ਕੈਨੇਡਾ ਵਿੱਚ ਭਾਰਤ ਵਾਂਗ ਚਾਰ ਰੁੱਤਾ ਹਨ।ਬਸੰਤ,ਗਰਮੀ,ਪੱਤਝੜ ਤੇ ਸਰਦੀ।ਹੁਣ ਪੱਤਝੜ ਦਾ ਮੌਸਮ ਚੱਲ ਰਿਹਾ ਹੈ ਜੋ ਨਵੰਬਰ ਤਕ ਰਹੇਗਾ।ਹਰ ਸਾਲ 22 ਸਤੰਬਰ ਤੋਂ ਇਸ ਮੌਸਮ ਦੀ ਸ਼ੁਰੂਆਤ ਹੁੰਦੀ ਹੈ।ਪਰ ਇਸ ਦੇਸ਼ ਵਿੱਚ ਵਧੀਆ ਗੱਲ ਇਹ ਹੈ ਕਿ ਪੱਤੇ ਝੜਨ ਤੋ ਪਹਿਲਾ ਰੰਗ ਬਦਲਦੇ ਹਨ।ਇਨ੍ਹਾਂ ਦਿਨਾਂ ਵਿੱਚ ਜਦ ਚਾਰੇ ਪਾਸੇ ਨਜ਼ਰ ਮਾਰੋ ਤਾ ਖੂਬਸੂਰਤ ਜਿਹਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ।ਓਨਟਾਰੀਓ ਸੂਬੇ ਵਿੱਚ ਬਰੈਪਟਨ ਤੋ ਉੱਤਰ ਵੱਲ ਕੱਚੀ ਕੈਨੇਡੀ ਰੋਡ ਤੋਂ ਕੈਮਰੇ ਵਿੱਚ ਕੈਦ ਕੀਤੀਆਂ ਇਸ ਮੌਸਮ ਦੀਆ ਰੰਗ ਬਰੰਗੀਆਂ ਤਸਵੀਰਾ! ਇਸ ਮੌਸਮ ਦੀ ਖੂਬਸੂਰਤੀ ਦੀ ਅਗਵਾਈ ਭਰਦੀਆਂ ਹਨ।