PreetNama
ਖਾਸ-ਖਬਰਾਂ/Important News

ਕੈਨੇਡਾ ਘੁੰਮਣ ਗਏ ਪੁਲਿਸ ਮੁਲਾਜ਼ਮ ਨਹੀਂ ਪਰਤੇ, ਬਰਖਾਸਤ

ਜਲੰਧਰ: ਕੈਨੇਡਾ ਅਤੇ ਆਸਟ੍ਰੇਲੀਆ ਦੌਰੇ ’ਤੇ ਗਏ ਜਲੰਧਰ ਪੁਲਿਸ ਦੇ ਪੰਜ ਮੁਲਾਜ਼ਮ ਵਾਪਸ ਨਹੀਂ ਪਰਤੇ। ਇਸ ਲਈ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਅਨੁਸ਼ਾਸਨਹੀਣਤਾ ਕਾਰਨ ਪੁਲਿਸ ਕਮਿਸ਼ਨਰ ਜਲੰਧਰ ਨੇ ਛੇ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਵਿੱਚ ਪੰਜ ਕਰਮਚਾਰੀ ਵੀ ਸ਼ਾਮਲ ਹਨ ਜੋ ਵਿਦੇਸ਼ ਤੋਂ ਵਾਪਸ ਨਹੀਂ ਪਰਤੇ ਹਨ। ਇਨ੍ਹਾਂ ਵਿੱਚ ਦੋ ਹੈੱਡ ਕਾਂਸਟੇਬਲ, ਇੱਕ ਲੇਡੀ ਕਾਂਸਟੇਬਲ, ਇੱਕ ਸੀਨੀਅਰ ਕਾਂਸਟੇਬਲ ਅਤੇ ਦੋ ਕਾਂਸਟੇਬਲ ਸ਼ਾਮਲ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੱਖ-ਵੱਖ ਰੈਂਕਾਂ ਦੇ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਹੈ। ਬਰਖ਼ਾਸਤ ਕੀਤੇ ਗਏ ਛੇ ਪੁਲਸ ਅਧਿਕਾਰੀਆਂ ਵਿੱਚੋਂ ਇੱਕ ਆਪਣੀ ਡਿਊਟੀ ਤੋਂ ਲਗਾਤਾਰ ਗ਼ੈਰਹਾਜ਼ਰ ਸੀ ਜਦੋਂ ਕਿ ਪੰਜ ਮੁਲਾਜ਼ਮ ਛੁੱਟੀ ਲੈ ਕੇ ਕੈਨੇਡਾ ਅਤੇ ਆਸਟਰੇਲੀਆ ਚਲੇ ਗਏ ਸਨ ਅਤੇ ਛੁੱਟੀ ਖ਼ਤਮ ਹੋਣ ਮਗਰੋਂ ਵਾਪਸ ਨਹੀਂ ਆਏ।

ਪੁਲਿਸ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਅਹਿਮ ਕਦਮ ਚੁੱਕ ਰਹੀ ਹੈ। ਅਧਿਕਾਰੀਆਂ ਨੂੰ ਵੀ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਕਮਿਸ਼ਨਰ ਨੇ ਪਹਿਲਾਂ ਹੀ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਵੀ ਪੁਲਿਸ ਅਧਿਕਾਰੀ ਦੀ ਕਿਸੇ ਵੀ ਮਾਮਲੇ ਵਿੱਚ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related posts

ਬਾਇਡਨ ਨੇ ਕਾਬੁਲ ਹਵਾਈ ਅੱਡੇ ਸਬੰਧੀ ਹਮਲਾਵਰਾਂ ਨੂੰ ਦਿੱਤੀ ਚਿਤਾਵਨੀ, ਕਿਹਾ- ਸਟੀਕਤਾ ਨਾਲ ਮਿਲੇਗਾ ਕਰਾਰਾ ਜਵਾਬ

On Punjab

ਰਾਮ ਰਹੀਮ ਦੇ ਸਤਿਸੰਗ ‘ਚ ਨੇਤਾਵਾਂ ਦੀ ਭੀੜ, ਚੋਣਾਂ ‘ਚ ਜਿੱਤ ਲਈ ਲਿਆ ਆਸ਼ੀਰਵਾਦ

On Punjab

ਅਮਰੀਕਾ ‘ਚ ਫ੍ਰੀਡਮ-ਡੇ ਪਰੇਡ ’ਚ ਫਾਇਰਿੰਗ, 6 ਦੀ ਮੌਤ, 31 ਲੋਕ ਜ਼ਖ਼ਮੀ, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

On Punjab