PreetNama
ਰਾਜਨੀਤੀ/Politics

ਕੇਜਰੀਵਾਲ ਵੱਲੋਂ ਸਿੱਖ ਦੰਗਾ ਪੀੜਤਾਂ ਲਈ ਵੱਡੇ ਐਲਾਨ ਦੀ ਤਿਆਰੀ

vਨਵੀਂ ਦਿੱਲੀਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਬਿਜਲੀ ਸਬਸਿਡੀ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਹਿਤ ਸਾਰੇ ਪੀੜਤਾਂ ਨੂੰ ਫਾਇਦਾ ਮਿਲੇਗਾ। ਜੇਕਰ ਕੋਈ 400 ਯੂਨਿਟ ਜਾਂ ਉਸ ਤੋਂ ਘੱਟ ਬਿਜਲੀ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਬਿੱਲ ਦਾ ਭੁਗਤਾਨ ਨਹੀਂ ਕਰਨਾ ਪਵੇਗਾ।

ਤਿਲਕ ਨਗਰ ਤੋਂ ਵਿਧਾਇਕ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੁਝ ਖਾਸ ਕਲੌਨੀਆਂ ‘ਚ ਰਹਿਣ ਵਾਲੇ ਪੀੜਤਾਂ ਨੂੰ ਹੀ ਸਬਸਿਡੀ ਮਿਲਦੀ ਸੀ। ਹੁਣ ਸ਼ਹਿਰ ਦੇ ਕਿਸੇ ਵੀ ਕੋਨੇ ‘ਚ ਰਹਿਣ ਵਾਲੇ ਵਿਅਕਤੀ ਨੂੰ ਸਬਸਿਡੀ ਮਿਲੇਗੀ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਲ ਵਿਭਾਗ ਨੇ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਸਰਵੇਖਣ ਕੀਤੇ ਹਨ।

Related posts

ਆਖਰ ਬਗੈਰ ਹਥਿਆਰਾਂ ਤੋਂ ਕਿਉਂ ਭੇਜੀ ਫੌਜ, ਰਾਹੁਲ ਗਾਂਧੀ ਦੇ ਮੋਦੀ ਨੂੰ ਤਿੱਖੇ ਸਵਾਲ

On Punjab

ਐਸਕੇਐਮ ਸੰਯੁਕਤ ਕਿਸਾਨ ਮੋਰਚਾ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ’ਚ ਪੱਕਾ ਮੋਰਚਾ ਲਾਉਣ ਦਾ ਐਲਾਨ

On Punjab

PM Modi Kedarnath Updates: ਤਬਾਹੀ ਦੇ ਬਾਅਦ ਫਿਰ ਖੜਾ ਹੋਇਆ ਕੇਦਾਰਨਾਥ, ਜਾਣੋ ਹੋਰ ਕਿਨ੍ਹਾਂ ਮੁੱਦਿਆਂ ‘ਤੇ ਬੋਲੇ ਪੀਐੱਮ ਮੋਦੀ

On Punjab