ਸਪੇਨ ਦੀ ਕਾਰਲਾ ਸੁਆਰੇਜ ਨਵਾਰੋ ਨੇ ਕੈਂਸਰ ਨੂੰ ਮਾਤ ਦੇ ਕੇ ਲਗਪਗ ਡੇਢ ਸਾਲ ਬਾਅਦ ਫਰੈਂਚ ਓਪਨ ਵਿਚ ਫਿਰ ਤੋਂ ਕੋਰਟ ‘ਤੇ ਵਾਪਸੀ ਕੀਤੀ। ਉਨ੍ਹਾਂ ਨੇ ਆਪਣੇ ਸਭ ਤੋਂ ਪਸੰਦੀਦਾ ਟੂਰਨਾਮੈਂਟ ਵਿਚ ਵਾਪਸੀ ਕੀਤੀ ਪਰ ਪਹਿਲੇ ਗੇੜ ਵਿਚ ਹਾਰਨ ਨਾਲ ਉਹ ਨਿਰਾਸ਼ ਹੋ ਗਈ। ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਨਹੀਂ ਹਾਂ। ਮੈਂ ਇੱਥੇ ਜਿੱਤਣ ਲਈ ਆਈ ਸੀ।
ਓਸਾਕਾ ਨੂੰ ਪੂਰਾ ਸਹਿਯੋਗ ਦੇਣ ਦਾ ਕੀਤਾ ਵਾਅਦਾ
ਪੈਰਿਸ : ਫਰੈਂਚ ਓਪਨ, ਵਿੰਬਲਡਨ, ਯੂਐੱਸ ਓਪਨ ਤੇ ਆਸਟ੍ਰੇਲੀਅਨ ਓਪਨ ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਗਰੈਂਡ ਸਲੈਮ ਵੱਲੋਂ ਅਸੀਂ ਓਸਾਕਾ ਨੂੰ ਹਰ ਤਰ੍ਹਾਂ ਨਾਲ ਆਪਣਾ ਸਹਿਯੋਗ ਤੇ ਸਮਰਥਨ ਦੇਣ ਦਾ ਵਾਅਦਾ ਕਰਦੇ ਹਾਂ। ਇਹ ਉਹੀ ਚਾਰ ਪ੍ਰਸ਼ਾਸਕ ਹਨ ਜਿਨ੍ਹਾਂ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਓਸਾਕਾ ਪ੍ਰਰੈੱਸ ਕਾਨਫਰੰਸ ਵਿਚ ਹਿੱਸਾ ਨਹੀਂ ਲੈਂਦੀ ਤਾਂ ਉਨ੍ਹਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।