰਦੇ ਹੋ? ਦਿਲੀ ਦੇ ਲੋਕ ਦੇਸ਼ ਦੇ ਗ੍ਰਹਿ ਮੰਤਰੀ ਤੋਂ ਜਾਣਨਾ ਚਾਹੁੰਦੇ ਹਨ, ਤੁਸੀਂ ਸ਼ਾਹੀਨ ਬਾਗ ਦੀ ਸੜਕ ਕਿਉਂ ਨਹੀਂ ਖੋਲ੍ਹ ਰਹੇ? ਤੁਸੀਂ ਉਸ ‘ਤੇ ਗੰਦੀ ਰਾਜਨੀਤੀ ਕਿਉਂ ਕਰ ਰਹੇ ਹੋ? ਦਿੱਲੀ ਦੇ ਲੋਕ ਦੇਖ ਰਹੇ ਹਨ ਅਤੇ ਸਾਰਾ ਦੇਸ਼ ਵੇਖ ਰਿਹਾ ਹੈ ਕਿ ਤੁਸੀਂ ਸਿਰਫ ਦਿੱਲੀ ਦੀ ਤਾਕਤ ਖੋਹਣ ਲਈ ਉਥੇ ਰਹਿ ਰਹੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਰਹੇ ਹੋ।