35.42 F
New York, US
February 6, 2025
PreetNama
ਸਮਾਜ/Social

ਕੈਨੇਡਾ ’ਚ ਇਕ ਹੋਰ ਸਿੱਖ ਔਰਤ ਦੀ ਹੱਤਿਆ, ਪਤੀ ’ਤੇ ਲੱਗਿਆ ਦੋਸ਼

ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ’ਚ ਇਕ ਹੋਰ ਸਿੱਖ ਔਰਤ ਦੀ ਹੱਤਿਆ ਕਰ ਦਿੱਤੀ ਗਈ ਹੈ। ਕੈਨੇਡਾ ਪੁਲਿਸ ਨੇ ਕਿਹਾ ਕਿ ਸਰੀ ’ਚ ਹਰਪ੍ਰੀਤ ਕੌਰ ਗਿੱਲ ਨਾਂ ਦੀ ਇਸ ਔਰਤ ਦੀ ਹੱਤਿਆ ਦਾ ਦੋਸ਼ ਉਸ ਦੇ ਪਤੀ ਨਵਿੰਦਰ ਗਿੱਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੈਨੇਡਾ ’ਚ ਨਵੰਬਰ ਤੋਂ ਕਈ ਭਾਰਤਵੰਸ਼ੀਆਂ ਦੀ ਟਾਰਗੈਟਿਡ ਹੱਤਿਆ ਹੋਈ ਹੈ। ਜ਼ਿਆਦਾਤਰ ਮਾਮਲਿਆਂ ’ਚ ਨਿਸ਼ਾਨੇ ’ਤੇ ਸਿੱਖ ਔਰਤਾਂ ਰਹੀਆਂ ਹਨ।

ਪੁਲਿਸ ਨੇ ਕਿਹਾ ਕਿ ਸੱਤ ਦਸੰਬਰ ਨੂੰ ਉਸ ਨੂੰ ਇਕ ਵਿਅਕਤੀ ਵੱਲੋਂ ਔਰਤ ਨੂੰ ਚਾਕੂ ਮਾਰਨ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਔਰਤ ਦੇ ਘਰ ਪਹੁੰਚੀ ਤਾਂ ਚਾਕੂ ਦੇ ਹਮਲੇ ਨਾਲ ਗੰਭੀਰ ਜ਼ਖਮੀ ਹਰਪ੍ਰੀਤ ਕੌਰ ਮੌਤ ਨਾਲ ਜੂਝ ਰਹੀ ਸੀ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਚਾਕੂ ਦੇ ਕਈ ਹਮਲੇ ਨਾਲ ਉਨ੍ਹਾਂ ਦੀ ਸਥਿਤੀ ਵਿਗੜ ਚੁੱਕੀ ਸੀ। ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮ ਦੀ ਪਛਾਣ ਹਰਪ੍ਰੀਤ ਦੇ ਪਤੀ ਨਵਿੰਦਰ ਗਿੱਲ ਦੇ ਰੂਪ ’ਚ ਕੀਤੀ ਹੈ। ਨਵਿੰਦਰ ’ਤੇ ਸੈਕੰਡ ਡਿਗਰੀ ਮਰਡਰ ਦਾ ਚਾਰਜ ਲੱਗਾ ਹੈ। ਪੁਲਿਸ ਨੇ ਕਿਹਾ ਕਿ 15 ਦਸੰਬਰ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਅਗਲੇ ਦਿਨ ਨਵਿੰਦਰ ਨੂੰ ਛੱਡ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਸੈਫ਼ ਅਲੀ ਖ਼ਾਨ ’ਤੇ ਹਮਲੇ ਸਬੰਧੀ ਮਸ਼ਕੂਕ ਨੂੰ ਹਿਰਾਸਤ ’ਚ ਲਿਆ

On Punjab

ਚੀਨ ਕੋਲ ਇੰਨਾ ਫੌਜੀ ਸਾਜੋ-ਸਾਮਾਨ, ਭਾਰਤ ਦੇ ਸਕੇਗਾ ਟੱਕਰ?

On Punjab

ਜਹਾਜ਼ ਹਾਦਸੇ ‘ਚ 63 ਕੈਨੇਡਾ ਦੇ ਨਾਗਰਿਕ ਹਲਾਕ, ਪੂਰੀ ਸੂਚੀ ਜਾਰੀ

On Punjab