31.48 F
New York, US
February 6, 2025
PreetNama
ਫਿਲਮ-ਸੰਸਾਰ/Filmy

ਕੇਬੀਸੀ ਦੇ ਸਵਾਲ ਤੋਂ ਛਿੜਿਆ ਵਿਵਾਦ, ਅਮਿਤਾਭ ‘ਤੇ ਕਾਰਵਾਈ ਦੀ ਮੰਗ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਭਾਜਪਾ ਦੇ ਇਕ ਵਿਧਾਇਕ ਨੇ ‘ਕੌਨ ਬਣੇਗਾ ਕਰੋੜਪਤੀ’ (ਕੇਬੀਸੀ) ‘ਚ ਪੁੱਛੇ ਗਏ ਇਕ ਸਵਾਲ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਣ ਦਾ ਦੋਸ਼ ਲਾਉਂਦਿਆਂ ਮੈਗਾ ਸਟਾਰ ਅਮਿਤਾਭ ਬੱਚਨ ਤੇ ਟੀਵੀ ਸ਼ੋਅ ਨਿਰਮਾਤਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਔਸਾ ਤੋਂ ਭਾਜਪਾ ਵਿਧਾਇਕ ਅਭਿਮੰਨਿਊ ਪਵਾਲ ਨੇ ਲਾਤੂਰ ਦੇ ਪੁਲਿਸ ਮੁਖੀ ਨਿਖਿਲ ਪਿੰਗਲੇ ਨੂੰ ਦਿੱਤੀ ਅਰਜ਼ੀ ‘ਚ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਕਰਮਵੀਰ ਵਿਸ਼ੇਸ਼ ਐਪੀਸੋਡ ਦੌਰਾਨ ਪੁੱਛੇ ਗਏ ਇਕ ਸਵਾਲ ਲਈ ਅਮਿਤਾਭ ਤੇ ਸੋਨੀ ਇੰਟਰਟੇਨਮੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਆਪਣੀ ਦੋ ਸਿਫ਼ਆਂ ਦੀ ਅਰਜ਼ੀ ਦੀ ਕਾਪੀ ਟਵਿਟਰ ‘ਤੇ ਸਾਂਝੀ ਕਰਦਿਆਂ ਪਵਾਰ ਨੇ ਲਿਖਿਆ, ਹਿੰਦੂਆਂ ਨੂੰ ਅਪਮਾਨਿਤ ਕਰਨ ਤੇ ਆਪਸੀ ਸਦਭਾਵ ਨਾਲ ਰਹਿ ਰਹੇ ਹਿੰਦੂ ਤੇ ਬੋਧੀ ਭਾਈਚਾਰੇ ਦੇ ਲੋਕਾਂ ਵਿਚਕਾਰ ਮਤਭੇਦ ਪੈਦਾ ਕਰਨ ਦਾ ਯਤਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਐਪੀਸੋਡ ‘ਚ ਸਮਾਜਿਕ ਵਰਕਰ ਬੇਜਵਾੜਾ ਵਿਲਸਨ ਤੇ ਅਭਿਨੇਤਾ ਅਨੂਪ ਸੋਨੀ ਸ਼ਾਮਿਲ ਹੋਏ ਸਨ। ਇਸ ਦੌਰਾਨ ਉਨ੍ਹਾਂ ਤੋਂ 6.40 ਲੱਖ ਰੁਪਏ ਦਾ ਇਕ ਸਵਾਲ ਪੁੱਿਛਆ ਗਿਆ ਕਿ 25 ਦਸੰਬਰ 1927 ਨੂੰ ਡਾ. ਭੀਮਰਾਓ ਅੰਬੇਡਕਰ ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਇਨ੍ਹਾਂ ‘ਚ ਕਿਹੜੀ ਪੁਸਤਕ ਦੀ ਨਕਲ ਸਾੜੀ ਸੀ? ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਕਿਹਾ ਕਿ ਡਾ. ਅੰਬੇਡਕਰ ਨੇ ਮਨੁਸਮਿ੍ਤੀ ਦੀ ਆਲੋਚਨਾ ਕਰਦਿਆਂ ਇਸ ਦੀਆਂ ਕਾਪੀਆਂ ਸਾੜੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਗ੍ੰਥ ‘ਚ ਜਾਤੀਗਤ ਵਿਤਕਰੇ ਤੇ ਛੂਤਛਾਤ ਦਾ ਵਿਚਾਰ ਤੌਰ ‘ਤੇ ਸਮਰਥਨ ਕੀਤਾ ਗਿਆ ਹੈ। ਪਵਾਰ ਨੇ ਕਿਹਾ ਕਿ ਇਸ ਸਵਾਲ ਦਾ ਮਕਸਦ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਆਹਤ ਕਰਨਾ ਸੀ।

Related posts

TV Actress Income: ਘੱਟ ਨਾ ਸਮਝੋ ਇਨ੍ਹਾਂ ਨੂੰਹਾਂ ਨੂੰ, ਕਮਾਈ ਦੇ ਮਾਮਲੇ ‘ਚ ਬਾਲੀਵੁੱਡ ਦੀਆਂ ਸੁੰਦਰੀਆਂ ਤੋਂ ਵੱਧ ਕਰਦੀਆਂ ਹਨ ਚਾਰਜ

On Punjab

ਸੁਸ਼ਾਂਤ ਸਿੰਘ ਰਾਜਪੂਤ ਦੀ ਫਾਈਨਲ ਪੋਸਟਮਾਰਟਮ ਰਿਪੋਰਟ ਨੇ ਕੀਤਾ ਖੁਲਾਸਾ, ਸਾਹਮਣੇ ਆਈ ਮੌਤ ਦੀ ਅਸਲੀ ਵਜ੍ਹਾ

On Punjab

Pregnancy ਦੀਆਂ ਖ਼ਬਰਾਂ ਦੌਰਾਨ ਵਾਇਰਲ ਹੋਈਆਂ ਨੇਹਾ ਕੱਕੜ ਦੀਆਂ ਇਹ ਤਸਵੀਰਾਂ, ਦੇਖ ਕੇ ਤੁਸੀ ਵੀ ਹੋ ਜਾਓਗੇ ਖੁਸ਼

On Punjab