ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਤੇ ਮੀਂਹ ਨੇ ਤਬਾਹੀ ਮਚਾਈ ਹੈ। ਕੇਰਲ, ਕਰਨਾਟਕ, ਮਹਾਰਾਸ਼ਟਰ ਤੇ ਗੁਜਰਾਤ ਵਿੱਚ ਹੜ੍ਹ ਤੇ ਬਾਰਸ਼ ਕਾਰਨ ਹੁਣ ਤਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਕੱਲੇ ਕੇਰਲ ਵਿੱਚ 42 ਤੇ ਕਰਨਾਟਕ ਵਿੱਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹੇ ਹੜ੍ਹ ਤੇ ਬਾਰਸ਼ ਦੀ ਮਾਰ ਝੱਲ ਰਹੇ ਹਨ।
ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਹੜ੍ਹਾਂ ਦੀ ਸਥਿਤੀ ਇਸ ਤਰ੍ਹਾਂ ਹੈ ਕਿ ਸੜਕਾਂ ‘ਤੇ ਕਿਸ਼ਤੀਆਂ ਚੱਲ ਰਹੀਆਂ ਹਨ। ਹਾਲਾਂਕਿ, ਮਹਾਰਾਸ਼ਟਰ ਦੇ ਸਾਂਗਲੀ ਤੇ ਕੋਲਹਾਪੁਰ ਵਿੱਚ ਹੜ੍ਹ ਦਾ ਪਾਣੀ ਘਟ ਰਿਹਾ ਹੈ।
ਕੇਰਲ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਪਨਾਹ ਲਈ ਹੋਈ ਹੈ। 8 ਅਗਸਤ ਤੋਂ ਹੁਣ ਤਕ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਕੋਜ਼ੀਕੋਡ ਤੇ ਮਲਾਪੁੱਰਮ ਜ਼ਿਲ੍ਹਿਆਂ ਵਿੱਚ 20 ਤੇ ਵਾਇਨਾਡ ਵਿੱਚ 9 ਵਿਅਕਤੀ ਆਪਣੀ ਜਾਨ ਗਵਾ ਚੁੱਕੇ ਹਨ।ਸੂਬੇ ਦੇ 988 ਰਾਹਤ ਕੈਂਪਾਂ 1,07,699 ਲੋਕਾਂ ਨੂੰ ਸੁਰੱਖਿਅਤ ਪਹੁੰਚਾਇਆ ਗਿਆ ਹੈ। ਵਾਇਨਾਡ ਤੋਂ ਸਭ ਤੋਂ ਵੱਧ 24,990 ਲੋਕਾਂ ਨੇ ਇਨ੍ਹਾਂ ਕੈਂਪਾਂ ਵਿੱਚ ਪਨਾਹ ਲਈ ਹੈ।ਕਰਨਾਟਕ ਵਿੱਚ ਮੀਂਹ ਤੋਂ ਰਾਹਤ ਨਾ ਮਿਲਣ ਕਾਰਨ ਸ਼ਨੀਵਾਰ ਨੂੰ ਹੜ੍ਹ ਦੀ ਸਥਿਤੀ ਗੰਭੀਰ ਹੋ ਗਈ। ਰਾਜ ਵਿੱਚ ਜ਼ਿਆਦਾਤਰ ਨਦੀਆਂ ਦਾ ਪਾਣੀ ਚੜ੍ਹਿਆ ਹੋਇਆ ਹੈ। ਹੁਣ ਤੱਕ ਇੱਥੇ ਹੜ੍ਹ ਤੇ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕਰਨਾਟਕ ਸਰਕਾਰ ਨੇ ਰਾਜ ਵਿੱਚ ਪਏ ਭਾਰੀ ਮੀਂਹ ਤੇ ਹੜ੍ਹਾਂ ਕਾਰਨ 6000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ ਹੈ। ਇੱਥੇ ਮੀਂਹ ਨਾਲ ਸਬੰਧਤ ਵੱਖ ਵੱਖ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ।ਕੋਲਾਪੁਰ ਅਤੇ ਸਾਂਗਲੀ ਜ਼ਿਲ੍ਹਿਆਂ ਵਿੱਚ 26 ਟੀਮਾਂ ਤੇ 26 ਕਿਸ਼ਤੀਆਂ ਤੇ 110 ਜਲ ਸੈਨਾ ਦੇ ਜਵਾਨ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।ਗੁਜਰਾਤ ਵਿੱਚ ਵੀ ਬਾਰਸ਼ ਦਾ ਕਹਿਰ ਜਾਰੀ ਹੈ। ਅੱਜ ਸੌਰਾਸ਼ਟਰ ਤੇ ਕੱਛ ਵਿੱਚ ਵੀ ਬਾਰਸ਼ ਦਾ ਅਨੁਮਾਨ ਹੈ। ਹੜ੍ਹ ਤੇ ਬਾਰਸ਼ ਕਰਕੇ ਹੁਣ ਤਕ 11 ਜਣਿਆਂ ਦੀ ਮੌਤ ਹੋ ਗਈ ਹੈ। ਰਾਜਕੋਟ, ਵੜੋਦਰਾ ਤੇ ਜਾਮਨਗਰ ਵਿੱਚ ਇੱਕ-ਇੱਕ ਐਨਡੀਆਰਐਫ ਦੀ ਟੀਮ ਭੇਜੀ ਗਈ ਹੈ। ਸ਼ਨੀਵਾਰ ਨੂੰ ਸੀਐਮ ਵਿਜੇ ਰੂਪਾਣੀ ਨੇ ਸਮੀਖਿਆ ਬੈਠਕ ਕੀਤੀ।