44.2 F
New York, US
February 5, 2025
PreetNama
ਰਾਜਨੀਤੀ/Politics

ਕੇਜਰੀਵਾਲ ਨੇ ਪਤਨੀ ਸੁਨੀਤਾ ਨੂੰ ਜਨਮ ਦਿਨ ‘ਤੇ ਦਿੱਤਾ ਸ਼ਾਨਦਾਰ ਤੋਹਫਾ

kejriwal wife birthday today: ਆਮ ਆਦਮੀ ਪਾਰਟੀ ਇੱਕ ਵਾਰ ਫਿਰ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ । ਨਤੀਜਿਆਂ ਦੇ ਰੁਝਾਨ ਦੇਖਦੇ ਹੀ AAP ਦਫਤਰ ਦੇ ਬਾਹਰ ਬਹੁਤ ਭਾਰੀ ਭੀੜ ਇਕੱਠੀ ਹੋਈ ਹੈ। ਆਮ ਆਦਮੀ ਪਾਰਟੀ ਦੇ ਦਫ਼ਤਰ ਨੂੰ ਨੀਲੇ ਅਤੇ ਚਿੱਟੇ ਗੁਬਾਰਿਆਂ ਨਾਲ ਸਜਾਇਆ ਗਿਆ ਹੈ, ਜੋ ਕਿ ਕਾਫ਼ੀ ਦੂਰੀ ਤੋਂ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਸ਼ੁਰੂਆਤ ਵਿੱਚ ‘ਅੱਛੇ ਬੀਤੇ ਪਾਂਚ ਸਾਲ, ਲਗੇ ਰਹੋ ਕੇਜਰੀਵਾਲ’ ਵਰਗੇ ਨਾਅਰਿਆਂ ਵਾਲੇ ਪੋਸਟਰ ਵੀ ਲਗਾਏ ਗਏ ਸਨ । ਜਿਵੇਂ ਹੀ ਰੁਝਾਨਾਂ ਦੀ ਤਸਵੀਰ ਸਪੱਸ਼ਟ ਹੋ ਗਈ, ਸਵੇਰੇ 11 ਵਜੇ ‘ਦਿੱਲੀ ਦੇ ਬਾਅਦ ਦੇਸ਼ ਨਿਰਮਾਣ’ ਦੇ ਪੋਸਟਰ ਵੀ ਦਿਖਾਈ ਦੇਣ ਲੱਗ ਗਏ ਸਨ।

ਇਸ ਵਿਚਕਾਰ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਲਈ ਇੱਕ ਖ਼ਾਸ ਗੱਲ ਇਹ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਜਨਮ ਦਿਨ ਹੈ ਅਤੇ ਸ਼ਾਇਦ ਕੇਜਰੀਵਾਲ ਆਪਣੀ ਪਤਨੀ ਦੇ ਜਨਮ ਦਿਨ ‘ਤੇ ਇਸ ਜਿੱਤ ਤੋਂ ਵਧੀਆ ਕੋਈ ਹੋਰ ਤੋਹਫਾ ਨਹੀਂ ਦੇ ਸਕਦੇ ਸਨ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ ਦਾ ਪ੍ਰੇਮ ਵਿਆਹ ਹੋਇਆ ਸੀ।

ਸਾਲ 2015 ਵਿੱਚ ਜਦੋਂ ਆਮ ਆਦਮੀ ਪਾਰਟੀ ਜਿੱਤੀ ਸੀ, ਉਸ ਸਮੇ ਵੀ ਕੇਜਰੀਵਾਲ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ, “ਇਹ ਜਿੱਤ ਸੁਨੀਤਾ ਦੇ ਸਹਿਯੋਗ ਅਤੇ ਸਮਝ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ। ਭਾਵੇਂ ਉਹ ਕਦੇ ਸਾਹਮਣੇ ਨਹੀਂ ਆਈ, ਪਰ ਉਹ ਹਮੇਸ਼ਾ ਨਾਲ ਸੀ। ਜੇ ਉਹ ਮੇਰੇ ਨਾਲ ਨਾ ਹੁੰਦੀ ਤਾਂ ਮੇਰੇ ਲਈ ਕੁਝ ਵੀ ਪ੍ਰਾਪਤ ਕਰਨਾ ਸੰਭਵ ਨਹੀਂ ਸੀ।” ਇਸ ਵਾਰ ਵੀ ਚੋਣਾਂ ਵਿੱਚ ਕੇਜਰੀਵਾਲ ਦੀ ਪਤਨੀ ਨੇ ਕੇਜਰੀਵਾਲ ਲਈ ਜੰਮ ਕੇ ਚੋਣ ਪ੍ਰਚਾਰ ਕੀਤਾ ਸੀ।

Related posts

ਪੂਰਬੀ ਲੱਦਾਖ ਸਰਹੱਦੀ ਵਿਵਾਦ: ਭਾਰਤ-ਚੀਨ ਫੌਜੀ ਕਮਾਂਡਰਾਂ ਦੀ ਅੱਜ ਫਿਰ ਉੱਚ ਪੱਧਰੀ ਗੱਲਬਾਤ ਹੋਵੇਗੀ

On Punjab

ਕੱਲ੍ਹ ਤੋਂ ਨਹੀਂ ਲੱਗੇਗਾ ਲੌਕਡਾਊਨ! ਕੈਪਟਨ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਦੱਸੇ ਹਾਲਾਤ

On Punjab

Ram Rahim Parole : ਰਾਮ ਰਹੀਮ ਪੈਰੋਲ ‘ਤੇ ਫਿਰ ਆਇਆ ਜੇਲ੍ਹ ਤੋਂ ਬਾਹਰ, ਨਾਲ ਦਿਖੀ ਮੂੰਹ ਬੋਲੀ ਬੇਟੀ ਹਨੀਪ੍ਰੀਤ

On Punjab