66.38 F
New York, US
November 7, 2024
PreetNama
ਫਿਲਮ-ਸੰਸਾਰ/Filmy

ਕੈਂਸਰ ਹੋਣ ਮਗਰੋਂ ਪਹਿਲੀ ਵਾਰ ਨਜ਼ਰ ਆਈ ਕਿਰਨ ਖੇਰ, ਅਦਾਕਾਰਾ ਨੂੰ ਵੀਡੀਓ ’ਚ ਪਛਾਨਣਾ ਹੋ ਜਾਵੇਗਾ ਮੁਸ਼ਕਿਲ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਇਨੀਂ ਦਿਨੀ ਕੈਂਸਰ ਨਾਲ ਜੰਗ ਲੜ ਰਹੀ ਹੈ। ਬੀਤੇ ਦਿਨਾਂ ’ਚ ਉਨ੍ਹਾਂ ਦੇ ਪਤੀ ਅਨੁਪਮ ਖੇਰ ਨੇ ਦੱਸਿਆ ਕਿ ਉਹ ਬੱਲਡ ਕੈਂਸਰ ਨਾਲ ਪੀੜਤ ਹਨ। ਬੀਤੇ ਛੇ ਮਹੀਨਿਆਂ ਤੋਂ ਕਿਰਨ ਖੇਰ ਆਪਣਾ ਇਲਾਜ ਕਰਵਾ ਰਹੀ ਹੈ। ਬੱਲਡ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਕਿਰਨ ਖੇਰ ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਜਿਸ ਵਿਚ ਉਹ ਕਾਫੀ ਵੱਖ ਦਿਖਾਈ ਦੇ ਰਹੀ ਹੈ।ਦਰਅਸਲ ਬੁੱਧਵਾਰ ਨੂੰ ਕਿਰਨ ਖੇਰ ਦੇ ਪੁੱਤਰ ਸਿਕੰਦਰ ਖੇਰ ਨੇ ਪ੍ਰਸ਼ੰਸਕਾਂ ਨਾਲ ਲਾਈਵ ਸੈਸ਼ਨ ਕੀਤਾ। ਇਸ ਦੌਰਾਨ ਦਿਗੱਜ ਅਦਾਕਾਰਾ ਦੀ ਝਲਕ ਦੇਖਣ ਨੂੰ ਮਿਲੀ। ਸਿਕੰਦਰ ਖੇਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਲਾਈਵ ਸੈਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਕਿਰਨ ਖੇਰ ਲਈ ਚਿੰਤਾ ਪ੍ਰਗਟਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਸਿਕੰਦਰ ਖੇਰ ਦੇ ਵੀਡੀਓ ਵਿਚ ਕਿਰਨ ਖੇਰ ਕਾਊਚ ’ਤੇ ਬੈਠੀ ਨਜ਼ਰ ਆਈ। ਉਨ੍ਹਾਂ ਦੇ ਸੱਜੇ ਹੱਥ ’ਚ ਪੱਟੀ ਬੰਨ੍ਹੀ ਹੋਈ ਦਿਖਾਈ ਦਿੱਤੀ। ਬੀਮਾਰ ਹੋਣ ਕਾਰਨ ਉਹ ਪਹਿਲਾਂ ਨਾਲੋਂ ਕਮਜ਼ੋਰ ਦਿਖਾਈ ਦੇ ਰਹੀ ਸੀ। ਹਾਲਾਂਕਿ ਕਿਰਨ ਖੇਰ ਦੇ ਚਿਹਰੇ ’ਤੇ ਮੁਸਕਾਨ ਸੀ ਤੇ ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਕੈਂਸਰ ਨਾਲ ਉਹ ਬਹਾਦੁਰੀ ਨਾਲ ਜੰਗ ਲੜ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਨ ਤੇ ਉਨ੍ਹਾਂ ਦੀ ਸਲਾਮਤੀ ਲਈ ਫੈਂਸ ਦਾ ਧੰਨਵਾਦ ਵੀ ਕੀਤਾ ਹੈ। ਵੀਡੀਓ ’ਚ ਅਮੁਪਮ ਖੇਰ ਵੀ ਨਜ਼ਰ ਆ ਰਹੇ ਹਨ। ਅਨੁਪਮ ਖੇਰ ਵੀਡੀਓ ’ਚ ਸੂਪ ਪੀਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਸਿਕੰਦਰ ਖੇਰ ਕਹਿੰਦੇ ਹਨ, ਮੈਂ ਆਪਣੇ ਮਾਤਾ-ਪਿਤਾ ਦੇ ਨਾਲ ਬੈਠਾ ਹਾਂ ਤੇ ਆਪ ਮਿਸੇਜ ਖੇਰ ਦੇ ਪੈਰ ਦੇਖ ਸਕਦੇ ਹਨ। ਇਸ ’ਤੇ ਕਿਰਨ ਆਪਣੇ ਪੈਰ ਹਿਲਾ ਕੇ ਪ੍ਰਸ਼ੰਸਕਾਂ ਨਾਲ ਹੈਲੋ ਕਹਿੰਦੀ ਹੈ। ਸਿਕੰਦਰ ਖੇਰ ਪ੍ਰਸ਼ੰਸਕਾਂ ਨਾਲ ਮਾਂ ਦੀ ਸਿਹਤ ਸਬੰਧੀ ਗੱਲਬਾਤ ਕਰਦੇ ਹੋਏ ਕਹਿੰਦੇ ਹਨ ਕਿ ਕਿਰਨ ਮੈਮ ਹੁਣ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ। ਇਸ ਤੋਂ ਬਾਅਦ ਕਾਊਚ ’ਤੇ ਬੈਠੀ ਕਿਰਨ ਖੇਰ ਦਾ ਚਿਹਰਾ ਵੀਡੀਓ ਵਿਚ ਨਜ਼ਰ ਆਉਂਦਾ ਹੈ। ਵੀਡੀਓ ਵਿਚ ਕਿਰਨ ਖੇਰ ਸਿਕੰਦਰ ਨੂੰ ਕਹਿੰਦੀ ਹੈ, ਕੁਝ ਮਹੀਨਿਆਂ ਵਿਚ 41 ਸਾਲ ਦੇ ਹੋ ਜਾਵੋਗੇ, ਇਸਲਈ ਹੁਣ ਆਪ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ’। ਸੋਸ਼ਲ ਮੀਡੀਆ ’ਤੇ ਕਿਰਨ ਖੇਰ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Related posts

ਬੇਟੇ ਕਰਨ ਦਿਓਲ ਨੂੰ ਪਰਦੇ ‘ਤੇ ਵੇਖ ਭਾਵੁਕ ਹੋਏ ਸੰਨੀ ਦਿਓਲ, ਫੈਨਸ ਲਈ ਸ਼ੇਅਰ ਕੀਤੀ ਪੋਸਟ

On Punjab

Brahmastra Worldwide Box Office Collection Day 2: ਬ੍ਰਹਮਾਸਤਰ ਦਾ ਦੁਨੀਆ ‘ਚ ਵੱਡਾ ਧਮਾਕਾ, ਦੋ ਦਿਨਾਂ ‘ਚ ਕੀਤਾ ਕਮਾਲ

On Punjab

ਲਤਾ ਮੰਗੇਸ਼ਕਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ 98 ਸਾਲ ਪੁਰਾਣੀ ਇਹ ਤਸਵੀਰ

On Punjab