PreetNama
ਖੇਡ-ਜਗਤ/Sports News

ਕੇ.ਐੱਲ ਰਾਹੁਲ ਹੋ ਸਕਦੈ Kings XI Punjab ਦੇ ਕਪਤਾਨ

ਕਿੰਗਜ਼ ਇਲੈਵਨ ਪੰਜਾਬ ਨੇ ਪੁਰਾਣਾ ਘਰੇਲੂ ਮੈਦਾਨ ਨਾ ਛੱਡਣ ਦਾ ਫੈਸਲਾ ਕੀਤਾ ਹੈ। ਆਈਪੀਐੱਲ ਸੀਜ਼ਨ -2020 ਵਿਚ ਟੀਮ ਆਈਐਸ ਬਿੰਦਰਾ ਸਟੇਡੀਅਮ ਮੁਹਾਲੀ ਵਿਖੇ ਆਪਣੇ ਸਾਰੇ ਮੈਚ ਖੇਡੇਗੀ। ਇਸ ਦੀ ਪੁਸ਼ਟੀ ਕਿੰਗਜ਼ ਇਲੈਵਨ ਪੰਜਾਬ ਦੇ ਸੀਈਓ ਸਤੀਸ਼ ਮੈਨਨ ਨੇ ਕੀਤੀ ਹੈ।
ਜੋਨਟੀ ਰੋਡਜ਼ ਟੀਮ ਦੇ ਫੀਲਡਿੰਗ ਕੋਚ ਹਨ। ਦੋਵੇਂ ਪਹਿਲਾਂ ਮੁੰਬਈ ਦੇ ਨਾਲ ਸਨ। ਮੁੱਖ ਕੋਚ ਅਨਿਲ ਕੁੰਬਲੇ ਆਪਣੇ ਨਾਲ ਨਵੇਂ ਖਿਡਾਰੀ ਸ਼ਾਮਲ ਕਰਨਾ ਚਾਹੁੰਦੇ ਹਨ ਅਤੇ ਟੀਮ ਕੋਲ 42.70 ਕਰੋੜ ਰੁਪਏ ਬਚੇ ਹਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੁਨੀਤ ਬਾਲੀ ਨੇ ਕਿਹਾ ਕਿ ਅਸੀਂ ਮੁਹਾਲੀ ਵਿੱਚ 7 ਮੈਚ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਐਸੋਸੀਏਸ਼ਨ ਨੇ ਹਮੇਸ਼ਾਂ ਕਿੰਗਜ਼ ਇਲੈਵਨ ਪੰਜਾਬ ਦਾ ਸਮਰਥਨ ਕੀਤਾ ਹੈ। ਇੱਥੇ 7 ਮੈਚ ਕਰਾਉਣ ਨਾਲ ਨਾ ਸਿਰਫ ਪ੍ਰਸ਼ੰਸਕਾਂ ਨੂੰ ਲਾਭ ਹੋਵੇਗਾ, ਬਲਕਿ ਨੌਜਵਾਨਾਂ ਨੂੰ ਸਿੱਖਣ ਦਾ ਮੌਕਾ ਵੀ ਮਿਲੇਗਾ

Related posts

ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਹੈਟਿ੍ਕ ਤੇ ਮਨਪ੍ਰੀਤ ਸਿੰਘ ਦੇ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿਚ ਇੰਗਲੈਂਡ ‘ਤੇ 4-3 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ (26ਵੇਂ, 26ਵੇਂ ਤੇ 43ਵੇਂ ਮਿੰਟ) ਤੇ ਮਨਪ੍ਰੀਤ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਸੂਚੀ ਵਿਚ ਸਿਖਰ ‘ਤੇ ਆਪਣੀ ਬੜ੍ਹਤ ਮਜ਼ਬੂਤ ਕਰਨ ਵਿਚ ਮਦਦ ਕੀਤੀ। ਇੰਗਲੈਂਡ ਲਈ ਲਿਆਮ ਸੈਨਫੋਰਡ (ਸੱਤਵੇਂ), ਡੇਵਿਡ ਕੋਂਡਨ (39ਵੇਂ) ਤੇ ਸੈਮ ਵਾਰਡ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ਵਿਚ ਅੱਠ ਪੈਨਲਟੀ ਕਾਰਨਰਾਂ ਵਿਚੋਂ ਚਾਰ ਨੂੰ ਗੋਲ ਵਿਚ ਬਦਲਿਆ ਜਦਕਿ ਇੰਗਲੈਂਡ ਨੇ ਛੇ ਸ਼ਾਰਟ ਕਾਰਨਰਾਂ ਵਿਚੋਂ ਤਿੰਨ ‘ਤੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 10 ਮੈਚਾਂ ਵਿਚ 21 ਅੰਕ ਲੈ ਕੇ ਸਿਖਰ ‘ਤੇ ਕਾਬਜ ਹੈ ਜਦਕਿ ਇੰਗਲੈਂਡ ਛੇ ਮੈਚਾਂ ਵਿਚ ਸੱਤ ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।

On Punjab

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ

On Punjab

ਅਫ਼ਗਾਨਿਸਤਾਨ ਜਿੱਤ ਪਾਕਿਸਤਾਨ ਹੁਣ ਕਰ ਰਿਹਾ ਭਾਰਤ ਵੱਲੋਂ ਇੰਗਲੈਂਡ ਨੂੰ ਹਰਾਉਣ ਦੀ ਅਰਦਾਸ, ਜਾਣੋ ਕਿਓਂ

On Punjab