Arvind Kejriwal On Coronavirus: ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ਦੇ ਹਰ ਸੂਬੇ ਵਿੱਚ ਜਨਤਕ ਥਾਂਵਾਂ ‘ਤੇ ਜਾਣ ਦੀ ਮਨਾਹੀ ਕੀਤੀ ਗਈ ਹੈ । ਜਿਸਦੇ ਚੱਲਦਿਆਂ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਐਲਾਨ ਕੀਤੇ ਗਏ ਹਨ । ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਸਾਰੇ ਜਿਮ, ਨਾਈਟ ਕਲੱਬ, ਸਪਾ ਨੂੰ 31 ਮਾਰਚ ਤੱਕ ਬੰਦ ਰਹਿਣਗੇ ।
ਇਸ ਤੋਂ ਇਲਾਵਾ ਕੇਜਰੀਵਾਲ ਵੱਲੋਂ 50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਵਾਲੇ ਸਮਾਗਮਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ । ਹਾਂਲਾਕਿ ਮੁੱਖ ਮੰਤਰੀ ਨੇ ਕਿਹਾ ਕਿ ਵਿਆਹ ਦੇ ਸਮਾਗਮ ਇੰਨ੍ਹਾਂ ਬੰਦ ਕੀਤੀਆਂ ਗਈਆਂ ਚੀਜ਼ਾਂ ਵਿੱਚ ਸ਼ਾਮਿਲ ਨਹੀਂ ਹਨ, ਪਰ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਵਿਆਹ ਨੂੰ ਟਾਲ ਸਕਦੇ ਹੋ ਤਾਂ ਟਾਲ ਦਿੱਤਾ ਜਾਵੇ ।
ਇਸ ਤੋਂ ਅੱਗੇ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ, ਉਹ ਲੋਕ ਸਖਤੀ ਨਾਲ ਇਸ ਦਾ ਪਾਲਣ ਕਰਨ । ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਆਈਸੋਲੇਸ਼ਨ ਕਰਨ ਵਾਲੀ ਜਗ੍ਹਾ ਵਿੱਚ ਸੁਵਿਧਾ ਦੀ ਕੋਈ ਸ਼ਿਕਾਇਤ ਹੈ ਤਾਂ ਉਨ੍ਹਾਂ ਲਈ 3 ਹੋਟਲਾਂ ਵਿੱਚ ਵਿਵਸਥਾ ਕੀਤੀ ਗਈ ਹੈ, ਜਿਸਦੇ ਲਈ ਉਨ੍ਹਾਂ ਨੂੰ ਪੈਮੇਂਟ ਕਰਨੀ ਹੋਵੇਗੀ ।
ਡੈਬਿਟ ਤੇ ਕ੍ਰੈਡਿਟ ਕਾਰਡਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਿਹੜੇ ਨਿਯਮ ਬਣਾਏ ਹਨ, ਉਹ ਅੱਜ ਯਾਨੀ ਕਿ ਸੋਮਵਾਰ ਤੋਂ ਲਾਗੂ ਹੋ ਗਏ ਹਨ । RBI ਵੱਲੋਂ ਜਨਵਰੀ 2020 ਵਿੱਚ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਹ ਨਿਯਮ ਸਾਰੇ ਕਾਰਡਾਂ ‘ਤੇ ਲਾਗੂ ਹੋਣਗੇ । ਉੱਥੇ ਹੀ ਜੇਕਰ ਤੁਸੀਂ ਕਦੇ ਵੀ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਆਨਲਾਈਨ ਟ੍ਰਾਂਜੈਕਸ਼ਨ ਨਹੀਂ ਕੀਤਾ ਹੈ ਤਾਂ ਇਹ ਸੇਵਾਵਾਂ ਅੱਜ ਤੋਂ ਤੁਹਾਡੇ ਕਾਰਡ ‘ਤੇ ਬੰਦ ਹੋ ਗਈਆਂ ਹਨ । ਰਿਜ਼ਰਵ ਬੈਂਕ ਵੱਲੋਂ 15 ਜਨਵਰੀ 2020 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ । ਇਸ ‘ਚ ਉਸ ਨੇ ਕਾਰਡ ਜਾਰੀ ਕਰਨ ਵਾਲਿਆਂ ਨੂੰ ਉਨ੍ਹਾਂ ਸਾਰੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ‘ਤੇ ਆਨਲਾਈਨ ਟ੍ਰਾਂਜੈਕਸ਼ਨ ਅਤੇ ਕੰਟੈਕਟਲੈੱਸ ਪੇਮੈਂਟ ਸੇਵਾਵਾਂ ਨੂੰ ਬੰਦ ਕਰਨ ਲਈ ਕਿਹਾ ਹੈ