53.65 F
New York, US
April 24, 2025
PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਔਨਲਾਈਨ ਪੜ੍ਹਾਈ ‘ਤੇ ਸੰਕਟ, ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਲਿਆ ਵੱਡਾ ਫੈਸਲਾ

ਟੋਰਾਂਟੋ: ਕੈਨੇਡਾ ‘ਚ ਔਨਲਾਈਨ ਪੜ੍ਹਾਈ ‘ਤੇ ਰੱਫ਼ੜ ਪੈ ਗਿਆ ਹੈ।ਜਿਸ ਕਾਰਨ ਵਰਚੁਅਲ ਕਲਾਸਾਂ 22 ਸਤੰਬਰ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (TDSB) ਨੇ ਕਲਾਸਾਂ ਮੁਲਤਵੀ ਕਰਨ ਦਾ ਐਲਾਨ ਹੈ।ਦੱਸ ਦੇਈਏ ਕਿ ਵਰਚੁਅਲ ਕਲਾਸਾਂ ਲਈ ਵਿਦਿਆਰਥੀਆਂ ਦੀ ਗਿਣਤੀ ਵੱਧ ਗਈ ਹੈ।62 ਹਜ਼ਾਰ ਤੋਂ 72 ਹਜ਼ਾਰ ਵਿਦਿਆਰਥੀਆਂ ਨੇ ਵਰਚੁਅਲ ਕਾਲਸ ਲਈ ਅਪਲਾਈ ਕੀਤਾ ਹੈ।ਜਿਸ ਤੋਂ ਬਾਅਦ ਘੱਟ ਸਟਾਫ ਹੋਣ ਕਾਰਨ TDSB ਨੇ ਇਹ ਫੈਸਲਾ ਲਿਆ।

ਦਰਅਸਲ ਕੋਰੋਨਾ ਵਾਇਰਸ ਕਾਰਨ ਜਿਆਦਾਤਰ ਸਕੂਲਾਂ ਚ ਔਨਲਾਈਨ ਮਾਧਿਅਮ ਰਾਹੀ ਪੜਾਈ ਕਰਾਈ ਜਾ ਰਹੀ ਹੈ।ਪਰ ਟੋਰਾਂਟੋ ਡਿਸਟ੍ਰਿਕ ਸਕੂਲ ਬੋਰਡ ਨੇ ਘੱਟ ਸਟਾਫ ਤੇ ਵੱਧ ਵਿਦਿਆਰਥੀ ਹੋਣ ਦੇ ਹਵਾਲੇ ਨਾਲ ਔਨਲਾਈਨ ਪੜਾਈ ਕਰਵਾਉਣ ਤੋਂ ਪੈਰ ਪਿੱਛੇ ਖਿਚ ਲਏ ਹਨ।

ਹਾਲਾਂਕਿ ਵਿਦਿਆਰਥੀਆਂ ਤੇ ਮਾਪਿਆ ਨੇ ਬੋਰਡ ਦੇ ਫੈਸਲਾ ਤੇ ਨਾਖੁਸ਼ੀ ਜਤਾਈ ਹੈ।ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਡੇ ਸਕੂਲ ਬੋਰਡ ‘ਚ ਸ਼ੁਮਾਰ ਹੈ।ਵੀਰਵਾਰ ਤੋਂ ਔਨਲਾਈਨ ਤਰੀਕੇ ਨਾਲ ਪੜ੍ਹਾਈ ਸ਼ੁਰੂ ਹੋਣੀ ਸੀ ਅਤੇ ਇਨ੍ਹਾਂ ਵਿਦਿਆਰਥੀਆਂ ਲਈ 200 ਵਰਚੁਅਲ ਕਲਾਸਾਂ ਦੀ ਜ਼ਰੂਰਤ ਸੀ।ਪਰ ਬੋਰਡ ਨੇ ਘੱਟ ਸਟਾਫ ਤੇ ਅਧਿਆਪਕ ਹੋਣ ਦਾ ਹਵਾਲਾ ਦਿੰਦਿਆਂ ਵਰਚੂਅਲ ਸਿੱਖਿਆ ਨੂੰ ਫਿਲਹਾਲ ਲਈ ਟਾਲ ਦਿੱਤਾ ਹੈ।ਇਸ ਤੋਂ ਪਹਿਲਾ ਓਟਾਰੀਓ ਸਕੂਲ ਬੋਰਡ ਨੇ ਵੀ ਔਨਲਾਈਨ ਪੜਾਈ ਨੂੰ ਮੁਲਤਵੀ ਕਰ ਦਿੱਤਾ ਸੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਕੈਨੇਡਾ ਸਰਕਾਰ ਨੇ ਸੁਰੱਖਿਅਤ ਸਕੂਲ ਖੋਲ੍ਹਣ ਲਈ 2 ਬਿਲੀਅਨ ਡਾਲਰ ਦੀ ਸਹਾਇਤਾ ਦਾ ਵੀ ਐਲਾਨ ਕੀਤਾ ਸੀ।

Related posts

ਚੀਨ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ, 6000 ਮਾਮਲਿਆਂ ਦੀ ਪੁਸ਼ਟੀ

On Punjab

ਹਿੰਦੀ ਸਣੇ ਛੇ ਹੋਰ ਭਾਸ਼ਾਵਾਂ ‘ਚ ਮਿਲਣਗੇ ਸੁਪਰੀਮ ਕੋਰਟ ਦੇ ਫੈਸਲੇ

On Punjab

ਪੰਜਾਬ ਕਾਂਗਰਸ ਵੱਲੋਂ ਦਿੱਲੀ ’ਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ

On Punjab