ਚੰਡੀਗੜ੍ਹ: ਪੰਜਾਬੀ ਤੇ ਹਿੰਦੀ ਦੇ ਫੇਮਸ ਸਿੰਗਰ ਗੁਰੂ ਰੰਧਾਵਾ ‘ਤੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਵੈਨਕੂਵਰ ‘ਚ ਹਮਲਾ ਹੋਇਆ ਹੈ। ਇਸ ‘ਚ ਗੁਰੂ ਦੇ ਸਿਰ ‘ਚ ਸੱਟ ਲੱਗੀ ਪਰ ਉਹ ਖ਼ਤਰੇ ਤੋਂ ਬਾਹਰ ਹਨ ਤੇ ਭਾਰਤ ਵਾਪਸੀ ਕਰ ਚੁੱਕੇ ਹਨ। ਹੁਣ ਇੱਖ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗੁਰੂ ਰੰਧਾਵਾ ‘ਤੇ ਹਮਲਾ ਹੋਇਆ ਸੀ। ਖ਼ਬਰਾਂ ਹਨ ਕਿ ਗੁਰੂ ਨੇ ਹਮਲੇ ਤੋਂ ਪਹਿਲਾਂ ਸਟੇਜ ‘ਤੇ ਆਪਣੇ ਹਾਲ ਹੀ ‘ਚ ਆਏ ਗਾਣੇ ‘ਹੌਲੀ-ਹੌਲੀ’ ‘ਤੇ ਪ੍ਰਫਾਰਮ ਕੀਤਾ ਸੀ।
ਗੁਰੂ ਦੇ ਇਸ ਗਾਣੇ ਨੂੰ ਯੂ-ਟਿਊਬ ‘ਤੇ 100 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਗੁਰੂ ਦੀ ਪ੍ਰਫਾਰਮਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜੋ ਵੈਨਕੂਵਰ ਕਾਨਸਰਟ ਦਾ ਹੀ ਹੈ। ਰੰਧਾਵਾ ਵੀਡੀਓ ‘ਚ ਬਲੈਕ ਜੈਕੇਟ ਪਾਈ ਹੈ ਤੇ ਉਹ ਆਪਣੇ ਫੈਨਸ ਦੇ ਨਾਲ ਨਜ਼ਰ ਆ ਰਹੇ ਹਨ।27 ਸਾਲਾ ਗਾਇਕ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਪਿੱਛੇ ਤੋਂ ਹਮਲਾ ਕੀਤਾ ਸੀ। ਇਸ ਤੋਂ ਬਾਅਦ ਗੁਰੂ ਦੀ ਸੱਜੇ ਪਾਸੇ ਭੌ ‘ਤੇ ਚਾਰ ਟਾਂਕੇ ਲੱਗੇ ਹਨ। ਗੁਰੂ ਦੀ ਵੀਡੀਓ ਨੂੰ 24 ਘੰਟਿਆਂ ‘ਚ 84000 ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਗੁਰੂ ਰੰਧਾਵਾ ਦਾ ਇਹ ਸ਼ੋਅ ਵੈਨਕੂਵਰ ਦੇ ਸ਼ਹਿਰ ‘ਚ ਮੌਜੂਦ ਮਹਾਰਾਣੀ ਅੇਲੀਜ਼ਾਬੇਥ ਥਿਏਟਰ ਦੇ ਬਾਹਰ ਹੋਇਆ।