ਨਵੀਂ ਦਿੱਲੀ: ਫਿਲਮੀ ਅਦਾਕਾਰ ਸੁਨੀਲ ਸ਼ੈਟੀ ਦੀ ਫ਼ਿਲਮ ‘ਕੇਸਰੀ ਵੀਰ: ਲੈਜੈਂਡਜ਼ ਆਫ ਸੋਮਨਾਥ’ ਹੁਣ 16 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਪ੍ਰਿੰਸ ਧੀਮਾਨ ਵੱਲੋਂ ਬਣਾਈ ਇਸ ਫ਼ਿਲਮ ਵਿੱਚ ਵਿਵੇਕ ਓਬਰਾਏ, ਸੂਰਜ ਪੰਚੋਲੀ ਅਤੇ ਅਕਾਂਸ਼ਾ ਸ਼ਰਮਾ ਨਜ਼ਰ ਆਉਣਗੇ। ਇਹ ਫ਼ਿਲਮ ਪਹਿਲਾਂ 14 ਮਾਰਚ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਸ ਦੇ ਰਿਲੀਜ਼ ਹੋਣ ਦੀ ਮਿਤੀ ਵਿੱਚ ਤਬਦੀਲੀ ਕੀਤੀ ਗਈ ਹੈ। ਪ੍ਰੋਡਕਸ਼ਨ ਕੰਪਨੀ ‘ਪੈਨੋਰਮਾ ਸਟੂਡੀਓਜ਼’ ਨੇ ਐਕਸ ’ਤੇ ਪੋਸਟ ਪਾ ਕੇ ਫ਼ਿਲਮ ਦੀ ਰਿਲੀਜ਼ ਮਿਤੀ ਬਦਲਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਸੋਮਨਾਥ ਕੇ ਮਹਾਨ ਕੀ ਕਹਾਣੀ, ‘ਕੇਸਰੀ ਵੀਰ’ ਹੁਣ 16 ਮਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਪੋਸਟ ਵਿੱਚ ਫਿਲਮ ਦੀ ਮਿਤੀ ਵਿੱਚ ਤਬਦੀਲੀ ਕਰਨ ਦੇ ਕਾਰਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।