ਕਰੀਬ 11 ਮਹੀਨੇ ਬਾਅਦ ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾ ਭਾਰਤ ਵਾਪਸ ਆਏ ਹਨ। ਬੀਤੀ ਰਾਤ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਨੀਤੂ ਕਪੂਰ ਨਾਲ ਵੇਖਿਆ ਗਿਆ।
ਭਾਰਤ ਵਾਪਸੀ ਤੋਂ ਬਾਅਦ ਰਿਸ਼ੀ ਕਪੂਰ ਨੇ ਟਵਿਟਰ ‘ਤੇ ਪੋਸਟ ਕਰ ਕਿਹਾ, ਕਰੀਬ 11 ਮਹੀਨੇ 11 ਦਿਨ ਬਾਅਦ ਆਪਣੇ ਘਰ ਵਾਪਸੀ ਕਰ ਰਿਹਾ ਹਾਂ, ਤੁਹਾਡਾ ਸਭ ਦਾ ਧੰਨਵਾਦ।”
ਇੱਕ ਸਾਲ ਪਹਿਲਾਂ 28 ਸਤੰਬਰ, 2018 ਨੂੰ ਰਿਸ਼ੀ ਕਪੂਰ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਹ ਕਿਸੇ ਬਿਮਾਰੀ ਦੇ ਇਲਾਜ ਲਈ ਅਮਰੀਕਾ ਜਾ ਰਹੇ ਹਨ।ਵੇਖੋ ਰਿਸ਼ੀ ਕਪੂਰ ਦੀ ਵਾਪਸੀ ਦੀਆਂ ਹੋਰ ਤਸਵੀਰਾਂ।